ਸਲਮਾਨ ਖਾਨ ਦੇ ਫੈਨਸ ਲਈ ਬੁਰੀ ਖਬਰ, ਫਾਰਮ ਹਾਊਸ ਤੇ ਹੋ ਗਿਆ ਆਹ ਮਾੜਾ ਕੰਮ

ਇਹ ਖ਼ਬਰ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਬਾਰੇ ਹੈ। ਜਿਸ ਨੂੰ ਪੜ੍ਹਕੇ ਇੱਕ ਵਾਰ ਤਾਂ ਉਨ੍ਹਾਂ ਦੇ ਪ੍ਰਸੰਸਕਾਂ ਨੂੰ ਧੱਕਾ ਲੱਗ ਸਕਦਾ ਹੈ। ਅਸਲ ਵਿੱਚ 27 ਦਸੰਬਰ ਨੂੰ ਸਲਮਾਨ ਖ਼ਾਨ ਦਾ 56ਵਾਂ ਜਨਮ ਦਿਨ ਹੈ। ਇਸ ਸੰਬੰਧ ਵਿੱਚ ਉਹ ਕਈ ਦਿਨ ਪਹਿਲਾਂ ਪਨਵੇਲ ਵਿਖੇ ਆਪਣੇ ਫਾਰਮ ਹਾਊਸ ਵਿੱਚ ਪਹੁੰਚੇ ਸਨ। ਪਹਿਲਾਂ ਵੀ ਉਹ ਇੱਥੇ ਆਉਂਦੇ ਹਨ ਪਰ ਇਸ ਵਾਰ ਉਨ੍ਹਾਂ ਨਾਲ ਇਕ ਅਜਿਹਾ ਹਾਦਸਾ ਵਾਪਰ ਗਿਆ, ਜਿਸ ਦੀ ਕਿਸੇ ਨੇ ਉਮੀਦ ਵੀ ਨਹੀਂ ਸੀ ਕੀਤੀ।

ਰਾਤ ਸਮੇਂ ਉਨ੍ਹਾਂ ਨੂੰ ਕਿਸੇ ਸੱਪ ਨੇ ਡੱਸ ਲਿਆ। ਜਿਸ ਕਰਕੇ ਰਾਤ ਸਮੇਂ ਹੀ ਭਾਜੜ ਪੈ ਗਈ। ਉਨ੍ਹਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਉਨ੍ਹਾਂ ਨੂੰ ਮਹਾਤਮਾ ਗਾਂਧੀ ਮਿਸ਼ਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਹ ਹਸਪਤਾਲ ਨਵੀਂ ਮੁੰਬਈ ਦੇ ਕਾਮੋਠੇ ਇਲਾਕੇ ਵਿਚ ਸਥਿਤ ਹੈ। ਸਲਮਾਨ ਖ਼ਾਨ ਨੂੰ ਰਾਤ ਭਰ ਹਸਪਤਾਲ ਵਿੱਚ ਰੱਖਿਆ ਗਿਆ। ਉਨ੍ਹਾਂ ਦੀ ਹਾਲਤ ਠੀਕ ਠਾਕ ਹੈ। ਠੀਕ ਸਿਹਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਵੇਰੇ 9 ਵਜੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਉਨ੍ਹਾਂ ਦੀ ਸਿਹਤ ਵਿੱਚ ਹੋਰ ਵੀ ਸੁਧਾਰ ਹੋ ਰਿਹਾ ਹੈ। ਜਿਸ ਕਾਰਨ ਉਨ੍ਹਾਂ ਦੇ ਪ੍ਰਸੰਸਕ ਵੀ ਖੁਸ਼ ਹਨ। ਉਨ੍ਹਾਂ ਦੇ ਪ੍ਰਸੰਸਕ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ 56ਵੇਂ ਜਨਮ ਦਿਨ ਤੇ ਵਧਾਈਆਂ ਦੇਣ ਵਾਲੇ ਸਨ ਪਰ ਸੱਪ ਦੇ ਡੱਸਣ ਵਾਲੀ ਖ਼ਬਰ ਨੇ ਉਨ੍ਹਾਂ ਦੇ ਪ੍ਰਸੰਸਕਾਂ ਨੂੰ ਨਿ ਰਾ ਸ਼ ਕਰ ਦਿੱਤਾ ਸੀ। ਸਲਮਾਨ ਖ਼ਾਨ ਦੇ ਤੰਦਰੁਸਤ ਹੋਣ ਅਤੇ ਹਸਪਤਾਲ ਤੋਂ ਛੁੱਟੀ ਮਿਲਣ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸੰਸਕਾਂ ਨੂੰ ਖੁਸ਼ੀ ਦਿੱਤੀ ਹੈ। 27 ਦਸੰਬਰ ਨੂੰ ਉਨ੍ਹਾਂ ਦਾ ਜਨਮਦਿਨ ਹੈ।

Leave a Reply

Your email address will not be published. Required fields are marked *