ਰਾਤ ਨੂੰ ਕੀਤੀ ਜਨਮਦਿਨ ਦੀ ਪਾਰਟੀ, ਅਗਲੀ ਸਵੇਰ ਕਮਰੇ ਚ ਮਿਲੀਆਂ 2 ਸਕੀਆਂ ਭੈਣਾਂ ਦੀਆਂ ਲਾਸ਼ਾਂ

ਝਾਰਖੰਡ ਦੇ ਰਾਂਚੀ ਵਿੱਚ 2 ਸਕੀਆਂ ਭੈਣਾਂ ਦੀ ਜਾਨ ਜਾਣ ਦਾ ਮਾਮਲਾ ਬੁਝਾਰਤ ਬਣ ਕੇ ਰਹਿ ਗਿਆ ਹੈ। ਕਿਸੇ ਦੀਆਂ ਨਜ਼ਰਾਂ ਵਿੱਚ ਤਾਂ ਇਨ੍ਹਾਂ ਲੜਕੀਆਂ ਦੁਆਰਾ ਖ਼ੁਦ ਕੋਈ ਗਲਤ ਚੀਜ਼ ਖਾ ਕੇ ਜਾਨ ਦਿੱਤੀ ਗਈ ਹੈ ਅਤੇ ਕਿਸੇ ਦੀਆਂ ਨਜ਼ਰਾਂ ਵਿੱਚ ਇਨ੍ਹਾਂ ਦੀ ਜਾਨ ਲਈ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਸੱਚਾਈ ਦਾ ਪਤਾ ਲੱਗ ਸਕੇ। ਰਾਂਚੀ ਦੇ ਠੇਕੇਦਾਰ ਸੰਜੇ ਲਖਾਨੀ ਦੀਆਂ 2 ਧੀਆਂ ਸਨ। ਵੱਡੀ ਸ਼ੀਤਲ ਲਖਾਨੀ ਰਾਂਚੀ ਦੇ ਹਸਪਤਾਲ ਵਿੱਚ ਕੰਮ ਕਰਦੀ ਸੀ।

ਅਜੇ 6 ਮਹੀਨੇ ਪਹਿਲਾਂ ਹੀ ਉਸ ਦਾ ਐੱਚ ਡੀ ਐੱਫ ਸੀ ਬੈਂਕ ਵਿੱਚ ਨੌਕਰੀ ਕਰ ਰਹੇ ਲੜਕੇ ਨਾਲ ਰਿਸ਼ਤਾ ਪੱਕਾ ਹੋਇਆ ਸੀ। ਇਨ੍ਹਾਂ ਦਾ ਫਰਵਰੀ ਮਹੀਨੇ ਵਿੱਚ ਵਿਆਹ ਹੋਣ ਵਾਲਾ ਸੀ। ਛੋਟੀ ਭੈਣ ਮਾਨਯਾ ਸਰਲਾ ਬਿਰਲਾ ਸਕੂਲ ਵਿੱਚ ਨੌਵੀਂ ਜਮਾਤ ਵਿੱਚ ਪੜ੍ਹਦੀ ਸੀ। ਇਕ ਦਿਨ ਪਹਿਲਾਂ ਸਰਲਾ ਲਖਾਨੀ ਦਾ ਜਨਮਦਿਨ ਸੀ। ਪਰਿਵਾਰ ਨੇ ਆਪਣੀ ਧੀ ਦਾ ਜਨਮ ਦਿਨ ਮਨਾਇਆ ਸੀ। ਜਨਮ ਦਿਨ ਦੇ ਪ੍ਰੋਗਰਾਮ ਤੇ ਸਰਲਾ ਦੇ ਪਤੀ ਨੂੰ ਵੀ ਬੁਲਾਇਆ ਗਿਆ ਸੀ।

ਜੋ ਪ੍ਰੋਗਰਾਮ ਹੋਣ ਤੋਂ ਬਾਅਦ ਵਾਪਸ ਚਲਾ ਗਿਆ ਸੀ। ਇਸ ਤੋਂ ਬਾਅਦ ਦੋਵੇਂ ਭੈਣਾਂ ਆਪਣੇ ਕਮਰੇ ਵਿੱਚ ਸੌਣ ਲਈ ਚਲੀਆਂ ਗਈਆਂ। ਜਦੋਂ ਸਵੇਰੇ 5:40 ਵਜੇ ਲੜਕੀਆਂ ਦੀ ਮਾਂ ਨੇ ਇਨ੍ਹਾਂ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੋਵੇਂ ਕੁੜੀਆਂ ਨੇ ਉਲਟੀ ਕੀਤੀ ਹੋਈ ਸੀ। ਇਨ੍ਹਾਂ ਨੂੰ ਤੁਰੰਤ ਗੁਰੂ ਨਾਨਕ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਦਾ ਪੋਸ ਟਮਾ ਰਟ ਮ ਕਰਵਾਇਆ ਜਾ ਰਿਹਾ ਹੈ।

ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਲੜਕੀਆਂ ਨੇ ਕੋਈ ਗਲਤ ਦਵਾਈ ਖਾ ਕੇ ਜਾਨ ਦੇ ਦਿੱਤੀ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਦੀ ਜਾਨ ਲਈ ਗਈ ਹੈ ਜਾਂ ਇਨ੍ਹਾਂ ਨੇ ਖ਼ੁਦ ਗ਼ ਲ ਤ ਕਦਮ ਚੁੱਕਿਆ ਹੈ? ਇਕ ਦਿਨ ਪਹਿਲਾਂ ਹੀ ਇਨ੍ਹਾਂ ਦੇ ਪਾਲਤੂ ਕੁੱਤੇ ਦੀ ਜਾਨ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਜਿਸ ਕਮਰੇ ਵਿਚ ਲੜਕੀਆਂ ਸੌਂ ਰਹੀਆਂ ਸਨ, ਉਸ ਕਮਰੇ ਨੂੰ ਸੀਲ ਕਰ ਦਿੱਤਾ ਗਿਆ ਹੈ। ਮਾਮਲੇ ਦੀ ਅਸਲ ਸੱਚਾਈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।

Leave a Reply

Your email address will not be published.