ਸੂਏ ਚ ਡਿੱਗੀ ਬੇਕਾਬੂ ਕਾਰ, 4 ਜੀਆਂ ਦੀ ਹੋਈ ਮੋਤ

ਨਵਾਂ ਸ਼ਹਿਰ ਦੇ ਕਟਾਰੀਆ ਨੇੜੇ ਦਿਲ ਨੂੰ ਝੰਜੋੜ ਦੇਣ ਵਾਲਾ ਇੱਕ ਹਾਦਸਾ ਵਾਪਰਿਆ ਹੈ। ਜਿਸ ਨਾਲ ਇੱਕ ਪਰਿਵਾਰ ਵਿੱਚ ਮਾਤਮ ਛਾਅ ਗਿਆ ਹੈ। ਹਾਦਸੇ ਵਿੱਚ ਪਰਿਵਾਰ ਦੇ 4 ਜੀਆਂ ਦੀ ਜਾਨ ਚਲੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰਵਿੰਦਰ ਸਿੰਘ ਪੁੱਤਰ ਜੈ ਗੋਪਾਲ ਨਾਮ ਦਾ ਵਿਅਕਤੀ ਇੱਕ ਦਿਨ ਪਹਿਲਾਂ ਹੀ ਮਲੇਸ਼ੀਆ ਤੋਂ ਆਇਆ ਸੀ। ਜਿਸ ਕਰਕੇ ਉਹ ਆਪਣੇ ਭਰਾ ਰੋਹਿਤ ਪੁੱਤਰ ਜੈ ਗੋਪਾਲ, ਭੈਣ ਨੇਹਾ ਪਤਨੀ ਜੱਸੀ ਵਾਸੀ ਸਮਰਾਵਾਂ ਅਤੇ

ਨੇਹਾ ਦੇ 11 ਸਾਲ ਦੇ ਪੁੱਤਰ ਨੂੰ ਲੈ ਕੇ ਗੱਡੀ ਵਿੱਚ ਸਵਾਰ ਹੋ ਕੇ ਕਿਸੇ ਰਿਸ਼ਤੇਦਾਰੀ ਵਿੱਚ ਮਿਲਣ ਜਾ ਰਿਹਾ ਸੀ। ਗੱਡੀ ਵਿੱਚ ਕੁੱਲ 5 ਜੀਅ ਸਵਾਰ ਸਨ। ਜਦੋਂ ਇਹ ਕਾਰ ਸਵਾਰ ਬਹਿਰਾਮ ਤੋਂ ਕੋਟ ਫਤੂਹੀ ਵੱਲ ਜਾ ਰਹੇ ਸਨ ਤਾਂ ਕਟਾਰੀਆ ਨੇੜੇ ਇਨ੍ਹਾਂ ਦੀ ਕਾਰ ਕਿਸੇ ਤਰ੍ਹਾਂ ਬੇਕਾਬੂ ਹੋ ਕੇ ਸੂਏ ਵਿੱਚ ਜਾ ਡਿੱਗੀ। ਮੌਕੇ ਤੇ ਲੋਕ ਇਕੱਠੇ ਹੋ ਗਏ ਅਤੇ ਪ੍ਰਸ਼ਾਸਨ ਵੀ ਪਹੁੰਚ ਗਿਆ। ਇਨ੍ਹਾਂ ਨੂੰ ਸੂਏ ਵਿੱਚੋਂ ਬਾਹਰ ਕੱਢਦੇ ਵੀ ਸਮਾਂ ਲੱਗ ਗਿਆ। ਜਿਸ ਤੋਂ ਬਾਅਦ ਇਨ੍ਹਾਂ ਨੂੰ ਹਸਪਤਾਲ ਵਿਚ ਪਹੁੰਚਾਇਆ ਗਿਆ

ਪਰ ਡਾਕਟਰਾਂ ਨੇ 4 ਜੀਆਂ ਨੂੰ ਮ੍ਰਿਤਕ ਐਲਾਨ ਦਿੱਤਾ। ਜਿਨ੍ਹਾਂ ਵਿੱਚ ਗੁਰਵਿੰਦਰ ਸਿੰਘ, ਉਸ ਦਾ ਭਰਾ ਰੋਹਿਤ, ਭੈਣ ਨੇਹਾ ਅਤੇ 11 ਸਾਲ ਦਾ ਭਾਣਜਾ ਸ਼ਾਮਲ ਹਨ। ਇਕ ਕਾਰ ਸਵਾਰ ਦੇ ਸੱਟਾਂ ਲੱਗੀਆਂ ਹਨ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਹਾਲਤ ਵੀ ਖਰਾਬ ਦੱਸੀ ਜਾ ਰਹੀ ਹੈ। ਪੁਲਿਸ ਦੁਆਰਾ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਹ ਪਰਿਵਾਰ ਬੜੇ ਚਾਵਾਂ ਨਾਲ ਰਿਸ਼ਤੇਦਾਰੀ ਵਿੱਚ ਮਿਲਣ ਜਾ ਰਿਹਾ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਉਹ ਕਿਸ ਸਫ਼ਰ ਤੇ ਜਾ ਰਹੇ ਹਨ?

ਹਰ ਕੋਈ ਇਸ ਘਟਨਾ ਤੇ ਅਫ਼ਸੋਸ ਜਤਾ ਰਿਹਾ ਹੈ। ਗੁਰਵਿੰਦਰ ਸਿੰਘ ਦੇ ਵਿਦੇਸ਼ ਤੋਂ ਆਉਣ ਦਾ ਸਾਰੇ ਪਰਿਵਾਰ ਬੜਾ ਚਾਅ ਸੀ। ਰਿਸ਼ਤੇਦਾਰ ਸਬੰਧੀ ਵੀ ਖੁਸ਼ ਸਨ। ਇਸੇ ਖ਼ੁਸ਼ੀ ਵਿੱਚ ਸਾਰਾ ਪਰਿਵਾਰ ਇਕੱਠਾ ਹੋ ਕੇ ਰਿਸ਼ਤੇਦਾਰੀ ਵਿੱਚ ਮਿਲਣ ਜਾ ਰਿਹਾ ਸੀ ਪਰ ਰਸਤੇ ਵਿੱਚ ਹੋਰ ਹੀ ਭਾਣਾ ਵਾਪਰ ਗਿਆ। ਗੁਰਵਿੰਦਰ ਸਿੰਘ ਦੇ ਵਿਦੇਸ਼ ਤੋਂ ਵਾਪਸ ਆਉਣ ਤੇ ਜਿਸ ਪਰਿਵਾਰ ਵਿੱਚ ਇੱਕ ਦਿਨ ਪਹਿਲਾਂ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਸੀ। ਅੱਜ ਉਸੇ ਪਰਿਵਾਰ ਵਿੱਚ ਸੋਗ ਛਾਇਆ ਹੋਇਆ ਹੈ।

Leave a Reply

Your email address will not be published. Required fields are marked *