ਫੌਜੀ ਨਾਲ ਮਿਲਕੇ ਭੈਣ ਕਰ ਗਈ ਭਰਾ ਨਾਲ ਵੱਡਾ ਕਾਂਡ, ਸੱਚ ਸਾਹਮਣੇ ਆਇਆ ਤਾਂ ਭਰਾ ਦੇ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ

ਪਟਿਆਲੇ ਤੋਂ ਇੱਕ ਲੁੱਟ-ਖੋਹ ਦੀ ਵੱਡੀ ਖਬਰ ਸਾਹਮਣੇ ਆਈ ਸੀ, ਜਿੱਥੇ ਅਕਾਲ ਅਕੈਡਮੀ ਦੇ ਕੋਲ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਕਾਰ ਵਿੱਚੋਂ 8 ਲੱਖ 25 ਹਜਾਰ ਰੁਪਏ ਕੱਢੇ ਗਏ ਸਨ। ਇਸ ਸੰਬੰਧ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਸੀ। ਦੱਸ ਦਈਏ ਕਿ ਇਸ ਮਾਮਲੇ ਵਿਚ ਪਟਿਆਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ, ਜਦੋਂ ਉਨ੍ਹਾਂ ਨੇ 8 ਲੱਖ 25 ਹਜਾਰ ਰੁਪਏ ਦੀ ਚੋਰੀ ਕਰਨ ਵਾਲੇ ਚੋਰਾਂ ਨੂੰ ਕਾਬੂ ਕੀਤਾ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਕਾਲ ਅਕੈਡਮੀ ਦੇ ਕੋਲ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ 8 ਲੱਖ 25 ਹਜ਼ਾਰ ਰੁਪਏ ਦੀ ਚੋਰੀ ਹੋਈ ਸੀ। ਇਸ ਸਬੰਧ ਵਿਚ ਉਨ੍ਹਾਂ ਨੇ ਮਲਕੀਤ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਪਰਚਾ ਦਰਜ ਕੀਤਾ ਸੀ। ਜਿਸ ਵਿਚ ਮਲਕੀਤ ਸਿੰਘ ਨੇ ਦੱਸਿਆ ਸੀ ਕਿ ਉਸ ਨੇ ਆਪਣੀ ਭੈਣ ਦੇ ਵਿਆਹ ਲਈ 8 ਲੱਖ 25 ਹਜ਼ਾਰ ਰੁਪਏ ਕਿਸੇ ਤੋਂ ਉਧਾਰੇ ਲਏ ਸੀ। ਰੁਪਏ ਵਾਪਸ ਕਰਨ ਲਈ ਉਹ ਆਪਣੀ ਮਾਸੀ ਦੀ ਲੜਕੀ ਅਮਰਜੀਤ ਕੌਰ ਨੂੰ ਨਾਲ ਲੈ ਕੇ ਜਾ ਰਿਹਾ ਸੀ।

ਇਸ ਦੇ ਚਲਦਿਆਂ ਹੀ ਅਮਰਜੀਤ ਨੇ ਮਲਕੀਤ ਨੂੰ ਅਕੈਡਮੀ ਕੋਲ ਰੁਕਣ ਲਈ ਕਿਹਾ, ਕਿ ਉਸ ਨੇ ਆਪਣੀ ਲੜਕੀ ਦੀ ਫੀਸ ਭਰਨੀ ਹੈ। ਇਸ ਦੌਰਾਨ ਜਦੋਂ ਅਮਰਜੀਤ ਤੇ ਮਲਕੀਤ ਅਕੈਡਮੀ ਦੇ ਅੰਦਰ ਗਏ ਤਾਂ ਪਹਿਲਾਂ ਤੋਂ ਬਣਾਈ ਗਈ ਸਕੀਮ ਦੇ ਤਹਿਤ ਗੁਰਜੀਤ ਸਿੰਘ ਜੋ ਕਿ ਇਸ ਸਕੀਮ ਦਾ ਹਿੱਸਾ ਸੀ, ਉਸ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਵਿਚੋਂ ਸਾਰੇ ਰੁਪਏ ਕੱਢ ਲਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਪੁਲੀਸ ਟੀਮ ਨੇ ਮਾਮਲੇ ਦੀ ਜਾਂਚ ਕੀਤੀ। ਜਿਸ ਵਿੱਚ ਅਮਰਜੀਤ ਕੌਰ , ਗੁਰਜੀਤ ਸਿੰਘ ਅਤੇ ਲਖਦੀਪ ਸਿੰਘ ਨੂੰ ਕਾਬੂ ਕੀਤਾ ਗਿਆ ਹੈ।

ਉਹਨਾਂ ਨੇ ਦੱਸਿਆ ਕਿ ਗੁਰਜੀਤ ਸਿੰਘ ਆਰਮੀ ਵਿਚੋਂ ਵੀ ਗੈਰ ਹਾਜ਼ਰ ਹੈ। ਉਸ ਦੇ ਖਿ ਲਾ ਫ ਪਹਿਲਾਂ ਵੀ 2 ਪਰਚੇ ਦਰਜ ਹਨ। ਦੋਸ਼ੀਆਂ ਵੱਲੋਂ ਵਰਤੀ ਗਈ ਕਾਰ ਵੀ ਹਰਿਆਣੇ ਵਿੱਚੋ ਚੋਰੀ ਕੀਤੀ ਗਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੋਸ਼ੀਆਂ ਦੇ ਨਾਲ ਨਾਲ 6 ਲੱਖ 40 ਹਜ਼ਾਰ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਵੱਲੋਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿ ਮਾਂ ਡ ਤੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਬਾਕੀ ਬਚੇ ਰੁਪਏ ਅਤੇ ਦੋਸ਼ੀ ਪੁਸ਼ਪਿੰਦਰ ਸਿੰਘ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *