ਮੁੱਖ ਮੰਤਰੀ ਚੰਨੀ ਨੇ ਦੱਸਿਆ ਇੱਕ ਹੋਰ ਨਵਾਂ ਕੰਮ, ਲੋਕਾਂ ਨੇ ਮਾਰੀਆਂ ਤਾੜੀਆਂ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਐੱਨ.ਡੀ.ਪੀ.ਐੱਸ ਦਾ ਪਰਚਾ ਹੋ ਜਾਣ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਗੱਲਬਾਤ ਦੀ ਭੂਮਿਕਾ ਬੰਨ੍ਹਦੇ ਹੋਏ ਮੁੱਖ ਮੰਤਰੀ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਰੈਲੀਆਂ ਵਿੱਚ ਲੋਕ ਇਸ ਤਰ੍ਹਾਂ ਜਾਂਦੇ ਹਨ, ਜਿਵੇਂ ਭੋਗ ਤੇ ਜਾ ਰਹੇ ਹੋਣ ਪਰ ਉਨ੍ਹਾਂ ਦੀ ਪਾਰਟੀ ਦੀਆਂ ਰੈਲੀਆਂ ਵਿਚ ਇਸ ਤਰ੍ਹਾਂ ਜਾਂਦੇ ਹਨ,

ਜਿਵੇਂ ਵਿਆਹ ਵਿੱਚ ਜਾ ਰਹੇ ਹੋਣ। ਮੁੱਖ ਮੰਤਰੀ ਤੰਜ਼ ਕੱਸਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਮੱਝਾਂ ਚੋਅ ਲੈਂਦੇ ਹਨ, ਮੰਜੇ ਬੁਣ ਲੈਂਦੇ ਹਨ ਅਤੇ ਰਿਕਸ਼ਾ ਵੀ ਚਲਾ ਲੈਂਦੇ ਹਨ। ਉਨ੍ਹਾਂ ਦੀ ਦਲੀਲ ਹੈ ਕਿ ਆਪਾਂ ਪਿੰਡਾਂ ਦੇ ਲੋਕ ਇਹ ਸਾਰੇ ਕੰਮ ਕਰਦੇ ਹਾਂ। ਮੁੱਖ ਮੰਤਰੀ ਅੱਗੇ ਕਹਿੰਦੇ ਹਨ ਕਿ ਇਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਡਾਂਗ ਨਾਲ ਅੱਗੇ ਭਜਾ ਵੀ ਲੈਂਦੇ ਹਨ। ਮੁੱਖ ਮੰਤਰੀ ਸੁਆਲ ਕਰਦੇ ਹਨ ਕੀ ਹੁਣ ਪੰਜਾਬ ਵਿੱਚ ਮਜੀਠੀਆ ਕਿਧਰੇ ਦਿਖਦਾ ਹੈ?

ਉਹ ਕਹਿੰਦੇ ਹਨ ਕਿ ਜਿਨ੍ਹਾਂ ਲੋਕਾਂ ਨੇ ਮਾਵਾਂ ਦੀਆਂ ਕੁੱਖਾਂ ਨੂੰ ਬਰਬਾਦ ਕੀਤਾ ਹੈ। ਨੌਜਵਾਨਾਂ ਨੂੰ ਅਮਲ ਤੇ ਲਗਾਇਆ ਹੈ। ਪੰਜਾਬ ਦੀ ਅਰਥ ਵਿਵਸਥਾ ਨੂੰ ਵਿਗਾੜਿਆ ਹੈ। ਹੁਣ ਉਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ। ਉਹ ਲੋਕ ਪੰਜਾਬ ਨੂੰ ਛੱਡ ਕੇ ਦੌੜੇ ਹੋਏ ਹਨ ਪਰ ਇਨ੍ਹਾਂ ਨੂੰ ਮੁਲਕ ਵਿੱਚੋਂ ਭੱਜਣ ਨਹੀਂ ਦਿੱਤਾ ਜਾਵੇਗਾ। ਇਨ੍ਹਾਂ ਦੇ ਕਾਰਨਾਮਿਆਂ ਤੇ ਲੋਕਾਂ ਨੇ ਗੀਤ ਬਣਾ ਲਏ। ਮੁੱਖ ਮੰਤਰੀ ਦੇ ਦੱਸਣ ਮੁਤਾਬਕ ਇਹ ਲੋਕ ਪੰਥ ਨੂੰ ਬਦਨਾਮ ਕਰਨ ਤੇ ਬੇ ਅ ਦ ਬੀ ਆਂ ਕਰਵਾਉਣ ਲਈ ਜ਼ਿੰਮੇਵਾਰ ਹਨ। ਮੁੱਖ ਮੰਤਰੀ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਵੱਲੋਂ ਇਨ੍ਹਾਂ ਲੋਕਾਂ ਤੇ ਕੋਈ ਕਾਰਵਾਈ ਨਹੀਂ ਕੀਤੀ

ਸਗੋਂ ਉਹ ਤਾਂ ਹਾਈ ਕੋਰਟ ਦੇ ਆਦੇਸ਼ਾਂ ਦਾ ਪਾਲਣ ਕਰ ਰਹੇ ਹਨ। ਹਾਈ ਕੋਰਟ ਦਾ ਆਦੇਸ਼ ਹੈ ਕਿ ਅਮਲ ਦੇ ਸੌਦਾਗਰਾਂ ਨੂੰ ਹੱਥ ਪਾਓ। ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਤੇ ਵੀ ਇਨ੍ਹਾਂ ਨਾਲ ਮਿਲੇ ਹੋਣ ਦਾ ਦੋਸ਼ ਲਗਾਇਆ ਹੈ। ਉਹ ਕਹਿੰਦੇ ਹਨ ਕਿ ਜਦੋਂ ਮਜੀਠੀਆ ਤੇ ਪਰਚਾ ਹੋਇਆ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਇਹ ਗਲਤ ਹੋਇਆ ਹੈ। ਮੁੱਖ ਮੰਤਰੀ ਦੇ ਦੱਸਣ ਮੁਤਾਬਕ ਇਹ ਦੋਵੇਂ ਰਜਵਾੜੇ ਪਰਿਵਾਰ ਮਿਲੀ ਭੁਗਤ ਨਾਲ ਖੇਡਦੇ ਰਹੇ ਹਨ। ਮੁੱਖ ਮੰਤਰੀ ਦੀਆਂ ਨਜ਼ਰਾਂ ਵਿੱਚ 10-20 ਕਿਲੇ ਜ਼ਮੀਨ ਵਾਲਾ ਕਿਸਾਨ ਅਮੀਰ ਨਹੀਂ ਹੁੰਦਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *