ਚੋਰਾਂ ਨੇ ਗਰੀਬ ਆਦਮੀ ਦਾ ਸਮਾਨ ਕੀਤਾ ਵਾਪਿਸ, ਚਿੱਠੀ ਚ ਲਿਖਿਆ- ਪਤਾ ਨਹੀਂ ਸੀ ਤੁਸੀਂ ਇੰਨੇ ਗਰੀਬ ਹੋ

ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਂਦਾ ਅਧੀਨ ਪੈਂਦੇ ਥਾਣਾ ਬਿਸੰਡਾ ਦੇ ਪਿੰਡ ਚੰਦਰਾਇਲ ਵਿਖੇ ਇਕ ਅਜਿਹੀ ਘਟਨਾ ਵਾਪਰੀ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਚੋਰਾਂ ਦੇ ਦਿਲ ਵਿੱਚ ਵੀ ਦਇਆ ਭਾਵਨਾ ਹੁੰਦੀ ਹੈ। ਇਸ ਪਿੰਡ ਵਿੱਚ ਪਹਿਲਾਂ ਤਾਂ ਚੋਰਾਂ ਨੇ ਚੋਰੀ ਕਰ ਲਈ ਪਰ ਜਦੋਂ ਨੂੰ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਕਿਸੇ ਗ਼ਰੀਬ ਦੀ ਦੁਕਾਨ ਵਿੱਚ ਚੋਰੀ ਕੀਤੀ ਹੈ ਤਾਂ ਚੋਰਾਂ ਨੇ ਸਾਮਾਨ ਵਾਪਸ ਕਰਨ ਦੇ ਨਾਲ ਨਾਲ ਮਾਫੀ ਵੀ ਮੰਗੀ। ਚੰਦਰਾਇਲ ਪਿੰਡ ਦੇ ਦਿਨੇਸ਼ ਤਿਵਾਰੀ ਨੇ 40 ਹਜਾਰ ਰੁਪਏ ਦਾ ਕਰਜ਼ਾ ਲੈ ਕੇ ਵੈਲਡਿੰਗ ਦਾ ਕੰਮ ਤੋਰਿਆ ਸੀ।

ਜਦੋਂ ਉਹ 20 ਦਸੰਬਰ ਨੂੰ ਸਵੇਰੇ ਆਪਣੀ ਦੁਕਾਨ ਖੋਲ੍ਹਣ ਲਈ ਪਹੁੰਚਿਆ ਤਾਂ ਅੱਗੇ ਦੁਕਾਨ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਦੁਕਾਨ ਵਿਚੋਂ ਸਾਮਾਨ ਗਾਇਬ ਸੀ। ਦਿਨੇਸ਼ ਤਿਵਾਰੀ ਚੋਰੀ ਦੀ ਇਤਲਾਹ ਦੇਣ ਲਈ ਪੁਲਿਸ ਥਾਣੇ ਬਿਸੰਡਾ ਪਹੁੰਚ ਗਿਆ। ਉੱਥੇ ਉਸ ਨੂੰ ਪੁਲਿਸ ਮੁਲਾਜ਼ਮ ਕਹਿਣ ਲੱਗੇ ਕਿ ਥਾਣਾ ਮੁਖੀ ਮੌਕੇ ਤੇ ਹਾਜ਼ਰ ਨਹੀਂ ਹੈ। ਪਹਿਲਾਂ ਥਾਣਾ ਮੁਖੀ ਦੁਆਰਾ ਦੁਕਾਨ ਤੇ ਆ ਕੇ ਮੌਕਾ ਦੇਖਿਆ ਜਾਵੇਗਾ ਤਾਂ ਹੀ ਮਾਮਲਾ ਦਰਜ ਕੀਤਾ ਜਾਵੇਗਾ। ਦਿਨੇਸ਼ ਤਿਵਾਰੀ ਥਾਣਾ ਮੁਖੀ ਨੂੰ ਉਡੀਕਦਾ ਰਿਹਾ ਪਰ ਥਾਣਾ ਮੁਖੀ ਨਹੀਂ ਆਇਆ।

22 ਦਸੰਬਰ ਨੂੰ ਕਿਸੇ ਨੇ ਦਿਨੇਸ਼ ਤਿਵਾਰੀ ਨੂੰ ਦੱਸਿਆ ਕਿ ਪਿੰਡ ਦੇ ਇੱਕ ਖਾਲੀ ਸਥਾਨ ਤੇ ਉਸ ਦਾ ਸਾਮਾਨ ਪਿਆ ਹੈ। ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਦਾ ਚੋਰੀ ਹੋਇਆ ਸਾਮਾਨ 2 ਵੈਲਡਿੰਗ ਮਸ਼ੀਨਾਂ, ਇੱਕ ਭਾਰ ਤੋਲਣ ਵਾਲਾ ਕੰਡਾ, ਇੱਕ ਵੱਡੀ ਕਟਰ ਮਸ਼ੀਨ, ਇਕ ਗਰਾਈਂਡਰ ਅਤੇ ਇਕ ਡਰਿੱਲ ਮਸ਼ੀਨ ਪਈ ਸੀ। ਬੋਰੀ ਵਿਚ ਸਾਮਾਨ ਪਾ ਕੇ ਉੱਤੇ ਇੱਕ ਪੇਪਰ ਚਿਪਕਾਇਆ ਹੋਇਆ ਸੀ। ਪੇਪਰ ਤੇ ਚੋਰਾਂ ਨੇ ਲਿਖਿਆ ਸੀ ਕਿ ਉਨ੍ਹਾਂ ਨੂੰ ਅ ਫ ਸੋ ਸ ਹੈ ਕਿ ਉਨ੍ਹਾਂ ਨੇ ਦਿਨੇਸ਼ ਦੀ ਦੁਕਾਨ ਵਿੱਚ ਚੋਰੀ ਕੀਤੀ ਹੈ। ਉਹ ਨਹੀਂ ਸੀ ਜਾਣਦੇ ਕਿ ਦਿਨੇਸ਼ ਗ਼ਰੀਬ ਆਦਮੀ ਹੈ।

ਉਹ ਸਥਾਨਕ ਲੋਕ ਨਹੀਂ ਹਨ। ਚੋਰਾਂ ਨੇ ਲਿਖਿਆ ਸੀ ਕਿ ਉਨ੍ਹਾਂ ਨੂੰ ਕਿਸੇ ਸਥਾਨਕ ਆਦਮੀ ਨੇ ਗਲਤ ਇਤਲਾਹ ਦੇ ਦਿੱਤੀ ਕਿ ਦਿਨੇਸ਼ ਤਿਵਾਰੀ ਆਮ ਆਦਮੀ ਨਹੀਂ ਹੈ। ਜਿਸ ਕਰਕੇ ਉਨ੍ਹਾਂ ਨੇ ਚੋਰੀ ਕਰ ਲਈ। ਸਚਾਈ ਜਾਣਨ ਤੋਂ ਬਾਅਦ ਉਨ੍ਹਾਂ ਨੂੰ ਅ ਫ ਸੋ ਸ ਹੋਇਆ ਹੈ। ਜਿਸ ਕਰਕੇ ਉਹ ਸਾਮਾਨ ਵਾਪਸ ਕਰ ਰਹੇ ਹਨ ਅਤੇ ਮੁਆਫ਼ੀ ਵੀ ਮੰਗ ਰਹੇ ਹਨ। ਦਿਨੇਸ਼ ਨੇ ਆਪਣਾ ਸਾਮਾਨ ਸਾਂਭ ਲਿਆ ਅਤੇ ਚੌਕੀਦਾਰ ਦੇ ਰਾਹੀਂ ਥਾਣੇ ਸੁਨੇਹਾ ਭੇਜ ਦਿੱਤਾ ਕਿ ਉਸ ਦਾ ਸਾਮਾਨ ਮਿਲ ਗਿਆ ਹੈ।

ਜਦੋਂ ਥਾਣਾ ਮੁਖੀ ਨੂੰ ਚੌਕੀਦਾਰ ਨੇ ਇਹ ਕਹਾਣੀ ਦੱਸੀ ਤਾਂ ਥਾਣਾ ਮੁਖੀ ਕਹਿਣ ਲੱਗਾ ਕਿ ਉਸ ਨੂੰ ਤਾਂ ਚੋਰੀ ਦਾ ਪਤਾ ਹੀ ਨਹੀਂ। ਉਸ ਨੂੰ ਥਾਣੇ ਦੇ ਕਿਸੇ ਮੁਲਾਜ਼ਮ ਨੇ ਵੀ ਇਸ ਮਾਮਲੇ ਦੀ ਇਤਲਾਹ ਨਹੀਂ ਦਿੱਤੀ। ਜਿਸ ਤੋਂ ਪਤਾ ਚੱਲਦਾ ਹੈ ਕਿ ਥਾਣੇ ਦੇ ਮੁਲਾਜ਼ਮਾਂ ਨੇ ਥਾਣਾ ਮੁਖੀ ਤੱਕ ਦਿਨੇਸ਼ ਦੀ ਦਰ ਖਾ ਸ ਤ ਪਹੁੰਚਾਈ ਹੀ ਨਹੀਂ। ਇਨ੍ਹਾਂ ਈਮਾਨਦਾਰ ਚੋਰਾਂ ਦੀ ਇਲਾਕੇ ਵਿੱਚ ਚਰਚਾ ਹੋ ਰਹੀ ਹੈ।

Leave a Reply

Your email address will not be published. Required fields are marked *