7 ਕਿੱਲਿਆਂ ਦੀ ਮਾਲਕਣ ਬੇਬੇ ਦੀ ਰੋਟੀ ਚੱਲਣੀ ਵੀ ਹੋਈ ਔਖੀ, ਚਾਵਾਂ ਨਾਲ ਕੀਤਾ ਸੀ ਪੁੱਤ ਦਾ ਵਿਆਹ ਪਰ

ਤਰਨਤਾਰਨ ਵਿਖੇ ਇਕ ਬਜ਼ੁਰਗ ਔਰਤ ਨੂੰ ਅਜਿਹੇ ਦਿਨ ਦੇਖਣੇ ਪੈ ਗਏ, ਜਿਸ ਬਾਰੇ ਉਸ ਨੇ ਕਦੇ ਸੁਪਨਾ ਵੀ ਨਹੀਂ ਸੀ ਲਿਆ। ਅੱਜ ਇਸ ਬਜ਼ੁਰਗ ਔਰਤ ਨੂੰ ਦੋ ਡੰਗ ਦੀ ਰੋਟੀ ਲਈ ਵੀ ਕਿਸੇ ਦੇ ਹੱਥਾਂ ਵੱਲ ਦੇਖਣਾ ਪੈ ਰਿਹਾ ਹੈ। ਬਜ਼ੁਰਗ ਔਰਤ ਬਲਵਿੰਦਰ ਕੌਰ ਦੇ ਦੱਸਣ ਮੁਤਾਬਕ ਉਨ੍ਹਾ ਦੇ ਇਕਲੌਤੇ ਪੁੱਤਰ ਦੇ ਅੱਖਾਂ ਮੀਟ ਜਾਣ ਤੋਂ ਬਾਅਦ ਉਨ੍ਹਾ ਦੀ ਨੂੰਹ ਨੇ ਸਾਰੀ ਜ਼ਮੀਨ ਆਪਣੇ ਨਾਮ ਕਰਵਾ ਲਈ ਹੈ। ਉਹ ਘਰ ਨੂੰ ਤਾਲਾ ਲਗਾ ਕੇ ਆਪਣੇ ਬੱਚੇ ਸਮੇਤ ਆਪਣੇ ਪੇਕੇ ਚਲੀ ਗਈ ਹੈ।

ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਨ੍ਹਾ ਦੀ ਨੂੰਹ ਨੇ ਆਪਣੇ ਪੇਕਿਆਂ ਤੋਂ ਬੰਦੇ ਲਿਆ ਕੇ ਝੋਨੇ ਦੀ ਫਸਲ ਕੱਟ ਲਈ। ਜਦੋਂ ਉਹ ਉਨ੍ਹਾਂ ਨੂੰ ਰੋਕਣ ਗਏ ਤਾਂ 3 ਔਰਤਾਂ ਨੇ ਉਨ੍ਹਾ ਨੂੰ ਕਾਬੂ ਕਰ ਲਿਆ ਅਤੇ ਫ਼ਸਲ ਕੱਟ ਲਈ ਗਈ। ਬਲਵਿੰਦਰ ਕੌਰ ਦੀ ਮੰਗ ਹੈ ਕਿ ਉਨ੍ਹਾ ਨੂੰ ਜ਼ਮੀਨ ਵਿੱਚੋਂ ਉਨ੍ਹਾ ਦਾ ਬਣਦਾ ਹਿੱਸਾ ਦਿਵਾਇਆ ਜਾਵੇ। ਜੇਕਰ ਸਰਕਾਰ ਨੇ ਉਨ੍ਹਾ ਦੀ ਸੁਣਵਾਈ ਨਾ ਕੀਤੀ ਤਾਂ ਉਹ ਆਪਣੀ ਜਾਨ ਦੇ ਦੇਣਗੇ। ਬਲਵਿੰਦਰ ਕੌਰ ਦੀ ਧੀ ਕੁਲਦੀਪ ਕੌਰ ਨੇ ਦੱਸਿਆ ਹੈ

ਕਿ ਉਨ੍ਹਾਂ ਦੇ ਭਰਾ ਦੇ ਸਮੇਂ ਉਨ੍ਹਾਂ ਦਾ ਆਉਣਾ ਜਾਣਾ ਨਹੀਂ ਸੀ। ਉਨ੍ਹਾਂ ਦੇ ਭਰਾ ਭਰਜਾਈ ਉਨ੍ਹਾਂ ਨਾਲ ਵਰਤਣਾ ਨਹੀਂ ਸੀ ਚਾਹੁੰਦੇ। ਕੁਲਦੀਪ ਕੌਰ ਦੇ ਦੱਸਣ ਮੁਤਾਬਕ ਹੁਣ ਸਾਰੀ ਦੀ ਸਾਰੀ ਜ਼ਮੀਨ ਪੌਣੇ 7 ਕਿੱਲੇ ਉਨ੍ਹਾਂ ਦੀ ਭਰਜਾਈ ਨੇ ਆਪਣੇ ਨਾਮ ਕਰਵਾ ਲਈ ਹੈ। ਕੁਲਦੀਪ ਕੌਰ ਦੀ ਮੰਗ ਹੈ ਕਿ ਉਨ੍ਹਾਂ ਦੀ ਭਰਜਾਈ, ਛੋਟੇ ਬੱਚੇ ਅਤੇ ਉਨ੍ਹਾਂ ਦੀ ਮਾਂ, ਸਾਰਿਆਂ ਨੂੰ ਉਨ੍ਹਾਂ ਦਾ ਬਣਦਾ ਹਿੱਸਾ ਮਿਲਣਾ ਚਾਹੀਦਾ ਹੈ। ਕੁਲਦੀਪ ਕੌਰ ਨੇ ਰੋਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਬਜ਼ੁਰਗ ਮਾਂ ਮੰਗ ਕੇ ਰੋਟੀ ਖਾ ਰਹੀ ਹੈ।

ਕੁਲਦੀਪ ਕੌਰ ਦੇ ਪਤੀ ਲਖਵਿੰਦਰ ਸਿੰਘ ਦੇ ਦੱਸਣ ਮੁਤਾਬਕ ਛੇਵੇਂ ਮਹੀਨੇ ਵਿੱਚ ਉਸ ਦਾ ਸਾਲਾ ਦਮ ਤੋਡ਼ ਗਿਆ ਸੀ। ਪਹਿਲਾਂ ਉਸ ਦਾ ਆਪਣੇ ਸਹੁਰੇ ਪਰਿਵਾਰ ਨਾਲ ਆਉਣ ਜਾਣ ਨਹੀਂ ਸੀ। ਲਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਸਾਲੇਹਾਰ ਨੇ ਸਾਰੀ ਜ਼ਮੀਨ ਆਪਣੇ ਨਾਮ ਕਰਵਾ ਲਈ ਹੈ। ਉਹ ਝੋਨੇ ਦੀ ਫਸਲ ਵੀ ਕੱਟ ਕੇ ਲੈ ਗਈ ਹੈ। ਇਸ ਤੋਂ ਬਿਨਾਂ ਘਰ ਨੂੰ ਤਾਲਾ ਲਗਾ ਦਿੱਤਾ ਗਿਆ ਹੈ। ਉਹ ਕਦੇ ਕਦਾਈਂ ਆਪਣੀ ਸੱਸ ਨੂੰ ਆਪਣੇ ਵੱਲੋਂ ਕੁਝ ਸਾਮਾਨ ਦੇ ਜਾਂਦਾ ਹੈ।

ਨਹੀਂ ਤਾਂ ਪਿੰਡ ਦੇ ਲੋਕ ਹੀ ਉਸ ਦੀ ਸੱਸ ਦੀ ਮਦਦ ਕਰਦੇ ਹਨ। ਲਖਵਿੰਦਰ ਸਿੰਘ ਦੇ ਦੱਸਣ ਮੁਤਾਬਕ ਉਸ ਦੀ ਸੱਸ ਨੇ ਪਿੰਡ ਦੇ ਲੋਕਾਂ ਨਾਲ ਮਿਲ ਕੇ ਅਦਾਲਤ ਤੋਂ ਸਟੇਅ ਲਈ ਹੈ। ਇਸ ਦੇ ਬਾਵਜੂਦ ਵੀ ਉਸ ਦੀ ਸੱਸ ਨੂੰ ਜ਼ਮੀਨ ਵਿੱਚ ਨਹੀਂ ਵੜਨ ਦਿੱਤਾ ਜਾਂਦਾ। ਲਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਜੇਕਰ ਉਹ ਇੱਥੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਵੀ ਧਮਕੀਆਂ ਮਿਲਦੀਆਂ ਹਨ। ਉਸ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸੱਸ ਨੂੰ ਉਸ ਦਾ ਬਣਦਾ ਹਿੱਸਾ ਮਿਲਣਾ ਚਾਹੀਦਾ ਹੈ। ਇਸ ਤੋਂ ਬਿਨਾਂ ਨੂੰਹ ਅਤੇ ਬੱਚੇ ਨੂੰ ਉਨ੍ਹਾਂ ਦਾ ਹਿੱਸਾ ਮਿਲੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *