ਜੇਠ ਨੇ ਘਰ ਚ ਕਰਤਾ ਵੱਡਾ ਕਾਂਡ, ਕੈਮਰੇ ਅੱਗੇ ਗੱਲ ਦੱਸਦੇ ਦੱਸਦੇ ਰੋ ਪਏ ਪਤੀ ਪਤਨੀ

ਤਰਨਤਾਰਨ ਦੇ ਬਲਰਾਜ ਸਿੰਘ ਅਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਨੇ ਐੱਸ.ਐੱਸ.ਪੀ ਦਫਤਰ ਪੇਸ਼ ਹੋ ਕੇ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਪੁਲਿਸ ਉਨ੍ਹਾਂ ਨੂੰ ਇਨਸਾਫ਼ ਨਹੀਂ ਦੇ ਰਹੀ। ਬਲਰਾਜ ਸਿੰਘ ਨੇ ਦੱਸਿਆ ਹੈ ਕਿ ਉਸ ਨੇ ਆਪਣੇ ਭਰਾ ਗੁਰਪ੍ਰੀਤ ਸਿੰਘ ਤੋਂ 18 ਲੱਖ ਰੁਪਏ ਲੈਣੇ ਹਨ। ਗੁਰਪ੍ਰੀਤ ਸਿੰਘ ਨੇ ਉਸ ਨੂੰ ਚੈੱਕ ਦਿੱਤਾ ਹੋਇਆ ਸੀ ਜੋ 2 ਵਾਰ ਬਾਊਂਸ ਹੋ ਚੁੱਕਾ ਹੈ। ਉਸ ਨੇ ਗੁਰਪ੍ਰੀਤ ਸਿੰਘ ਤੋਂ ਪੈਸੇ ਮੰਗੇ ਤਾਂ ਗੁਰਪ੍ਰੀਤ ਨੇ ਆਪਣੀ ਪਤਨੀ ਸੁਖਦੀਪ ਕੌਰ ਵੱਲੋਂ ਥਾਣੇ ਦਰਖ਼ਾਸਤ ਦਿਵਾ ਦਿੱਤੀ

ਕਿ ਬਲਰਾਜ ਸਿੰਘ ਨੇ ਉਸ ਨਾਲ ਗਲਤ ਸਲੂਕ ਕੀਤਾ ਹੈ। ਬਲਰਾਜ ਸਿੰਘ ਦੇ ਦੱਸਣ ਮੁਤਾਬਕ ਪੁਲਿਸ ਉਨ੍ਹਾਂ ਦੇ ਘਰ ਆਈ ਤਾਂ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਕੈਮਰੇ ਚੈੱਕ ਕਰ ਲਵੋ। ਉਹ ਤਾਂ ਘਰ ਤੋਂ ਬਾਹਰ ਗਿਆ ਹੀ ਨਹੀਂ। ਪੁਲਿਸ ਕੈਮਰੇ ਚੈੱਕ ਕਰ ਕੇ ਵਾਪਸ ਮੁੜ ਗਈ। ਇਸ ਤੋਂ ਬਾਅਦ 10:15 ਵਜੇ ਰਾਤ ਨੂੰ ਗੁਰਪ੍ਰੀਤ ਸਿੰਘ ਨੇ ਉਸ ਨੂੰ ਫੋਨ ਕੀਤਾ ਕਿ ਉਹ ਉਸ ਦੇ ਘਰ ਆ ਰਿਹਾ ਹੈ। ਬਲਰਾਜ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਘਰ ਦੇ ਨਾਲ ਲੱਗਦੀ ਕੋਠੀ ਵਿਚ ਖੜ੍ਹ ਕੇ ਗੁਰਪ੍ਰੀਤ ਸਿੰਘ ਨੇ ਉਸ ਦੇ ਘਰ 30 ਫੈਰ ਕੀਤੇ।

ਉਸ ਨੇ 112 ਨੰਬਰ ਤੇ ਫੋਨ ਕੀਤਾ। ਪੁਲਿਸ ਮੌਕੇ ਤੇ ਪਹੁੰਚੀ। ਬਲਰਾਜ ਸਿੰਘ ਦੇ ਦੱਸਣ ਮੁਤਾਬਕ ਗੁਰਪ੍ਰੀਤ ਸਿੰਘ ਨੇ ਪੁਲਿਸ ਦੀ ਹਾਜ਼ਰੀ ਵਿੱਚ ਵੀ ਇਹ ਕਾਰਵਾਈ ਕੀਤੀ ਅਤੇ ਦੌੜ ਗਿਆ। ਬਲਰਾਜ ਸਿੰਘ ਨੇ ਦੱਸਿਆ ਹੈ ਕਿ ਉਸ ਨੂੰ ਪੁਲਿਸ ਨੇ ਥਾਣੇ ਬੁਲਾਇਆ। ਉੱਥੇ ਵੀ ਗੁਰਪ੍ਰੀਤ ਸਿੰਘ, ਪਿੱਦੀ ਪਿੰਡ ਦਾ ਸੁਖਵਿੰਦਰ ਸਿੰਘ ਅਤੇ ਜਵੰਦੇ ਪਿੰਡ ਦਾ ਰਵੀਸ਼ੇਰ ਸਿੰਘ ਉਸ ਦੇ ਗਲ ਪੈ ਗਏ। ਛੋਟੇ ਮੁਨਸ਼ੀ ਨੇ ਉਸ ਨੂੰ ਅੰਦਰ ਬਿਠਾ ਲਿਆ। ਉਸ ਦੀ ਗੱਡੀ ਦੀ ਚਾਬੀ ਅਤੇ ਦੋਵੇਂ ਮੋਬਾਇਲ ਲੈ ਲਏ। ਇਸ ਤੋਂ ਬਾਅਦ ਉਸ ਨੂੰ ਕੰਧ ਟਪਾ ਕੇ ਭੇਜ ਦਿੱਤਾ।

ਬਲਰਾਜ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਗੱਡੀ ਵਿਚ 5 ਲੱਖ ਰੁਪਏ ਅਤੇ ਉਸ ਦੀ ਗੰ ਨ ਪਈ ਸੀ। ਦੂਜੀ ਧਿਰ ਨੇ ਥਾਣੇ ਖੜ੍ਹੀ ਉਸ ਦੀ ਗੱਡੀ ਵੀ ਤੋੜ ਦਿੱਤੀ। ਬਲਰਾਜ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਵੀ ਆਪਣੇ ਜੇਠ ਗੁਰਪ੍ਰੀਤ ਸਿੰਘ ਤੇ ਇਹ ਦੋਸ਼ ਲਗਾਏ ਹਨ। ਉਸ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਲੁਕ ਛਿਪ ਕੇ ਆਪਣੀ ਜਾਨ ਬਚਾਈ ਹੈ। ਮਨਜੀਤ ਕੌਰ ਦੱਸਦੀ ਹੈ ਕਿ 2017 ਵਿੱਚ ਵੀ ਉਸ ਦੇ ਜੇਠ ਨੇ ਅਜਿਹੀ ਹੀ ਹਰਕਤ ਕੀਤੀ ਸੀ ਅਤੇ ਉਸ ਤੇ ਮਾਮਲਾ ਦਰਜ ਹੋਇਆ ਸੀ। ਉਸ ਨੇ ਰੋਂਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਫੈਰ ਹੋਣ ਵਾਲੀ ਗੱਲ ਝੂਠੀ ਪਾਈ ਗਈ ਹੈ। ਭਾਵੇਂ ਉਨ੍ਹਾਂ ਨੂੰ 12 ਖੋਲ ਮਿਲੇ ਹਨ ਪਰ ਇਹ ਪੁਰਾਣੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਬਲਰਾਜ ਸਿੰਘ ਨੇ ਖੁਦ ਹੀ ਸ਼ੀਸ਼ਾ ਤੋਡ਼ਿਆ ਹੈ। ਇਨ੍ਹਾਂ ਦੋਵੇਂ ਭਰਾਵਾਂ ਦਾ ਜ਼ਮੀਨ ਅਤੇ ਪੈਸੇ ਦੇ ਲੈਣ ਦੇਣ ਦਾ ਮਾਮਲਾ ਹੈ। ਇਨ੍ਹਾਂ ਦੀ ਆਪਸ ਵਿੱਚ ਹੱਥੋਪਾਈ ਹੋਈ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *