ਲੁਧਿਆਣਾ ਕਾਂਡ ਵਾਲੇ ਮ੍ਰਿਤਕ ਗਗਨਦੀਪ ਦੀ ਗੁਆਂਢਣ ਨੇ ਕਰ ਦਿੱਤਾ ਹੋਸ਼ ਉਡਾਉਣ ਵਾਲਾ ਖੁਲਾਸਾ

ਪਿਛਲੇ ਦਿਨੀਂ 23 ਦਸੰਬਰ ਨੂੰ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਵਾਪਰੀ ਘਟਨਾ ਦੇ ਮੁੱਖ ਮੁ ਲ ਜ਼ ਮ ਗਗਨਦੀਪ ਸਿੰਘ ਗੱਗੀ ਦਾ ਖੰਨਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਉਸ ਦੇ ਪੁਰਾਣੇ ਘਰ ਦੇ ਨੇਡ਼ੇ ਰਹਿੰਦੇ ਇਕ ਗੁਆਂਢੀ ਨੇ ਦੱਸਿਆ ਹੈ ਕਿ ਗੱਗੀ ਦਾ ਪਰਿਵਾਰ 10 ਸਾਲ ਪਹਿਲਾਂ ਇੱਥੇ ਆਇਆ। ਸ਼ੁਰੂ ਵਿੱਚ ਤਾਂ ਉਹ ਸਭ ਨਾਲ ਮਿਲਜੁਲ ਕੇ ਰਹਿੰਦੇ ਸਨ ਪਰ ਬਾਅਦ ਵਿੱਚ ਇਨ੍ਹਾਂ ਨੇ 2 ਨੰਬਰ ਦੀ ਦਾ ਰੂ ਵੇਚਣ ਦਾ ਧੰਦਾ ਸ਼ੁਰੂ ਕਰ ਲਿਆ। ਇਸ ਵਿਅਕਤੀ ਦੇ ਦੱਸਣ ਮੁਤਾਬਕ ਗਗਨਦੀਪ ਮਾਛੀਵਾੜਾ ਵਿਖੇ ਡਿਊਟੀ ਕਰਦਾ ਸੀ।

ਜਿਹੜੀ ਉਥੇ 2 ਨੰਬਰ ਦੀ ਦਾ ਰੂ ਫੜੀ ਜਾਂਦੀ ਸੀ, ਉਹ ਇੱਥੇ ਲਿਆ ਕੇ ਵੇਚੀ ਜਾਂਦੀ ਸੀ। ਇਨ੍ਹਾਂ ਨੇ ਇੱਥੇ ਗੋਦਾਮ ਬਣਾਇਆ ਹੋਇਆ ਸੀ। ਫੇਰ ਇਹ ਲੋਕਾਂ ਨਾਲ ਧੱਕਾ ਵੀ ਕਰਨ ਲੱਗੇ। ਇਨ੍ਹਾਂ ਨੇ ਕੁਝ ਬਿਹਾਰੀ ਮੁੰਡਿਆਂ ਦੀ ਖਿੱਚ ਧੂਹ ਵੀ ਕੀਤੀ। ਇਸ ਵਿਅਕਤੀ ਦਾ ਕਹਿਣਾ ਹੈ ਕਿ ਗਗਨਦੀਪ ਦੇ ਗੱਡੀ ਲੈ ਲੈਣ ਉਪਰੰਤ ਉਨ੍ਹਾਂ ਨੇ ਕਾਰੋਬਾਰ ਹੋਰ ਵਧਾ ਲਿਆ। ਦਾਰੂ ਦੇ ਨਾਲ ਨਾਲ ਇਹ ਹੋਰ ਵੀ ਅਮਲ ਪਦਾਰਥ ਵੇਚਣ ਲੱਗੇ। ਉਸ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਇਕ ਕੁੱਤਾ ਰੱਖਿਆ ਹੋਇਆ ਸੀ।

ਇਹ ਬਹਾਨੇ ਨਾਲ ਕੁੱਤੇ ਨੂੰ ਘੁੰਮਾਉਣ ਜਾਂਦੇ ਸਨ ਅਤੇ ਕੁੱਤੇ ਦੇ ਪਟੇ ਵਿੱਚ ਅਮਲ ਦੀਆਂ ਪੁੜੀਆਂ ਛੁਪਾ ਕੇ ਰੱਖਦੇ ਸਨ। ਇਸ ਗੁਆਂਢੀ ਦੇ ਦੱਸਣ ਮੁਤਾਬਕ ਉਸ ਨੂੰ ਇਸ ਭੇਤ ਦਾ ਪਤਾ ਲੱਗ ਗਿਆ। ਉਨ੍ਹਾਂ ਨੇ ਗਗਨਦੀਪ ਦੇ ਭਰਾ ਨੂੰ ਇਹ ਕੰਮ ਛੱਡ ਦੇਣ ਲਈ ਕਿਹਾ ਪਰ ਇਨ੍ਹਾਂ ਨੇ ਮੁੰਡੇ ਇਕੱਠੇ ਕਰਕੇ ਉਸ ਦੀ ਖਿੱਚ ਧੂਹ ਕਰਵਾ ਦਿੱਤੀ। ਇਸ ਗੁਆਂਢੀ ਨੇ ਆਪਣੀ ਵਿੰਗੀ ਹੋਈ ਉਂਗਲ ਵੀ ਦਿਖਾਈ। ਜਿਸ ਤੇ ਗਗਨਦੀਪ ਦੇ ਬੰਦਿਆਂ ਨੇ ਸੱਟਾਂ ਲਾਈਆਂ ਸਨ।

ਇਸ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਗਗਨਦੀਪ ਫਡ਼ਿਆ ਗਿਆ ਤਾਂ ਉਸ ਦੇ ਭਰਾ ਨੇ ਇਹ ਕਾਰੋਬਾਰ ਚਲਦਾ ਰੱਖਿਆ। ਉਨ੍ਹਾਂ ਨੇ ਪ੍ਰੋਫੈਸਰ ਕਲੋਨੀ ਵਿਚ ਇਕ ਕੋਠੀ ਵੀ ਬਣਾ ਲਈ। ਰੀਟਾ ਰਾਣੀ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਗਗਨਦੀਪ ਦੇ ਪਰਿਵਾਰ ਨੇ ਉਨ੍ਹਾਂ ਦੀ ਕੋਠੀ ਤੇ ਧੱਕੇ ਨਾਲ ਕ ਬ ਜ਼ਾ ਕਰਕੇ ਅੱਗੇ ਪਰਮਜੀਤ ਸਿੰਘ ਨਾਮ ਦੇ ਏ ਐਸ ਆਈ ਨੂੰ ਵੇਚ ਦਿੱਤੀ। ਪਹਿਲਾਂ ਇਨ੍ਹਾਂ ਨੇ ਕਿਸੇ ਹੋਰ ਔਰਤ ਨੂੰ ਰੀਟਾ ਰਾਣੀ ਦੇ ਤੌਰ ਤੇ ਪੇਸ਼ ਕਰਕੇ ਉਸ ਦੀ ਕੋਠੀ ਆਪਣੇ ਨਾਮ ਕਰਵਾ ਲਈ।

ਰੀਟਾ ਰਾਣੀ ਦਾ ਕਹਿਣਾ ਹੈ ਕਿ ਉਹ ਹਿੰਦੀ ਵਿੱਚ ਦਸਤਖ਼ਤ ਕਰਦੇ ਹਨ ਪਰ ਰਜਿਸਟਰੀ ਵਿੱਚ ਰੀਟਾ ਰਾਣੀ ਨਾਮ ਦੀ ਔਰਤ ਦਾ ਅੰਗੂਠਾ ਲਗਾ ਹੋਇਆ ਸੀ। ਰੀਟਾ ਰਾਣੀ ਨੇ ਦੱਸਿਆ ਹੈ ਕਿ ਮੁਹੱਲਾ ਵਾਸੀਆਂ ਨੇ ਉਸ ਦੀ ਮਦਦ ਕੀਤੀ ਅਤੇ ਜਾਂਚ ਉਪਰੰਤ ਕੋਠੀ ਰੀਟਾ ਰਾਣੀ ਨੂੰ ਵਾਪਸ ਮਿਲ ਗਈ। ਰੀਟਾ ਰਾਣੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਲੋਕ ਮੁਹੱਲੇ ਵਿਚ ਦਾ ਰੂ ਅਤੇ ਅਮਲ ਪਦਾਰਥ ਵੇਚਦੇ ਸਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *