ਕਪੂਰਥਲਾ ਕਾਂਡ ਵਾਲੇ ਲੜਕੇ ਦੀ ਦੂਜੀ ਵੀਡੀਓ ਬਾਰੇ ਹੋਇਆ ਵੱਡਾ ਖੁਲਾਸਾ

ਇਕ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ। ਜਿਸ ਵਿੱਚ ਇਕ ਨੌਜਵਾਨ ਖੜ੍ਹਾ ਦਿਖਾਈ ਦਿੰਦਾ ਹੈ। ਇਕ ਔਰਤ ਦੀ ਆਵਾਜ਼ ਆਉਂਦੀ ਹੈ ਜੋ ਕਹਿ ਰਹੀ ਹੈ, ਕੀ ਉਹ ਕ੍ਰਿਸ਼ਨਾ ਬਣਿਆ ਹੋਇਆ ਹੈ? ਔਰਤ ਕਹਿੰਦੀ ਹੈ ਕੁਝ ਕਰਕੇ ਦਿਖਾਓ। ਇਹ ਨੌਜਵਾਨ ਇਸ ਔਰਤ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੰਦਾ ਅਤੇ ਅੱਗੇ ਤੁਰ ਪੈਂਦਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਕਪੂਰਥਲਾ ਦੀ ਹੈ ਅਤੇ ਇਹ ਦ੍ਰਿਸ਼ ਇਥੋਂ ਦੀ ਇਕ ਜਿੰਮ ਦੇ ਸਾਹਮਣੇ ਦਾ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਵੀਡੀਓ ਵਿੱਚ ਜੋ ਔਰਤ ਦੀ ਅਵਾਜ ਆ ਰਹੀ ਹੈ, ਉਹ ਲੜਕੀ ਇਸ ਜਿੰਮ ਨਾਲ ਹੀ ਸਬੰਧਤ ਹੈ। ਕੁਝ ਲੋਕ ਇਸ ਨੌਜਵਾਨ ਨੂੰ ਮੰਦਬੁੱਧੀ ਦੱਸ ਰਹੇ ਹਨ। ਕਪੂਰਥਲਾ ਦੇ ਨਿਜ਼ਾਮਪੁਰ ਵਿੱਚ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਕਰਨ ਦੇ ਮਾਮਲੇ ਵਿੱਚ ਜਿਸ ਵਿਅਕਤੀ ਦੀ ਜਾਨ ਲਈ ਗਈ ਹੈ, ਉਸ ਦਾ ਚਿਹਰਾ ਵੀ ਇਸ ਨੌਜਵਾਨ ਨਾਲ ਬਹੁਤ ਜ਼ਿਆਦਾ ਮਿਲਦਾ ਹੈ। ਇਨ੍ਹਾਂ ਦੋਵਾਂ ਦੇ ਕੱਪੜੇ ਵੀ ਇੱਕੋ ਜਿਹੇ ਹੀ ਹਨ।

ਕਈ ਲੋਕ ਕਹਿ ਰਹੇ ਹਨ ਕਿ ਦੋਵੇਂ ਮਾਮਲਿਆਂ ਵਿੱਚ ਨਜ਼ਰ ਆਉਣ ਵਾਲਾ ਵਿਅਕਤੀ ਇਕ ਹੀ ਹੈ। ਹੁਣ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰਨ ਲੱਗੀ ਹੈ। ਇਸ ਮਾਮਲੇ ਵਿਚ ਸੱਚਾਈ ਕੀ ਹੈ? ਉਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਲੋਕ ਇਸ ਬਾਰੇ ਵੱਖਰੇ ਵੱਖਰੇ ਕੁਮੈਂਟ ਕਰ ਰਹੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੁਲਿਸ ਦੀ ਮੰਗ ਦੇ ਬਾਵਜੂਦ ਵੀ ਇਸ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਨਹੀਂ ਸੀ ਕੀਤਾ ਗਿਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *