ਸੋਨਾ ਹੋਇਆ ਸਸਤਾ, ਖਰੀਦਣ ਲਈ ਲੱਗੀਆਂ ਲਾਈਨਾਂ

ਰਾਜਧਾਨੀ ਦਿੱਲੀ ਵਿੱਚ ਪਿਛਲੇ ਕਾਰੋਬਾਰੀ ਦਿਨ ਦੇ ਮੁਕਾਬਲੇ ਸੋਨੇ ਦੇ ਰੇਟਾਂ ਵਿਚ ਮਾਮੂਲੀ ਕਮੀ ਦਰਜ ਕੀਤੀ ਗਈ ਹੈ। 24 ਕੈਰੇਟ ਸੋਨੇ ਦੀ ਕੀਮਤ ਵਿੱਚ 142 ਰੁਪਏ ਪ੍ਰਤੀ 10 ਗਰਾਮ ਤੇ ਗਿਰਾਵਟ ਦੇਖਣ ਨੂੰ ਮਿਲੀ ਹੈ। ਸੋਨੇ ਦੇ ਰੇਟ ਵਿੱਚ ਇਸ ਕਮੀ ਦਾ ਕਾਰਨ ਰੁਪਏ ਦੇ ਮੁੱਲ ਚ ਆਈ ਮਜ਼ਬੂਤੀ ਨੂੰ ਮੰਨਿਆ ਜਾ ਰਿਹਾ ਹੈ। ਪਿਛਲੇ ਕਾਰੋਬਾਰੀ ਦਿਨ ਸਮੇਂ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 47622 ਰੁਪਏ ਸੀ, ਜੋ ਇਸ ਵਾਰ ਘਟ ਕੇ 47480 ਰੁਪਏ ਰਹਿ ਗਈ। ਇਸ ਤਰ੍ਹਾਂ ਹੀ ਚਾਂਦੀ ਦੇ ਰੇਟ ਵਿਚ ਵੀ ਮਾਮੂਲੀ ਕਮੀ ਆਈ ਹੈ।

ਪਿਛਲੇ ਕਾਰੋਬਾਰੀ ਦਿਨ ਸਮੇਂ ਚਾਂਦੀ ਦਾ ਰੇਟ ਪ੍ਰਤੀ ਕਿੱਲੋ 60895 ਰੁਪਏ ਸੀ, ਜੋ 615 ਰੁਪਏ ਘਟ ਕੇ 60,280 ਰੁਪਏ ਰਹਿ ਗਿਆ ਹੈ। ਜੇਕਰ ਕੌਮਾਂਤਰੀ ਬਾਜ਼ਾਰ ਦੀ ਗੱਲ ਕੀਤੀ ਜਾਵੇ ਤਾਂ ਸੋਨੇ ਦੇ ਰੇਟ ਵਿੱਚ ਕੁਝ ਉਛਾਲ ਆਇਆ ਹੈ। ਕੌਮਾਂਤਰੀ ਬਾਜ਼ਾਰ ਵਿੱਚ ਸੋਨਾ 1799 ਡਾਲਰ ਪ੍ਰਤੀ ਔਂਸ ਤੇ ਕਾਰੋਬਾਰ ਕਰ ਰਿਹਾ ਹੈ। ਪਿਛਲੇ ਦਿਨੀਂ ਵਿਆਹ ਸ਼ਾਦੀਆਂ ਦਾ ਸੀਜ਼ਨ ਲੰਘਿਆ ਹੈ। ਉਨ੍ਹਾਂ ਦਿਨਾਂ ਵਿੱਚ ਵੀ ਸੋਨੇ ਦੀ ਕੀਮਤ ਵਿੱਚ ਕੋਈ ਜ਼ਬਰਦਸਤ ਉਛਾਲ ਨਹੀਂ ਆਇਆ।

ਕੁਝ ਸਮੇਂ ਤੋਂ ਇਨ੍ਹਾਂ ਮਹਿੰਗੀਆਂ ਧਾਤਾਂ ਦੇ ਰੇਟ ਵਿੱਚ ਮਾਮੂਲੀ ਹਿਲਜੁਲ ਹੁੰਦੀ ਰਹੀ ਹੈ। 7 ਅਗਸਤ 2020 ਨੂੰ ਸੋਨਾ ਅਤੇ ਚਾਂਦੀ ਆਪਣੀ ਰਿਕਾਰਡ ਉਚਤਮ ਕੀਮਤ ਉੱਤੇ ਪਹੁੰਚ ਗਏ ਸਨ। ਇਸ ਦਿਨ ਸੋਨਾ ਪ੍ਰਤੀ 10 ਗ੍ਰਾਮ 56,200 ਰੁਪਏ ਅਤੇ ਚਾਂਦੀ ਪ੍ਰਤੀ ਕਿਲੋ 77840 ਰੁਪਏ ਤੇ ਪਹੁੰਚ ਗਈ ਸੀ। ਇਸ ਤੋਂ ਬਾਅਦ ਹੌਲੀ ਹੌਲੀ ਇਨ੍ਹਾਂ ਕੀਮਤਾਂ ਵਿਚ ਕਮੀ ਆਉਣ ਲੱਗੀ।

Leave a Reply

Your email address will not be published.