ਪੁੱਤ ਦੀ ਮੋਤ ਤੋਂ ਬਾਅਦ ਸੱਸ ਨੇ ਨੂੰਹ ਨਾਲ ਜੋ ਕੀਤਾ- ਸਾਰੇ ਪਾਸੇ ਹੋ ਗਈ ਬੱਲੇ ਬੱਲੇ

ਕੋਰੋਨਾ ਕਾਲ ਦੌਰਾਨ ਕਿੰਨੇ ਹੀ ਵਿਅਕਤੀ ਆਪਣਿਆਂ ਤੋਂ ਸਦਾ ਲਈ ਵਿੱਛੜ ਗਏ। ਕਈ ਮਾਸੂਮਾਂ ਦੇ ਮਾਤਾ ਪਿਤਾ ਅਤੇ ਕਿਸੇ ਮਾਤਾ ਪਿਤਾ ਦੀ ਔਲਾਦ ਕਰੋਨਾ ਦੀ ਭੇਟ ਚੜ੍ਹ ਗਈ। ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿਖੇ ਨਵਾਬ ਸਾਹਿਬ ਰੋਡ ਉੱਤੇ ਵਸਦੇ ਇਕ ਪਰਿਵਾਰ ਦੀ 5 ਮਹੀਨੇ ਦੀ ਬੱਚੀ ਆਰੂ ਉਰਫ਼ ਜੀਵਿਕਾ ਤੋਂ ਕੋਰੋਨਾ ਨੇ ਉਸ ਦਾ ਪਿਤਾ ਖੋਹ ਲਿਆ। ਅਸਲ ਵਿੱਚ 2018 ਵਿੱਚ ਸੂਰਜ ਪੁੱਤਰ ਅਸ਼ੋਕ ਚੌਧਰੀ ਦਾ ਵਿਆਹ ਫਤਿਹਪੁਰ ਸੀਕਰੀ ਦੀ ਸਪਨਾ ਚੌਧਰੀ ਨਾਲ ਹੋਇਆ ਸੀ।

ਇਨ੍ਹਾਂ ਦੇ ਘਰ ਇੱਕ ਬੱਚੀ ਨੇ ਜਨਮ ਲਿਆ। ਜਿਸ ਦਾ ਨਾਮ ਆਰੂ ਉਰਫ ਜੀਵਿਕਾ ਰੱਖਿਆ ਗਿਆ। ਪਰਿਵਾਰ ਬੜਾ ਖ਼ੁਸ਼ੀ ਦੇ ਦੌਰ ਵਿੱਚੋਂ ਲੰਘ ਰਿਹਾ ਸੀ ਪਰ ਸੂਰਜ ਕਰੋਨਾ ਦੀ ਲਪੇਟ ਵਿਚ ਆ ਗਿਆ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਡਾਕਟਰੀ ਸਹਾਇਤਾ ਦੇ ਦੌਰਾਨ ਹੀ ਸੂਰਜ ਅੱਖਾਂ ਮੀਟ ਗਿਆ। ਉਸ ਸਮੇਂ ਬੱਚੀ ਦੀ ਉਮਰ ਸਿਰਫ਼ 5 ਮਹੀਨੇ ਸੀ। ਸਪਨਾ ਹਰ ਸਮੇਂ ਰੋਂਦੀ ਰਹਿੰਦੀ ਸੀ। ਇਹ ਸਦਮਾ ਮਿ੍ਤਕ ਸੂਰਜ ਦੇ ਛੋਟੇ ਭਰਾ ਮਨੋਜ, ਪਿਤਾ ਅਸ਼ੋਕ ਅਤੇ ਦਾਦੇ ਸਰਦਾਰ ਸਿੰਘ ਲਈ ਵੀ ਅਸਹਿ ਸੀ।

ਕੁਝ ਸਮੇਂ ਬਾਅਦ ਸਪਨਾ ਦੇ ਪੇਕੇ ਵਾਲਿਆਂ ਨੇ ਉਸ ਦਾ ਕਿਧਰੇ ਹੋਰ ਵਿਆਹ ਕਰਨ ਦੀ ਸੋਚੀ। ਦੂਜੇ ਪਾਸੇ ਮ੍ਰਿਤਕ ਅਸ਼ੋਕ ਦੇ ਪਿਤਾ ਅਤੇ ਦਾਦਾ ਵੱਡੇ ਸਦਮੇ ਵਿੱਚੋਂ ਲੰਘ ਰਹੇ ਸਨ। ਅਸ਼ੋਕ ਤਾਂ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ ਸੀ ਪਰ ਉਹ ਨਹੀਂ ਸਨ ਚਾਹੁੰਦੇ ਕਿ ਉਨ੍ਹਾਂ ਦੀ ਨੂੰਹ ਸਪਨਾ ਅਤੇ ਪੋਤੀ ਆਰੂ ਵੀ ਉਨ੍ਹਾਂ ਨੂੰ ਛੱਡ ਕੇ ਚਲੀਆਂ ਜਾਣ। ਇਸ ਲਈ ਉਨ੍ਹਾਂ ਨੇ ਮਨੋਜ ਨੂੰ ਮਨਾਇਆ ਕਿ ਉਹ ਸਪਨਾ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋ ਜਾਵੇ।

ਪਿਤਾ ਅਤੇ ਦਾਦੇ ਦੇ ਕਹਿਣ ਤੇ ਮਨੋਜ ਅਤੇ ਸਪਨਾ ਦੋਵੇਂ ਹੀ ਰਾਜ਼ੀ ਹੋ ਗਏ। ਜਿਸ ਦਿਨ ਆਰੂ ਦਾ ਜਨਮਦਿਨ ਸੀ, ਉਸ ਦਿਨ ਹੀ ਮਨੋਜ ਅਤੇ ਸਪਨਾ ਦਾ ਵਿਆਹ ਕਰ ਦਿੱਤਾ ਗਿਆ। ਇਸ ਤਰ੍ਹਾਂ ਮਾਸੂਮ ਆਰੂ ਨੂੰ ਉਸ ਦਾ ਪਿਤਾ ਮਿਲ ਗਿਆ ਅਤੇ ਸਪਨਾ ਨੂੰ ਉਸ ਦਾ ਜੀਵਨ ਸਾਥੀ। ਪਿਤਾ ਅਸ਼ੋਕ ਚੌਧਰੀ ਅਤੇ ਦਾਦਾ ਸਰਦਾਰ ਸਿੰਘ ਦੀ ਨੂੰਹ ਅਤੇ ਪੋਤੀ ਵੀ ਉਨ੍ਹਾਂ ਦੇ ਕੋਲ ਹੀ ਰਹਿ ਗਈਆਂ। ਪਰਿਵਾਰ ਵਿਚ ਮੁੜ ਤੋਂ ਖ਼ੁਸ਼ੀਆਂ ਆ ਗਈਆਂ।

Leave a Reply

Your email address will not be published.