ਮਾਂ ਗਈ ਧੀ ਦੇ ਕਮਰੇ ਅੰਦਰ ਤਾਂ ਲਟਕਦੀ ਮਿਲੀ ਲਾਸ਼, ਮੋਤ ਤੋਂ ਪਹਿਲਾਂ ਮੋਬਾਈਲ ਚ ਬਣਾਈ ਸੀ ਆਹ ਵੀਡੀਓ

ਬਟਾਲਾ ਵਿਖੇ 40 ਸਾਲਾ ਇਕ ਔਰਤ ਸੋਨੀਆ ਪਤਨੀ ਕੁਲਵੰਤ ਸਿੰਘ ਦੁਆਰਾ ਪੱਖੇ ਨਾਲ ਲਟਕ ਕੇ ਜਾਨ ਦੇਣ ਦਾ ਮਾਮਲਾ ਮੀਡੀਆ ਦੀ ਸੁਰਖ਼ੀ ਬਣਿਆ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਮ੍ਰਿਤਕਾ ਨੇ ਇਕ ਵੀਡੀਓ ਵੀ ਬਣਾਈ ਹੈ। ਵੀਡੀਓ ਵਿੱਚ ਉਸ ਨੇ ਆਪਣੀ ਜਾਨ ਜਾਣ ਲਈ 4 ਜੀਆਂ ਭਜਨੋ, ਉਸ ਦਾ ਪਤੀ ਸੱਤਾ ਬਾਬਾ, ਜੱਸੀ ਅਤੇ ਲੱਡੂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਵੀਡੀਓ ਵਿੱਚ ਸੋਨੀਆ ਦੱਸਦੀ ਹੈ ਕਿ ਉਨ੍ਹਾਂ ਦਾ ਪੈਸੇ ਦੇ ਲੈਣ ਦੇਣ ਪਿੱਛੇ ਭਜਨੋ ਨਾਲ ਵਿ ਵਾ ਦ ਸੀ। ਉਹ ਆਪਣੀ ਧੀ ਸਮੇਤ ਐਸ ਐਸ ਪੀ ਦੇ ਬਿਆਨ ਦੇ ਕੇ ਆਈਆਂ ਸਨ।

ਦੂਜੀ ਧਿਰ ਨੇ ਉਨ੍ਹਾਂ ਦੀ ਧੀ ਦਾ ਸਿਰ ਵੀ ਪਾੜ ਦਿੱਤਾ ਸੀ ਅਤੇ ਉਸ ਦੇ ਆਪਣੇ ਗੁੱਝੀਆਂ ਸੱ ਟਾਂ ਲਾਈਆਂ ਸਨ। ਸੋਨੀਆ ਦੇ ਦੱਸਣ ਮੁਤਾਬਕ ਭਜਨੋ ਦਾ ਪਤੀ ਸੱਤਾ ਬਾਬਾ ਕਾਲਾ ਇ ਲ ਮ ਜਾਣਦਾ ਹੈ। ਉਸ ਨੇ ਕਾਲੇ ਇ ਲ ਮ ਦੀ ਵਰਤੋਂ ਕਰ ਕੇ ਉਨ੍ਹਾਂ ਦੀ ਧੀ ਨੂੰ ਉਨ੍ਹਾਂ ਦੇ ਉਲਟ ਕਰ ਦਿੱਤਾ ਹੈ। ਹੁਣ ਲੱਡੂ 2 ਮੁੰਡਿਆਂ ਨੂੰ ਲੈ ਕੇ ਉਨ੍ਹਾਂ ਦੇ ਘਰ ਆਇਆ ਅਤੇ ਉੱਚਾ ਨੀਵਾਂ ਬੋਲਿਆ। ਸੋਨੀਆ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਵੀ ਉਨ੍ਹਾਂ ਨੂੰ ਹੀ ਵੱਧ ਘੱਟ ਬੋਲੀ ਅਤੇ ਚਲੀ ਗਈ।

ਸੋਨੀਆ ਨੇ ਦੱਸਿਆ ਹੈ ਕਿ ਜੇਕਰ ਉਸ ਨੂੰ ਕੁਝ ਹੋ ਜਾਂਦਾ ਹੈ ਤਾਂ ਇਸ ਲਈ ਉਨ੍ਹਾਂ ਦੀ ਗੁਆਂਢਣ ਭਜਨੋ, ਉਸ ਦਾ ਪਤੀ ਸੱਤਾ ਬਾਬਾ, ਸ਼ੁਕਰ ਪੁਰੇ ਦਾ ਮੁੰਡਾ ਜੱਸੀ ਅਤੇ ਲੱਡੂ ਜ਼ਿੰਮੇਵਾਰ ਹੋਣਗੇ। ਪਹਿਲਾਂ ਉਨ੍ਹਾਂ ਦੀ ਧੀ ਕਹਿ ਰਹੀ ਸੀ ਕਿ ਉਸ ਨੇ ਲੱਡੂ ਨਾਲ ਵਿਆਹ ਕਰਵਾਉਣਾ ਹੈ। ਇਕ ਔਰਤ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਦੀ ਭੈਣ ਨੂੰ ਇਕੱਲੇ ਛੱਡ ਕੇ ਕਿਤੇ ਗਈ ਸੀ। ਪਿੱਛੋਂ ਇਹ ਭਾਣਾ ਵਾਪਰ ਗਿਆ। ਭਜਨੋ ਅਤੇ ਬਿੱਟੂ ਆਦਿ ਮੁਹੱਲੇ ਵਾਲੇ ਮ੍ਰਿਤਕਾ ਨਾਲ ਇੱਟ ਖੜੱਕਾ ਰੱਖਦੇ ਸਨ।

ਇਸ ਔਰਤ ਦਾ ਕਹਿਣਾ ਹੈ ਕਿ ਕੁੜੀ ਆਪਣੀ ਮਾਂ ਦੇ ਉਲਟ ਮੁੰਡੇ ਨਾਲ ਗਈ ਹੈ। ਉਸ ਦਾ ਪਹਿਲੇ ਪਤੀ ਨਾਲੋਂ ਤਲਾਕ ਵੀ ਨਹੀਂ ਹੋਇਆ ਅਤੇ ਉਹ ਪਹਿਲੇ ਪਤੀ ਦੀ ਬੱਚੀ ਨੂੰ ਵੀ ਨਾਲ ਹੀ ਲੈ ਗਈ ਹੈ। ਬਜ਼ੁਰਗ ਔਰਤ ਦੇ ਦੱਸਣ ਮੁਤਾਬਕ ਫੋਟੋਆਂ ਪਿੱਛੇ ਗੱਲ ਵਧੀ ਹੈ। ਦੂਜੀ ਧਿਰ ਵਾਲੇ ਘਰ ਆ ਕੇ ਹੱਥੀਂ ਪੈ ਗਏ। ਕੁੜੀ ਦਾ ਸਿਰ ਪਾੜ ਦਿੱਤਾ ਅਤੇ ਸੋਨੀਆ ਦੇ ਵੀ ਗੁੱਝੀਆਂ ਸੱ ਟਾਂ ਲੱਗੀਆਂ। ਹੁਣ ਕੁੜੀ ਦੂਜੇ ਪਾਸੇ ਮਿਲ ਗਈ ਹੈ। ਬਜ਼ੁਰਗ ਔਰਤ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਗਲ ਵਿਚ ਉਸ ਦੀ ਚੁੰਨੀ ਸੀ ਅਤੇ ਉਸ ਦੇ ਪੈਰ ਥੱਲੇ ਜ਼ਮੀਨ ਨਾਲ ਲੱਗੇ ਹੋਏ ਸਨ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਸੋਨੀਆ ਪਤਨੀ ਕੁਲਵੰਤ ਸਿੰਘ ਦੀ ਲਟਕਦੀ ਹੋਈ ਮ੍ਰਿਤਕ ਦੇਹ ਮਿਲੀ ਹੈ। ਉਸ ਦੀ ਉਮਰ ਲਗਪਗ 40 ਸਾਲ ਹੈ। ਪੁਲਿਸ ਨੇ ਮ੍ਰਿਤਕ ਦੇਹ ਪੋਸ ਟਮਾ ਰਟ ਮ ਲਈ ਹਸਪਤਾਲ ਭੇਜ ਦਿੱਤੀ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਜਾਨ ਜਾਣ ਦਾ ਕਾਰਨ ਸਾਹਮਣੇ ਆਵੇਗਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *