ਨੋਟਾਂ ਦੀਆਂ ਭਰੀਆਂ ਅਲਮਾਰੀਆਂ ਦੇਖ ਉੱਡੇ ਹੋਸ਼, ਮਸ਼ੀਨਾਂ ਨਾਲ ਵੀ ਗਿਣਨ ਨੂੰ ਲੱਗ ਗਏ 2 ਦਿਨ

ਨੇਤਾ ਲੋਕ ਹਰ ਵਾਰੀ ਵੋਟਰਾਂ ਨੂੰ ਧੋ ਖਾ ਦਿੰਦੇ ਹਨ। ਉਨ੍ਹਾਂ ਨੂੰ ਅਨੇਕਾਂ ਲਾਰੇ ਲਗਾਏ ਜਾਂਦੇ ਹਨ। ਇਹ ਲਾਰੇ ਲਾਰੇ ਹੀ ਰਹਿ ਜਾਂਦੇ ਹਨ। ਗ਼ਰੀਬ ਨੂੰ ਤਾਂ 2 ਡੰਗ ਦੀ ਰੋਟੀ ਵੀ ਨਹੀਂ ਜੁੜਦੀ ਪਰ ਕੁਝ ਵੱਡੇ ਕਾਰੋਬਾਰੀ ਟੈਕਸ ਚੋਰੀ ਕਰਕੇ ਇੰਨਾ ਧਨ ਇਕੱਠਾ ਕਰੀ ਬੈਠੇ ਹਨ ਕਿ ਸੁਣ ਕੇ ਹੋਸ਼ ਉੱਡ ਜਾਂਦੇ ਹਨ। ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਇਤਰ ਦਾ ਕਾਰੋਬਾਰ ਕਰਨ ਵਾਲੇ ਪਿਊਸ਼ ਜੈਨ ਦੇ ਘਰ ਇਨਕਮ ਟੈਕਸ ਵਿਭਾਗ ਦੀ ਟੀਮ ਦੁਆਰਾ ਕੀਤੀ ਗਈ

ਰੇਡ ਦੌਰਾਨ ਜੋ ਧਨ ਮਿਲਿਆ ਹੈ, ਉਸ ਨੂੰ ਦੇਖ ਸੁਣ ਕੇ ਤਾਂ ਹਰ ਕਿਸੇ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਜਾਂਦੀਆਂ ਹਨ। ਪਿਊਸ਼ ਜੈਨ ਦਾ ਮੁੰਬਈ ਵਿੱਚ ਇਤਰ ਦਾ ਸ਼ੋਅਰੂਮ ਹੈ। ਜਦਕਿ ਫੈਕਟਰੀ ਕਨੌਜ ਹਲਕੇ ਵਿੱਚ ਹੈ। ਮਿਲੀ ਜਾਣਕਾਰੀ ਮੁਤਾਬਕ ਰੇਡ ਦੌਰਾਨ ਇਨਕਮ ਟੈਕਸ ਵਿਭਾਗ ਦੀ ਟੀਮ ਨੂੰ 150 ਕਰੋੜ ਤੋਂ ਜ਼ਿਆਦਾ ਦੇ ਲਗਭਗ ਰਕਮ ਬਰਾਮਦ ਹੋਈ ਹੈ। ਇਸ ਰਕਮ ਵਿੱਚ 500 ਦੇ ਨੋਟ ਹਨ। ਇਨ੍ਹਾਂ ਨੂੰ ਬੰਡਲ ਬਣਾ ਕੇ ਵੱਡੇ ਵੱਡੇ ਡੱਬਿਆਂ ਵਿਚ ਪੈਕ ਕੀਤਾ ਹੋਇਆ ਸੀ।

ਇਨ੍ਹਾਂ ਨੋਟਾਂ ਨੂੰ ਕਿੱਥੇ ਭੇਜਿਆ ਜਾਣਾ ਸੀ? ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਨੋਟ ਇਸ ਤਰੀਕੇ ਨਾਲ ਰੱਖੇ ਹੋਏ ਸਨ ਕਿ ਇਨ੍ਹਾਂ ਨੂੰ ਆਸਾਨੀ ਨਾਲ ਹੀ ਕਿਤੇ ਵੀ ਲਿਜਾਇਆ ਜਾ ਸਕੇ। ਇਨ੍ਹਾਂ ਨੋਟਾਂ ਨੂੰ ਗਿਣਨ ਲਈ 4 ਮਸ਼ੀਨਾਂ ਦੀ ਵਰਤੋਂ ਕੀਤੀ ਗਈ ਪਰ ਫੇਰ ਵੀ ਰਾਤ ਤੱਕ 40 ਕਰੋੜ ਰੁਪਏ ਦੀ ਹੀ ਗਿਣਤੀ ਕੀਤੀ ਜਾ ਸਕੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੁੱਲ ਰਕਮ 150 ਕਰੋੜ ਤੋਂ ਵੀ ਜ਼ਿਆਦਾ ਹੋਵੇਗੀ। ਪਿਊਸ਼ ਜੈਨ ਦੀਆਂ ਲਗਭਗ 40 ਕੰਪਨੀਆਂ ਹਨ। ਜਿਨ੍ਹਾਂ ਵਿਚ ਸਮਾਜਵਾਦ ਇਤਰ ਵੀ ਸ਼ਾਮਲ ਹੈ।

ਇਸ ਦੀ ਪੈਕਿੰਗ ਉੱਤੇ ਸਮਾਜਵਾਦੀ ਪਾਰਟੀ ਦਾ ਚੋਣ ਨਿਸ਼ਾਨ ਸਾਈਕਲ ਵੀ ਛਾਪਿਆ ਹੋਇਆ ਹੈ। ਇਕ ਪਾਸੇ ਤਾਂ ਇਹ ਲੋਕ ਟੈਕਸ ਚੋਰੀ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਈ ਜਾ ਰਹੇ ਹਨ। ਦੂਜੇ ਪਾਸੇ ਗ਼ਰੀਬ ਲੋਕ ਰੋਟੀ ਲਈ ਸੰਘਰਸ਼ ਕਰ ਰਹੇ ਹਨ। ਇਨਕਮ ਟੈਕਸ ਵਿਭਾਗ ਦੀ ਟੀਮ ਨੇ ਸ਼ਿਖਰ ਮਸਾਲਾ ਕੰਪਨੀ ਦੀ ਫੈਕਟਰੀ ਵਿਚ ਰੇਡ ਕਰ ਕੇ ਉਥੋਂ ਵੀ ਕਈ ਬੇ ਨਿ ਯ ਮੀ ਆਂ ਫੜੀਆਂ ਹਨ। ਇਸ ਤੋਂ ਬਿਨਾਂ ਕੇ ਕੇ ਅਗਰਵਾਲ ਦੀ ਸੁਪਾਰੀ ਦੀ ਫੈਕਟਰੀ ਵਿੱਚ ਵੀ ਰੇਡ ਹੋਈ ਹੈ। ਇਹ ਵਿਅਕਤੀ ਵੀ ਪਿਊਸ਼ ਜੈਨ ਦੇ ਨਜ਼ਦੀਕੀਆਂ ਵਿਚ ਹਨ।

Leave a Reply

Your email address will not be published. Required fields are marked *