21 ਦਿਨਾਂ ਤੋਂ ਲਾਪਤਾ ਸੀ ਔਰਤ, ਅੱਜ ਦੇਖੋ ਕਿਥੋਂ ਬੋਰੀ ਚ ਪਈ ਮਿਲੀ ਲਾਸ਼

ਪਟਿਆਲਾ ਵਿਖੇ ਇਕ ਮ੍ਰਿਤਕ ਔਰਤ ਦੇ ਪਰਿਵਾਰ ਨੇ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਾ ਹੋ ਕੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਪੁਲਿਸ ਤੇ ਗੁੰ ਮ ਰਾ ਹ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ, ਉਹ ਧਰਨਾ ਜਾਰੀ ਰੱਖਣਗੇ। ਸੋਨੀ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ 21 ਤਰੀਕ ਤੋਂ ਉਨ੍ਹਾਂ ਦੀ ਭੈਣ ਲਾਪਤਾ ਹੋ ਗਈ ਸੀ। ਉਹ ਇਤਲਾਹ ਦੇਣ ਲਈ 2 ਨੰਬਰ ਥਾਣੇ ਗਏ ਪਰ ਉਨ੍ਹਾਂ ਨੂੰ ਕੋਤਵਾਲੀ ਭੇਜ ਦਿੱਤਾ ਗਿਆ।

ਕੋਤਵਾਲੀ ਵਾਲਿਆਂ ਨੇ 2 ਦਿਨ ਦਰ ਖਾਸ ਤ ਲੈ ਕੇ ਰੱਖੀ ਅਤੇ 2 ਦਿਨ ਬਾਅਦ ਉਨ੍ਹਾਂ ਨੂੰ 4 ਨੰਬਰ ਥਾਣੇ ਭੇਜ ਦਿੱਤਾ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ 4 ਨੰਬਰ ਵਾਲਿਆਂ ਨੂੰ ਜਿਸ ਵਿਅਕਤੀ ਦਾ ਨਾਮ ਦੱਸਿਆ, ਪੁਲਿਸ ਨੇ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ। ਸਗੋਂ ਪੁੱਛ ਗਿੱਛ ਕਰਕੇ ਛੱਡ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੂੰ ਗੁੰ ਮ ਰਾ ਹ ਕੀਤਾ ਗਿਆ ਹੈ। ਉਸ ਦੇ ਦੱਸਣ ਮੁਤਾਬਕ ਹੁਣ ਉਨ੍ਹਾਂ ਦੀ ਭੈਣ ਦੀ ਮ੍ਰਿਤਕ ਦੇਹ ਇਕ ਬੋਰੀ ਵਿਚ ਪਈ ਮਿਲੀ ਹੈ। ਦੂਜੇ ਪਾਸੇ 4 ਨੰਬਰ ਥਾਣੇ ਦੀ ਪੁਲਿਸ ਕਹਿ ਰਹੀ ਹੈ ਕਿ ਉਨ੍ਹਾਂ ਨੂੰ ਕੋਤਵਾਲੀ ਥਾਣਾ ਲੱਗਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਉਹ ਇੱਥੇ ਹੀ ਬੈਠਣਗੇ ਅਤੇ ਰੋਡ ਜਾਮ ਰੱਖਣਗੇ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸੰਦੀਪ, ਉਸ ਦੀ ਪਤਨੀ ਅਤੇ ਸੰਦੀਪ ਦੇ ਪੁੱਤਰ ਵਿੱਕੀ ਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੂੰ ਇਨ੍ਹਾਂ ਤਿੰਨਾਂ ਤੇ ਸ਼ੱ ਕ ਹੈ। ਗੁਰਮੁਖ ਨੇ ਦੱਸਿਆ ਹੈ ਕਿ ਜੇਕਰ ਪੁਲਿਸ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਇਹ ਸਮਾਂ ਨਾ ਦੇਖਣਾ ਪੈਂਦਾ। ਉਨ੍ਹਾਂ ਨੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਆਸ਼ਾ ਰਾਣੀ ਦੀ ਮ੍ਰਿਤਕ ਦੇਹ ਭੇਵੇ ਤੋਂ ਮਿਲੀ ਹੈ। ਉੱਥੇ ਮਾਮਲਾ ਦਰਜ ਹੋ ਚੁੱਕਾ ਹੈ। ਜੇਕਰ ਹੋਰ ਵੀ ਕੋਈ ਕਾਰਵਾਈ ਹੋਈ ਤਾਂ ਮਿਲ ਕੇ ਕਰਵਾਈ ਜਾਵੇਗੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇੱਕ ਕਾਰਵਾਈ ਭੇਵੇ ਵਾਲੇ ਕਰਨਗੇ ਅਤੇ ਨਾਲ ਇੱਥੋਂ ਦੀ ਪੁਲਿਸ ਵੀ ਸਪੋਰਟ ਕਰੇਗੀ। ਜੇਕਰ ਇੱਥੋਂ ਦੀ ਕੋਈ ਘਟਨਾ ਬਣਦੀ ਹੋਈ ਤਾਂ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *