ਕੇਜਰੀਵਾਲ ਨੇ ਐਲਾਨੇ 15 ਹੋਰ ਉਮੀਦਵਾਰ, ਭਗਵੰਤ ਮਾਨ ਨੂੰ ਨਹੀਂ ਦਿੱਤਾ ਸੰਗਰੂਰ

2022 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਧੜਾ ਧੜ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਬਾਕੀ ਪਾਰਟੀਆਂ ਅਜੇ ਇਸ ਮਾਮਲੇ ਵਿੱਚ ਪਿੱਛੇ ਹਨ। ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ 15 ਉਮੀਦਵਾਰਾਂ ਦੇ ਨਾਮ ਸ਼ਾਮਲ ਹਨ। ਪਾਰਟੀ ਨੇ ਵਿਧਾਨ ਸਭਾ ਹਲਕਾ ਨੰਬਰ 26, ਭੁਲੱਥ ਤੋਂ ਰਣਜੀਤ ਸਿੰਘ ਰਾਣਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਇੰਦਰਜੀਤ ਕੌਰ ਮਾਨ ਸੀਟ ਨੰਬਰ 31, ਨਕੋਦਰ ਤੋਂ ਉਮੀਦਵਾਰ ਹੋਣਗੇ। ਵਿਧਾਨ ਸਭਾ ਹਲਕਾ ਨੰਬਰ 39, ਮੁਕੇਰੀਆਂ ਦੀ ਟਿਕਟ ਗੁਰਧਿਆਨ ਸਿੰਘ ਮੁਲਤਾਨੀ ਦੇ ਹਿੱਸੇ ਆਈ ਹੈ। ਪਾਰਟੀ ਨੇ 40 ਨੰਬਰ ਸੀਟ ਦਸੂਹਾ ਤੋਂ ਕਰਮਵੀਰ ਸਿੰਘ ਘੁੰਮਣ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫ਼ੈਸਲਾ ਕੀਤਾ ਹੈ। ਜਸਵੀਰ ਸਿੰਘ ਰਾਜਾ ਗਿੱਲ, ਸੀਟ ਨੰਬਰ 41, ਉੜਮੁੜ ਤੋਂ ਆਪਣੀ ਕਿਸਮਤ ਅਜ਼ਮਾਉਣਗੇ। ਵਿਧਾਨ ਸਭਾ ਹਲਕਾ ਨੰਬਰ 50, ਰੂਪਨਗਰ ਤੋਂ ਦਿਨੇਸ਼ ਚੱਢਾ ਨੂੰ ਥਾਪੜਾ ਦਿੱਤਾ ਗਿਆ ਹੈ।

2017 ਵਾਂਗ ਹੀ ਇਸ ਵਾਰ ਵੀ ਸੀਟ ਨੰਬਰ 55, ਸ੍ਰੀ ਫਤਿਹਗਡ਼੍ਹ ਸਾਹਿਬ ਤੋਂ ਲਖਬੀਰ ਸਿੰਘ ਰਾਏ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ। ਵਿਧਾਨ ਸਭਾ ਸੀਟ ਨੰਬਰ 57, ਖੰਨਾ ਦੀ ਉਮੀਦਵਾਰੀ ਤਰੁਣਪ੍ਰੀਤ ਸਿੰਘ ਸੋਂਧ ਦੇ ਹਿੱਸੇ ਆਈ ਹੈ। ਵਿਧਾਨ ਸਭਾ ਹਲਕਾ ਨੰਬਰ 69, ਰਾਏਕੋਟ ਤੋਂ ਹਾਕਮ ਸਿੰਘ ਠੇਕੇਦਾਰ ਨੂੰ ਉਮੀਦਵਾਰੀ ਲਈ ਯੋਗ ਸਮਝਿਆ ਗਿਆ ਹੈ। ਸੀਟ ਨੰਬਰ 74, ਧਰਮਕੋਟ ਦੀ ਉਮੀਦਵਾਰੀ ਦਵਿੰਦਰ ਸਿੰਘ ਲਾਡੀ ਢੋਸ ਦੇ ਹਿੱਸੇ ਆਈ ਹੈ।

ਸੀਟ ਨੰਬਰ 77, ਫ਼ਿਰੋਜ਼ਪੁਰ ਦਿਹਾਤੀ ਤੋਂ ਟਿਕਟ ਆਸ਼ੂ ਬਾਂਗੜ ਨੂੰ ਦਿੱਤੀ ਗਈ ਹੈ। ਵਿਧਾਨ ਸਭਾ ਹਲਕਾ ਨੰਬਰ 82, ਬੱਲੂਆਣਾ ਤੋਂ ਪਾਰਟੀ ਨੇ ਅਮਨਦੀਪ ਸਿੰਘ ‘ਗੋਲਡੀ’ ਮੁਸਾਫ਼ਿਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਸੀਟ ਨੰਬਰ 96, ਮਾਨਸਾ ਤੋਂ ਡਾ ਵਿਜੇ ਸਿੰਗਲਾ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨੇ ਹਨ। ਨਰਿੰਦਰ ਕੌਰ ਭਰਾਜ ਨੂੰ ਵਿਧਾਨ ਸਭਾ ਹਲਕਾ ਨੰਬਰ 108, ਸੰਗਰੂਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਵਿਧਾਨ ਸਭਾ ਸੀਟ ਨੰਬਰ 112, ਡੇਰਾਬਸੀ ਤੋਂ ਪਾਰਟੀ ਦੀ ਟਿਕਟ ਕੁਲਜੀਤ ਸਿੰਘ ਰੰਧਾਵਾ ਨੂੰ ਦਿੱਤੀ ਗਈ ਹੈ।

ਸਿਆਸੀ ਹਲਕਿਆਂ ਵਿੱਚ ਇਹ ਚਰਚਾਵਾਂ ਚੱਲ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤਾ ਜਾਵੇਗਾ। ਇਸ ਸਮੇਂ ਉਹ ਸੰਗਰੂਰ ਹਲਕੇ ਤੋਂ ਪਾਰਲੀਮੈਂਟ ਮੈਂਬਰ ਹਨ। ਪਾਰਟੀ ਨੇ ਸੰਗਰੂਰ ਤੋਂ ਟਿਕਟ ਨਰਿੰਦਰ ਕੌਰ ਭਰਾਜ ਨੂੰ ਦੇ ਦਿੱਤੀ ਹੈ। ਲੋਕਾਂ ਦੇ ਮਨਾਂ ਵਿੱਚ ਸਵਾਲ ਉੱਠ ਰਹੇ ਹਨ, ਕੀ ਹੁਣ ਭਗਵੰਤ ਮਾਨ ਕਿਸੇ ਹੋਰ ਹਲਕੇ ਤੋਂ ਉਮੀਦਵਾਰ ਹੋਣਗੇ? ਉਹ ਵਿਧਾਨ ਸਭਾ ਹਲਕਾ ਕਿਹੜਾ ਹੋਵੇਗਾ?

Leave a Reply

Your email address will not be published. Required fields are marked *