ਲੁਧਿਆਣਾ ਕਾਂਡ ਵਾਲੇ ਗਗਨਦੀਪ ਦੇ ਅੰਤਿਮ ਸਸਕਾਰ ਤੇ ਰਿਸ਼ਤੇਦਾਰ ਤੇ ਗੁਆਂਢੀ ਵੀ ਨਾ ਪਹੁੰਚੇ

ਪਿਛਲੇ ਦਿਨੀਂ 23 ਦਸੰਬਰ ਨੂੰ ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਹੋਏ ਧ ਮਾ ਕੇ ਦੇ ਮੁੱਖ ਮੁਲਜਮ ਗਗਨਦੀਪ ਸਿੰਘ ਦਾ ਖੰਨਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਕੋਰਟ ਕੰਪਲੈਕਸ ਵਿੱਚ ਵਾਪਰੀ ਘਟਨਾ ਦੌਰਾਨ 2 ਮਰਦ ਅਤੇ 2 ਔਰਤਾਂ ਦੇ ਸੱ ਟਾਂ ਲੱਗੀਆਂ ਸਨ। ਜਦਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਗਗਨਦੀਪ ਸਿੰਘ ਦੀ ਇਸ ਹਾਦਸੇ ਵਿੱਚ ਜਾਨ ਚਲੀ ਗਈ ਸੀ। ਉਸ ਦੀ ਬਾਂਹ ਉੱਤੇ ਸਿਰਫ਼ ਖੰਡੇ ਦਾ ਨਿਸ਼ਾਨ ਬਣਿਆ ਹੋਇਆ ਦਿਖਾਈ ਦਿੰਦਾ ਸੀ।

ਉਸ ਦੀ ਮ੍ਰਿਤਕ ਦੇਹ ਝੁ ਲ ਸ ਗਈ ਸੀ। ਇੱਥੇ ਦੱਸਣਾ ਬਣਦਾ ਹੈ ਕਿ ਗਗਨਦੀਪ ਸਿੰਘ ਪਹਿਲਾਂ ਪੁਲਿਸ ਮੁਲਾਜ਼ਮ ਸੀ ਪਰ ਅਮਲ ਦੇ ਦੋਸ਼ ਵਿੱਚ ਫੜੇ ਜਾਣ ਕਾਰਨ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ ਸੀ। ਇਸ ਤੋਂ ਬਿਨਾਂ ਉਹ 2 ਸਾਲ ਜੇ ਲ੍ਹ ਵਿੱਚ ਵੀ ਰਿਹਾ ਅਤੇ ਅੱਜਕੱਲ੍ਹ ਜ਼ਮਾਨਤ ਉਤੇ ਆਇਆ ਹੋਇਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੇ ਭਰਾ ਅਤੇ ਪਤਨੀ ਤੋਂ ਵੀ ਪੁੱਛਗਿੱਛ ਕੀਤੀ ਹੈ। ਗਗਨਦੀਪ ਸਿੰਘ ਦੀ ਪਤਨੀ ਲੁਧਿਆਣਾ ਸਿਵਲ ਹਸਪਤਾਲ ਤੋਂ ਉਸ ਦੀ ਮ੍ਰਿਤਕ ਦੇਹ ਨੂੰ ਖੰਨਾ ਲੈ ਗਈ।

ਮਿਲੀ ਜਾਣਕਾਰੀ ਮੁਤਾਬਿਕ ਗਗਨਦੀਪ ਸਿੰਘ ਦੇ ਅੰਤਮ ਸੰਸਕਾਰ ਸਮੇਂ ਕੋਈ ਵੀ ਰਿਸ਼ਤੇਦਾਰ ਸ਼ਾਮਲ ਨਹੀਂ ਹੋਇਆ। ਸਿਰਫ ਪਰਿਵਾਰ ਦੇ ਹੀ ਮੈਂਬਰ ਸਨ। ਮ੍ਰਿਤਕ ਦੀ ਅਰਥੀ ਨੂੰ ਮੋਢਾ ਦੇਣ ਲਈ 4 ਮਰਦ ਮੈਂਬਰ ਵੀ ਉੱਥੇ ਮੌਜੂਦ ਨਹੀਂ ਸਨ। ਜਿਸ ਕਰਕੇ ਐਂਮਬੂਲੈਂਸ ਵਾਲੇ 2 ਬੰਦਿਆਂ ਨੇ ਪਰਿਵਾਰ ਦੇ 2 ਬੰਦਿਆਂ ਨਾਲ ਮਿਲ ਕੇ ਅਰਥੀ ਨੂੰ ਮੋਢਾ ਦਿੱਤਾ। ਮਿ੍ਤਕ ਦੇ ਸਾਰੇ ਦਸਤਾਵੇਜ਼ ਐੱਨ ਆਈ ਏ ਦੀ ਟੀਮ ਲੈ ਗਈ ਹੈ। ਮਿ੍ਤਕ ਦਾ ਆਧਾਰ ਕਾਰਡ ਨਾ ਹੋਣ ਕਾਰਨ ਉਸ ਦੇ ਅੰਤਮ ਸੰਸਕਾਰ ਲਈ ਲੱਕੜਾਂ ਦਾ ਵੀ ਪ੍ਰਬੰਧ ਨਾ ਹੋ ਸਕਿਆ।

ਜਿਸ ਕਰਕੇ ਪੁਲਿਸ ਨੂੰ ਲੱਕੜਾਂ ਦਾ ਪ੍ਰਬੰਧ ਕਰਨਾ ਪਿਆ। ਲੁਧਿਆਣਾ ਵਿੱਚ ਵਾਪਰੇ ਕਾਂਡ ਦੀ ਪੁਲਿਸ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਹੋਰ ਕੌਣ ਕੌਣ ਸ਼ਾਮਲ ਸੀ? ਇਸ ਬਾਰੇ ਪੁਲਿਸ ਪਤਾ ਲਗਾ ਰਹੀ ਹੈ। ਲੁਧਿਆਣਾ ਵਿਖੇ ਜੋ ਧਮਾਕਾ ਹੋਇਆ ਸੀ, ਉਹ ਕਿਸੇ ਬਾਥਰੂਮ ਦੇ ਅੰਦਰ ਹੋਇਆ। ਜੇਕਰ ਇਹ ਘਟਨਾ ਖੁੱਲ੍ਹੇ ਥਾਂ ਵਾਪਰ ਜਾਂਦੀ ਤਾਂ ਵੱਡੀ ਗਿਣਤੀ ਵਿੱਚ ਜਾਨਾਂ ਜਾ ਸਕਦੀਆਂ ਸਨ। ਸਸਕਾਰ ਤੇ ਜਦੋਂ ਪੱਤਰਕਾਰਾਂ ਨੇ ਗਗਨਦੀਪ ਦੇ ਪਿਤਾ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਚੁੱਪ ਕਰ ਗਏ ਅਤੇ ਹੱਥ ਜੋੜਕੇ ਖੜੇ ਰਹੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *