ਦਰੱਖਤ ਚ ਵੱਜੀ ਤੇਜ਼ ਰਫਤਾਰ ਕਾਰ, ਸੰਗਲਾਂ ਨਾਲ ਕੱਢਣੀਆਂ ਪਈਆਂ ਲਾਸ਼ਾਂ

ਤਰਨਤਾਰਨ ਵਿਖੇ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਬੇ ਕਾ ਬੂ ਹੋ ਕੇ ਇੱਕ ਦਰਖਤ ਨਾਲ ਜਾ ਟਕਰਾਈ। ਜਿਸ ਕਾਰਨ ਗੱਡੀ ਵਿੱਚ ਬੈਠੀਆਂ ਸਵਾਰੀਆਂ ਦੀ ਮੌਕੇ ਤੇ ਹੀ ਜਾਨ ਚਲੀ ਗਈ। ਹਾਦਸਾ ਵਾਪਰਣ ਉਪਰੰਤ ਹੀ ਸੜਕ ਉੱਤੇ ਲੋਕਾਂ ਦਾ ਇਕੱਠ ਜਮਾਂ ਹੋ ਗਿਆ। ਜਿੰਨਾ ਨੇ ਇਸ ਦੀ ਸੂਚਨਾ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰ ਅਤੇ ਪੁਲੀਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮੌਕੇ ਤੇ ਮੌਜੂਦ ਵਿਅਕਤੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਕੋਟਕ ਮਹਿੰਦਰਾ ਬੈਂਕ ਦੇ ਅਧਿਕਾਰੀ ਹਨ। ਜਿੰਨਾ ਵਿੱਚੋਂ ਇਕ ਬੈਂਕ ਦਾ ਮੈਨੇਜਰ ਅਤੇ 2 ਮਹਿਲਾ ਅਧਿਕਾਰੀ ਸਨ। ਇਹ ਤਿੰਨੋ ਆਪਣੀ ਗੱਡੀ ਵਿਚ ਸਵਾਰ ਹੋ ਕੇ ਤੇਜ਼ ਰਫ਼ਤਾਰ ਨਾਲ ਆ ਰਹੇ ਸੀ। ਇਸ ਦੌਰਾਨ ਜਦੋਂ ਗੱਡੀ ਇਕ ਜੰਪ ਦੇ ਉੱਪਰੋ ਲੰਘੀ ਤਾਂ ਜੰਪ ਖਾ ਕੇ ਬੇ ਕਾ ਬੂ ਹੋ ਗਈ ਅਤੇ ਇਕ ਦਰਖਤ ਨਾਲ ਜਾ ਟਕਰਾਈ। ਜਿਸ ਕਾਰਨ ਇਹ ਮੰ ਦ ਭਾ ਗਾ ਹਾਦਸਾ ਵਾਪਰ ਗਿਆ। ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਂਕ ਦਾ ਸਮਾਂ 9 ਵਜੇ ਦਾ ਹੈ।

ਕਿਸੇ ਕੰਮ ਕਾਰਨ ਸਾਰਾ ਸਟਾਫ ਜਲਦੀ ਪਹੁੰਚ ਰਿਹਾ ਸੀ। ਇਸ ਕਾਰਨ ਬਰਾਂਚ ਹੈੱਡ ਜਸਵੀਰ ਸਿੰਘ ਵਾਸੀ ਅੰਮ੍ਰਿਤਸਰ, ਬੈਂਕ ਕੈਸ਼ੀਅਰ ਸਨਮੀਤ ਕੌਰ ਆਪਣੇ ਨਾਲ ਅਪਰੇਸ਼ਨਲ ਹੈੱਡ ਬਲਜੀਤ ਕੌਰ ਵਾਸੀ ਪੱਟੀ ਨੂੰ ਨਾਲ ਲੈ ਕੇ ਆ ਰਹੇ ਸੀ, ਕਿਉਂਕਿ ਉਨਾਂ ਨੇ ਬੈਂਕ ਵਿਚ 8.30 ਵਜੇ ਪਹੁੰਚਣਾ ਸੀ ਅਤੇ ਜਲਦੀ ਦੇ ਚੱਕਰ ਵਿੱਚ ਅਜਿਹਾ ਹਾਦਸਾ ਵਾਪਰ ਗਿਆ। ਉਨ੍ਹਾਂ ਨੇ ਦਸਿਆ ਉਨ੍ਹਾਂ ਨੂੰ ਵੀ ਜਲਦੀ ਪਹੁੰਚਣ ਲਈ ਕਿਹਾ ਗਿਆ ਸੀ ਪਰ ਜਦੋਂ ਉਨ੍ਹਾਂ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਹੀ ਘਟਨਾ ਸਥਾਨ ਉਤੇ ਪਹੁੰਚੇ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾੜੀ ਗੌੜ ਸਿੰਘ ਵਿਖੇ ਸਥਿਤ ਕੋਟਕ ਮਹਿੰਦਰਾ ਬ੍ਰਾਂਚ ਦੇ ਮੈਨੇਜਰ ਜਸਵੀਰ ਸਿੰਘ ਅਤੇ ਸਟਾਫ ਮੈਂਬਰ ਬਲਜੀਤ ਕੌਰ ਅਤੇ ਸਨਮੀਤ ਕੌਰ ਬੈਂਕ ਦੇ ਕਿਸੇ ਕੰਮ ਲਈ 8 ਵਜੇ ਦੇ ਕਰੀਬ ਆ ਰਹੇ ਸੀ। ਕਿਸੇ ਕਾਰਨ ਗੱਡੀ ਦਾ ਸੰਤੁਲਨ ਵਿ ਗ ੜ ਨ ਕਾਰਨ ਗੱਡੀ ਬੇ ਕਾ ਬੂ ਹੋ ਕੇ ਟਾਹਲੀ ਦੇ ਦਰੱਖਤ ਵਿੱਚ ਵੱਜੀ। ਜਿਸ ਇਹ ਹਾਦਸਾ ਵਾਪਰ ਗਿਆ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਹਾਦਸੇ ਦੌਰਾਨ ਇਕ ਤਿੰਨਾਂ ਦੀ ਜਾਨ ਚਲੀ ਗਈ ਅਤੇ ਉਨ੍ਹਾਂ ਵੱਲੋਂ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *