ਅੰਮ੍ਰਿਤਸਰ ਚ ਫੇਰ ਵਾਪਰੀ ਬੇਅਦਵੀ ਦੀ ਘਟਨਾ, ਮੌਕੇ ਤੇ ਪਹੁੰਚੀ ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਪੰਜਾਬ ਦੇ ਹਾਲਾਤ ਤੇਜ਼ੀ ਨਾਲ ਵਿਗੜ ਰਹੇ ਹਨ। ਹਰ ਰੋਜ਼ ਮੰਦਭਾਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪਤਾ ਨਹੀਂ ਕੌਣ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭ ੜ ਕਾ ਰਿਹਾ ਹੈ? ਪਹਿਲਾਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਬੇਅਦਬੀ ਦੀ ਘਟਨਾ ਵਾਪਰੀ। ਇਸ ਵਿਅਕਤੀ ਦੀ ਮੌਕੇ ਤੇ ਹੀ ਜਾਨ ਲੈ ਲਈ ਗਈ। ਦੂਜੀ ਘਟਨਾ ਕਪੂਰਥਲਾ ਦੇ ਨਿਜਾਮਪੁਰ ਵਿਖੇ ਵਾਪਰੀ ਹੈ। ਉੱਥੇ ਵੀ ਇਕ ਵਿਅਕਤੀ ਦੀ ਜਾਨ ਗਈ ਹੈ। ਇਸ ਤੋਂ ਬਾਅਦ ਲੁਧਿਆਣਾ ਵਿਚ ਵੀ ਬੇ ਅ ਦ ਬੀ ਦਾ ਮਾਮਲਾ ਸਾਹਮਣੇ ਆਇਆ।

ਇਨ੍ਹਾਂ ਮਾਮਲਿਆਂ ਲਈ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਦੀ ਅਜੇ ਤੱਕ ਸ਼ਨਾਖਤ ਨਹੀਂ ਹੋਈ। ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਨੂੰ ਕਈ ਦਿਨ ਬੀਤ ਚੁੱਕੇ ਹਨ ਪਰ ਪੁਲਿਸ ਦੇ ਪੱਲੇ ਕੁਝ ਨਹੀਂ ਪਿਆ। ਫੋਰੈਂਸਿਕ ਟੀਮ ਨੂੰ ਵੀ ਕੁਝ ਨਹੀਂ ਲੱਭਾ। ਅਜੇ ਇਨ੍ਹਾਂ ਮਾਮਲਿਆਂ ਦੀ ਚਰਚਾ ਹੋ ਹੀ ਰਹੀ ਸੀ ਕਿ ਹੁਣ ਅਜਨਾਲਾ ਵਿਖੇ ਲਕਸ਼ਮੀ ਨਰਾਇਣ ਮੰਦਰ ਵਿਚ ਚੋਰੀ ਅਤੇ ਬੇਅਦਬੀ ਦੀ ਘਟਨਾ ਵਾਪਰ ਗਈ ਹੈ। ਜਦੋਂ ਸਵੇਰੇ ਪੁਜਾਰੀ ਮੰਦਰ ਵਿੱਚ ਪਹੁੰਚਿਆ ਤਾਂ ਮੰਦਰ ਦੇ ਚਾਰ ਤਾਲੇ ਟੁੱਟੇ ਹੋਏ ਸਨ। ਠਾਕੁਰ ਜੀ ਦੀ ਮੂਰਤੀ ਥੱਲੇ ਸੁੱਟੀ ਹੋਈ ਸੀ।

ਘਟਨਾ ਲਈ ਜ਼ਿੰਮੇਵਾਰ ਬੰਦੇ ਮੂਰਤੀਆਂ ਦੇ ਗਹਿਣੇ ਵੀ ਉਤਾਰ ਕੇ ਲੈ ਗਏ ਹਨ। ਇੱਥੋਂ ਇਕ ਗੋਲਕ ਚੋਰੀ ਕੀਤੀ ਗਈ ਹੈ, ਜੋ ਕਿ ਗਊਸ਼ਾਲਾ ਲਈ ਰੱਖੀ ਗਈ ਸੀ। ਇਸ ਤੋਂ ਬਿਨਾਂ ਪੁਜਾਰੀ ਨੇ ਦੁੱਧ ਲਈ ਕੁਝ ਨਕਦੀ ਰੱਖੀ ਹੋਈ ਸੀ। ਅਲਮਾਰੀ ਵਿਚੋਂ ਉਹ ਨਕਦੀ ਵੀ ਚੋਰੀ ਹੋ ਗਈ ਹੈ। ਇਹ ਵਿਅਕਤੀ ਲੰਗਰ ਹਾਲ ਵਿਚੋਂ ਖਡ਼੍ਹਾ ਇਕ ਮੋਟਰਸਾਈਕਲ ਵੀ ਲੈ ਗਏ ਹਨ। ਹਰ ਕੋਈ ਇਸ ਘਟਨਾ ਦੀ ਨਿ ਖੇ ਧੀ ਕਰ ਰਿਹਾ ਹੈ। ਪੁਲੀਸ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਏ ਜਾ ਰਹੇ ਹਨ।

ਬੇਅਦਬੀ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਭਾਵੇਂ ਮੰਦਰ ਦਾ ਪੁਜਾਰੀ ਜਾਂ ਕਈ ਹੋਰ ਲੋਕ ਇਸ ਨੂੰ ਬੇਅਦਬੀ ਦੀ ਘਟਨਾ ਦੱਸ ਰਹੇ ਹਨ ਪਰ ਪੁਲਿਸ ਇਸ ਨੂੰ ਚੋਰੀ ਦਾ ਮਾਮਲਾ ਸਮਝ ਰਹੀ ਹੈ। ਪੁਲਿਸ ਦੀਆਂ ਨਜ਼ਰਾਂ ਵਿੱਚ ਇਹ ਅਮਲੀ ਲੋਕ ਹੋ ਸਕਦੇ ਹਨ। ਜੋ ਚੋਰੀ ਕਰਨ ਆਏ ਹੋਣਗੇ। ਕੁਝ ਵੀ ਹੋਵੇ ਜਿੰਨਾ ਚਿਰ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਕਾਬੂ ਨਹੀਂ ਆਉਂਦੇ, ਉਨੀ ਦੇਰ ਸਚਾਈ ਸਾਹਮਣੇ ਨਹੀਂ ਆ ਸਕਦੀ ਹੈ। ਇਨ੍ਹਾਂ ਘਟਨਾਵਾਂ ਕਾਰਨ ਲੋਕਾਂ ਦੇ ਮਨਾਂ ਵਿੱਚ ਰੋ ਸ ਫੈਲਦਾ ਜਾ ਰਿਹਾ ਹੈ। ਲੋਕ ਚਾਹੁੰਦੇ ਹਨ ਕਿ ਜਲਦੀ ਤੋਂ ਜਲਦੀ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇ।

ਨੋਟ- ਪਤਾ ਨਹੀਂ ਕਿਹੜੇ ਲੋਕ ਹਨ, ਜੋ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਮੁੱਚੇ ਪੰਜਾਬੀਆਂ ਨੂੰ ਇਸ ਸਮੇਂ ਆਪਣੇ ਭਾਈਚਾਰੇ ਕਾਇਮ ਰੱਖਣ ਦੀ ਲੋੜ ਹੈ। ਕਿਉਂਕਿ ਆਏ ਦਿਨ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ। ਆਮ ਜਨਤਾ ਨੂੰ ਪੁਲਿਸ ਤੇ ਭਰੋਸਾ ਕਰਕੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਜੇ ਕਿਸੇ ਕੋਲ ਇਨ੍ਹਾਂ ਘਟਨਾਵਾਂ ਬਾਰੇ ਕੋਈ ਜਾਣਕਾਰੀ ਆਉਂਦੀ ਹੈ ਤਾਂ ਪੁਲਿਸ ਨੂੰ ਉਸ ਦੀ ਜਾਣਕਾਰੀ ਦੇਣੀ ਚਾਹੀਦੀ ਹੈ।

Leave a Reply

Your email address will not be published.