ਜਿਸ ਕੁੜੀ ਦੀਆਂ ਵੀਡੀਓਜ਼ ਹੋਈਆਂ ਸਨ ਵਾਇਰਲ, ਉਸ ਨੇ ਕੈਮਰੇ ਸਾਹਮਣੇ ਦੱਸੀ ਸਾਰੀ ਗੱਲ

ਅੱਜਕੱਲ੍ਹ ਮੁੰਡੇ ਕੁੜੀਆਂ ਵਿੱਚ ਕੋਈ ਫ਼ਰਕ ਨਹੀਂ ਰਿਹਾ। ਹੁਣ ਤਾਂ ਮੁੰਡਿਆਂ ਵਾਂਗ ਹੀ ਕੁੜੀਆਂ ਮਾਤਾ ਪਿਤਾ ਦੇ ਹਰ ਕੰਮ ਵਿਚ ਸਹਾਰਾ ਬਣਦੀਆਂ ਹਨ। ਉਹ ਕਿਹੜਾ ਕੰਮ ਹੈ, ਜੋ ਕੁੜੀਆਂ ਨਹੀਂ ਕਰ ਸਕਦੀਆਂ। ਸਰੀਰਕ ਅਤੇ ਦਫਤਰੀ ਕੰਮਾਂ ਦੇ ਨਾਲ ਨਾਲ ਹੁਣ ਤਾਂ ਕੁੜੀਆਂ ਟੈਕਨੀਕਲ ਕੰਮਾਂ ਵਿਚ ਵੀ ਅੱਗੇ ਆਉਣ ਲੱਗੀਆਂ ਹਨ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ 2 ਭੈਣਾਂ ਹਰਪਾਲ ਕੌਰ ਅਤੇ ਸਤਵੀਰ ਕੌਰ ਇਕ ਵਰਕਸ਼ਾਪ ਵਿਚ ਕੰਮ ਕਰਦੀਆਂ ਨਜ਼ਰ ਆਉਂਦੀਆਂ ਹਨ।

ਇਹ ਕਿਸੇ ਪਿੰਡ ਦਾ ਦ੍ਰਿਸ਼ ਹੈ। ਵਰਕਸ਼ਾਪ ਦੇ ਉੱਪਰਲੇ ਹਿੱਸੇ ਵਿੱਚ ਇਸ ਪਰਿਵਾਰ ਦੀ ਰਿਹਾਇਸ਼ ਹੈ। ਇਨ੍ਹਾਂ ਲੜਕੀਆਂ ਦਾ ਕੋਈ ਭਰਾ ਨਹੀਂ ਹੈ। ਜਿਸ ਕਰਕੇ ਪਿਤਾ ਨੇ ਪਹਿਲਾਂ ਤਾਂ ਕੰਮ ਵਿੱਚ ਮਦਦ ਕਰਵਾਉਣ ਲਈ ਇਨ੍ਹਾਂ ਲੜਕੀਆਂ ਨੂੰ ਨਾਲ ਲਗਾਇਆ ਸੀ ਪਰ ਹੁਣ ਇਨ੍ਹਾਂ ਲੜਕੀਆਂ ਨੇ ਸਾਰਾ ਕੰਮ ਹੀ ਸੰਭਾਲ ਲਿਆ ਹੈ। ਉਹ ਵਰਕਸ਼ਾਪ ਦਾ ਸਾਮਾਨ ਵੀ ਖ਼ੁਦ ਖ਼ਰੀਦ ਕੇ ਲਿਆਉਂਦੀਆਂ ਹਨ। ਇਨ੍ਹਾਂ ਲੜਕੀਆਂ ਦੇ ਪਿਤਾ ਦੀ ਉਮਰ 60- 62 ਸਾਲ ਦੇ ਕਰੀਬ ਹੈ। ਜੋ ਹੁਣ ਵੀ 10- 12 ਘੰਟੇ ਕੰਮ ਕਰਦੇ ਹਨ।

ਇਹ ਲੜਕੀਆਂ ਇਸ ਕੰਮ ਨੂੰ ਨੌਕਰੀ ਸਮਝ ਕੇ ਕਰਦੀਆਂ ਹਨ। ਇਸ ਦੇ ਬਦਲੇ ਪਿਤਾ ਵੱਲੋਂ ਉਨ੍ਹਾਂ ਨੂੰ ਤਨਖ਼ਾਹ ਵੀ ਦਿੱਤੀ ਜਾਂਦੀ ਹੈ। ਜੇਕਰ ਵਰਕਸ਼ਾਪ ਦੇ ਕਾਮੇ ਕਿਤੇ ਚਲੇ ਵੀ ਜਾਣ ਤਾਂ ਵੀ ਇਹ ਲੜਕੀਆਂ ਕੰਮ ਰੁਕਣ ਨਹੀਂ ਦਿੰਦੀਆਂ। ਇਨ੍ਹਾਂ ਦੇ ਪਿਤਾ ਨੂੰ ਇਨ੍ਹਾਂ ਲੜਕੀਆਂ ਦਾ ਪੁੱਤਰ ਜਿੰਨਾ ਹੀ ਸਹਾਰਾ ਹੈ ਅਤੇ ਆਪਣੀਆਂ ਧੀਆਂ ਤੇ ਮਾਣ ਹੈ। ਇਸ ਪਰਿਵਾਰ ਦੀ ਸੋਚ ਹੈ ਕਿ ਲੜਕੀਆਂ ਨੂੰ ਟੈਕਨੀਕਲ ਕੰਮ ਵਿੱਚ ਵੀ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਨੌਜਵਾਨ ਤਬਕਾ ਤਾਂ ਵਿਦੇਸ਼ਾਂ ਨੂੰ ਜਾ ਰਿਹਾ ਹੈ।

ਜਿਸ ਕਰਕੇ ਮੁਲਕ ਵਿੱਚ ਵਰਕਰਾਂ ਦੀ ਕਮੀ ਹੋ ਰਹੀ ਹੈ। ਭਾਵੇਂ ਇਹ ਲੜਕੀਆਂ ਕਾਲਜ ਵਿੱਚ ਪੜ੍ਹਦੀਆਂ ਹਨ ਪਰ ਉਹ ਵਰਕਸ਼ਾਪ ਵਿੱਚ ਵੀ 8-9 ਘੰਟੇ ਕੰਮ ਕਰਦੀਆਂ ਹਨ। ਜਿਸ ਕਰਕੇ ਉਨ੍ਹਾਂ ਦੇ ਪਿਤਾ ਦੀ ਆਮਦਨ ਵਿਚ ਵੀ ਵਾਧਾ ਹੁੰਦਾ ਹੈ। ਇਸ ਤੋਂ ਬਿਨਾਂ ਪਿੰਡ ਵਾਸੀਆਂ ਨੂੰ ਵੀ ਸੌਖ ਰਹਿੰਦੀ ਹੈ ਕਿ ਕਿਸੇ ਸਮੇਂ ਵੀ ਆ ਕੇ ਉਹ ਕੰਮ ਕਰਵਾ ਸਕਦੇ ਹਨ। ਕਿਉਂਕਿ ਵਰਕਸ਼ਾਪ ਵਿੱਚ ਭਾਵੇਂ ਕੋਈ ਵਰਕਰ ਨਾ ਹੋਵੇ।

ਇਹ ਲੜਕੀਆਂ ਹਰ ਸਮੇਂ ਮੌਜੂਦ ਰਹਿੰਦੀਆਂ ਹਨ। ਇਨ੍ਹਾਂ ਦੋਵੇਂ ਭੈਣਾਂ ਨੂੰ ਵੈਲਡਿੰਗ ਕਰਦੇ ਦੇਖਿਆ ਜਾ ਸਕਦਾ ਹੈ। ਉਹ ਕੰਮ ਵਿੱਚ ਇੰਨਾ ਮਾਹਰ ਹੋ ਗਈਆਂ ਹਨ ਕਿ ਕਿਸੇ ਦੇ ਕੰਮ ਵਿੱਚ ਨੁਕਸ ਵੀ ਕੱਢ ਸਕਦੀਆਂ ਹਨ। ਇਨ੍ਹਾਂ ਦੇ ਪਿਤਾ ਨੂੰ ਆਪਣੀਆਂ ਧੀਆਂ ਤੇ ਮਾਣ ਹੈ। ਹਰ ਕੋਈ ਕੁੜੀਆਂ ਦੀ ਪ੍ਰਸੰਸਾ ਕਰ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *