ਸਾਵਧਾਨ ਇਸ ਜਗ੍ਹਾ ਲੱਗ ਗਿਆ ਰਾਤ ਦਾ ਕਰਫਿਊ, ਅੱਜ ਹੋ ਗਿਆ ਵੱਡਾ ਅਹਿਮ ਐਲਾਨ

ਸਰਕਾਰੀ ਸੂਤਰਾਂ ਮੁਤਾਬਕ ਕੋਰੋਨਾ ਦੇ ਮਾਮਲੇ ਫੇਰ ਵਧਣ ਲੱਗੇ ਹਨ। ਜਿਸ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਰਾਜਧਾਨੀ ਦਿੱਲੀ ਵਿੱਚ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ। ਕਰਫਿਊ ਦਾ ਸਮਾਂ ਰਾਤ ਦੇ 11 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ। ਕਰਫਿਊ ਦੌਰਾਨ ਕਿਸੇ ਨੂੰ ਘਰ ਤੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਹੋਵੇਗੀ। ਹਾਲਾਂਕਿ ਅਸੀਂ ਜਾਣਦੇ ਹਾਂ ਕਿ ਅੱਜ ਕੱਲ੍ਹ ਸਰਦੀ ਦਾ ਮੌਸਮ ਹੈ। ਸਰਦੀ ਹੋਣ ਕਾਰਨ ਲੋਕ ਵੈਸੇ ਵੀ ਘਰਾਂ ਤੋਂ ਰਾਤ ਸਮੇਂ ਬਾਹਰ ਨਹੀਂ ਨਿਕਲਦੇ ਪਰ

ਦਿੱਲੀ ਸਰਕਾਰ ਨੇ ਅੱਜ ਸੋਮਵਾਰ ਦੀ ਰਾਤ ਤੋਂ ਦਿੱਲੀ ਵਿੱਚ ਰਾਤ ਦਾ ਕਰਫ਼ਿਊ ਜਾਰੀ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਰੋਨਾ ਦੇ ਮਾਮਲਿਆਂ ਦੇ ਨਾਲ ਨਾਲ ਓਮੀਕਰੋਨ ਦੇ ਮਾਮਲੇ ਵੀ ਦੇਖਣ ਨੂੰ ਮਿਲ ਰਹੇ ਹਨ। ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਕਰਫਿਊ ਦੀ ਮਿਆਦ ਵਿਚ ਵਾਧਾ ਕਰ ਦਿੱਤਾ ਜਾਵੇ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਸਮੇਂ ਦੌਰਾਨ ਕੋਰੋਨਾ ਨੇ ਵੱਡਾ ਜਾ ਨੀ ਅਤੇ ਮਾਲੀ ਨੁਕਸਾਨ ਕੀਤਾ ਹੈ। ਕੋਰੋਨਾ ਕਾਲ ਦੌਰਾਨ ਕਿੰਨੀਆਂ ਹੀ ਜਾਨਾਂ ਚਲੀਆਂ ਗਈਆਂ।

ਕਾਰੋਬਾਰ ਬੰਦ ਹੋ ਗਏ। ਇਕ ਦੂਸਰੇ ਮੁਲਕ ਵਿੱਚ ਆਉਣਾ ਜਾਣਾ ਬਿਲਕੁਲ ਹੀ ਬੰਦ ਹੋ ਗਿਆ। ਜਿਸ ਨੇ ਅਰਥ ਵਿਵਸਥਾ ਤੇ ਵੱਡਾ ਅਸਰ ਪਾਇਆ। ਇਕ ਪਾਸੇ ਤਾਂ ਕੁਝ ਸੂਬਿਆਂ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ। ਦੂਜੇ ਪਾਸੇ ਕੋਰੋਨਾ ਦੇ ਮਾਮਲੇ ਵਧਣ ਲੱਗੇ ਹਨ। ਭਾਵੇਂ ਇਸ ਸਮੇਂ ਕੋਰੋਨਾ ਵੈਕਸੀਨ ਉਪਲੱਬਧ ਹੈ ਪਰ ਇਸ ਸਮੇਂ ਕਰੋਨਾ ਦਾ ਨਵਾਂ ਵੈਰੀਐਂਟ ਓਮੀਕ੍ਰੋਨ ਸਿਰ ਚੁੱਕ ਰਿਹਾ ਹੈ। ਓਮੀ ਕਰੋਨ ਦੀ ਕੋਈ ਵੈਕਸੀਨ ਵੀ ਉਪਲੱਬਧ ਨਹੀਂ ਹੈ।

Leave a Reply

Your email address will not be published. Required fields are marked *