ਕਪੂਰਥਲਾ ਬੇਅਦਬੀ ਮਾਮਲੇ ਚ ਨਵਾਂ ਮੋੜ, ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ

ਪਿਛਲੇ ਦਿਨੀਂ ਕਪੂਰਥਲਾ ਦੇ ਨਿਜ਼ਾਮਪੁਰ ਵਿੱਚ ਵਾਪਰੀ ਘਟਨਾ ਵਾਲੇ ਮਾਮਲੇ ਵਿਚ ਇਕ ਨਵਾਂ ਮੋੜ ਆ ਗਿਆ ਹੈ। ਪੁਲਿਸ ਨੂੰ ਜਾਂਚ ਦੌਰਾਨ ਬੇਅਦਬੀ ਦੇ ਕੋਈ ਸਬੂਤ ਨਹੀਂ ਮਿਲੇ। ਜਿਸ ਕਰਕੇ ਸਮਝਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਕਿਸੇ ਬੇ ਦੋ ਸ਼ੇ ਦੀ ਜਾਨ ਲਈ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਨਿਜ਼ਾਮਪੁਰ ਵਿਖੇ ਬੇਅਦਬੀ ਦੇ ਦੋਸ਼ ਵਿਚ ਇਕ ਵਿਅਕਤੀ ਦੀ ਜਾਨ ਲੈ ਲਈ ਗਈ ਸੀ। ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ।

ਹੁਣ ਪਤਾ ਲੱਗਾ ਹੈ ਕਿ ਪੁਲਿਸ ਨੇ ਉਸ ਵਿਅਕਤੀ ਦੀ ਜਾਨ ਲੈਣ ਦੇ ਮਾਮਲੇ ਵਿਚ ਗ੍ਰੰਥੀ ਅਮਰਜੀਤ ਸਿੰਘ ਨੂੰ ਕਾਬੂ ਕਰ ਲਿਆ ਹੈ ਪਰ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇਸ ਸਬੰਧੀ ਬਿਆਨ ਆਇਆ ਸੀ। ਆਪਣੇ ਬਿਆਨ ਵਿਚ ਮੁੱਖ ਮੰਤਰੀ ਦੱਸਦੇ ਹਨ ਕਿ ਪੁਲਿਸ ਦੀ ਜਾਂਚ ਦੌਰਾਨ ਬੇਅਦਬੀ ਦੇ ਕੋਈ ਸਬੂਤ ਨਹੀਂ ਮਿਲੇ। ਇਸ ਲਈ ਇਹ ਬੇਅਦਬੀ ਦਾ ਮਾਮਲਾ ਹੀ ਨਹੀਂ ਹੈ। ਸਗੋਂ ਕਿਸੇ ਨਿ ਰ ਦੋ ਸ਼ ਦੀ ਜਾਨ ਲੈਣ ਦਾ ਮਾਮਲਾ ਹੈ।

ਮੁੱਖ ਮੰਤਰੀ ਦਾ ਕਹਿਣਾ ਸੀ ਕਿ ਇਸ ਸੰਬੰਧ ਵਿਚ ਪਰਚਾ ਦਰਜ ਕੀਤਾ ਜਾਵੇਗਾ। ਹੁਣ ਪਤਾ ਲੱਗਾ ਹੈ ਕਿ ਪੁਲਿਸ ਨੇ ਗ੍ਰੰਥੀ ਅਮਰਜੀਤ ਸਿੰਘ ਨੂੰ ਕਾਬੂ ਕਰ ਲਿਆ ਹੈ। ਭਾਵੇਂ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਪਰ ਸੂਤਰ ਦੱਸਦੇ ਹਨ ਕਿ ਗ੍ਰੰਥੀ ਸਿੰਘ ਨੂੰ ਪੁਲਿਸ ਲੈ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਸ ਪਰਿਵਾਰ ਨੇ ਆਪਣੇ ਘਰ ਦੀ ਉਪਰਲੀ ਮੰਜ਼ਿਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਅਤੇ ਹੇਠਲੇ ਹਿੱਸੇ ਵਿਚ ਪਰਿਵਾਰ ਦੀ ਰਿਹਾਇਸ਼ ਹੈ। ਜਾਣਕਾਰੀ ਮੁਤਾਬਿਕ ਪੁਲਿਸ ਨੇ ਪਹਿਲਾਂ ਵੀ ਘਟਨਾ ਵਾਲੇ ਦਿਨ ਕਈ ਵਿਅਕਤੀਆਂ ਨੂੰ ਕਾਬੂ ਕੀਤਾ ਸੀ ਪਰ

ਜਨਤਾ ਦੇ ਰੋ ਸ ਨੂੰ ਦੇਖਦੇ ਹੋਏ ਛੱਡਣਾ ਪਿਆ ਸੀ। ਇਸ ਤੋਂ ਬਾਅਦ ਪੁਲੀਸ ਜਾਂਚ ਵਿਚ ਜੁੱਟ ਗਈ ਸੀ। ਜਾਂਚ ਤੋਂ ਬਾਅਦ ਪੁਲਿਸ ਇਸ ਸਿੱਟੇ ਤੇ ਪਹੁੰਚੀ ਹੈ ਕਿ ਬੇਅਦਬੀ ਦੀ ਘਟਨਾ ਹੋਈ ਹੀ ਨਹੀਂ। ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਵੀ ਦੇਖੀ ਗਈ। ਜਿਸ ਵਿੱਚ ਇਕ ਔਰਤ ਇਕ ਨੌਜਵਾਨ ਨੂੰ ਪੁੱਛਦੀ ਹੈ ਕੀ ਉਹ ਕ੍ਰਿਸ਼ਨਾ ਬਣਿਆ ਹੋਇਆ ਹੈ? ਕਿਹਾ ਜਾ ਰਿਹਾ ਸੀ ਕਿ ਇਸ ਵਿਅਕਤੀ ਤੇ ਹੀ ਬਾਅਦ ਵਿੱਚ ਬੇਅਦਬੀ ਦੇ ਦੋਸ਼ ਲੱਗੇ ਸਨ ਅਤੇ ਇਸ ਦੀ ਜਾਨ ਲੈ ਲਈ ਗਈ ਸੀ।

ਇਸ ਮਾਮਲੇ ਵਿੱਚ ਪੁਲਿਸ ਹੋਰ ਕਿਸ ਨੂੰ ਕਾਬੂ ਕਰਦੀ ਹੈ? ਆਉਣ ਵਾਲੇ ਦਿਨਾਂ ਵਿੱਚ ਇਸ ਬਾਰੇ ਵੀ ਪਤਾ ਲੱਗ ਜਾਵੇਗਾ ਪਰ ਹੁਣ ਸ਼ੋਸ਼ਲ ਮੀਡੀਆ ਤੇ ਇਸ ਜਾਨ ਲੈਣ ਵਾਲੇ ਲੋਕਾਂ ਦੇ ਵੀ ਲੋਕ ਖਿਲਾਫ ਹੋ ਗਏ ਹਨ। ਹਰ ਕੋਈ ਜਾਨਣਾ ਚਾਹੁੰਦਾ ਹੈ ਕਿ ਇਸ ਮਾਮਲੇ ਦੀ ਅਸਲ ਸੱਚਾਈ ਕੀ ਹੈ।

Leave a Reply

Your email address will not be published.