ਆਮ ਆਦਮੀ ਪਾਰਟੀ ਨੇ ਇੱਕ ਹੋਰ ਲਿਸਟ ਕੀਤੀ ਜਾਰੀ, ਕੇਜਰੀਵਾਲ ਨੇ ਇਨ੍ਹਾਂ ਨੂੰ ਬਣਾਇਆ ਉਮੀਦਵਾਰ

ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿਚ ਆਪਣੇ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ 15 ਨਾਮ ਦਰਜ ਹਨ। ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਨੇ ਹੁਣ ਤੱਕ 88 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਵਿਧਾਨ ਸਭਾ ਹਲਕਾ ਨੰਬਰ 10, ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਬਲਦੇਵ ਸਿੰਘ ਮਿਆਦੀਆਂ ਨੂੰ ਵਿਧਾਨ ਸਭਾ ਹਲਕਾ ਨੰਬਰ 12, ਰਾਜਾਸਾਂਸੀ ਤੋਂ ਕਮਾਨ ਫੜਾਈ ਗਈ ਹੈ।

ਕਪੂਰਥਲਾ, ਵਿਧਾਨ ਸਭਾ ਹਲਕਾ ਨੰਬਰ 27 ਤੋਂ ਉਮੀਦਵਾਰੀ ਮੰਜੂ ਰਾਣਾ ਦੇ ਹਿੱਸੇ ਆਈ ਹੈ। ਸ਼ਾਹਕੋਟ, ਵਿਧਾਨ ਸਭਾ ਹਲਕਾ ਨੰਬਰ 32 ਤੋਂ ਰਤਨ ਸਿੰਘ ਕਾਕੜ ਕਲਾਂ ਚੋਣ ਮੈਦਾਨ ਵਿਚ ਹੋਣਗੇ। ਵਿਧਾਨ ਸਭਾ ਸੀਟ ਨੰਬਰ 34, ਜਲੰਧਰ ਪੱਛਮੀ ਤੋਂ ਸ਼ੀਤਲ ਅੰਗੂਰਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਆਦਮਪੁਰ, ਵਿਧਾਨ ਸਭਾ ਸੀਟ ਨੰਬਰ 38 ਤੋਂ ਜੀਤ ਲਾਲ ਭੱਟੀ ਨੂੰ ਯੋਗ ਸਮਝਿਆ ਗਿਆ ਹੈ। ਵਿਧਾਨ ਸਭਾ ਸੀਟ ਨੰਬਰ 46, ਬੰਗਾ ਦੀ ਉਮੀਦਵਾਰੀ ਕੁਲਜੀਤ ਸਿੰਘ ਸਰਹਾਲ ਦੇ ਹਿੱਸੇ ਆਈ ਹੈ।

ਡਾਕਟਰ ਚਰਨਜੀਤ ਸਿੰਘ ਚੰਨੀ ਨੂੰ ਵਿਧਾਨ ਸਭਾ ਹਲਕਾ ਨੰਬਰ 51, ਸ੍ਰੀ ਚਮਕੌਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਰੀਅਲ ਅਸਟੇਟ ਕਾਰੋਬਾਰੀ ਕੁਲਵੰਤ ਸਿੰਘ ਨੂੰ ਵਿਧਾਨ ਸਭਾ ਸੀਟ ਨੰਬਰ 53, ਐੱਸ ਏ ਐੱਸ ਨਗਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਵਿਧਾਨ ਸਭਾ ਹਲਕਾ ਨੰਬਰ 54, ਬਸੀ ਪਠਾਣਾਂ ਤੋਂ ਰੁਪਿੰਦਰ ਸਿੰਘ ਹੈਪੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਰਜਿੰਦਰਪਾਲ ਕੌਰ ਛੀਨਾ ਦੇ ਹਿੱਸੇ ਵਿਧਾਨ ਸਭਾ ਹਲਕਾ ਨੰਬਰ 61, ਲੁਧਿਆਣਾ ਦੱਖਣੀ ਦੀ ਉਮੀਦਵਾਰੀ ਆਈ ਹੈ। ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਸੀਟ ਨੰਬਰ 76 ਤੋਂ ਰਣਵੀਰ ਸਿੰਘ ਭੁੱਲਰ ਚੋਣ ਮੈਦਾਨ ਵਿਚ ਹੋਣਗੇ। ਵਿਧਾਨ ਸਭਾ ਹਲਕਾ ਨੰਬਰ 92, ਬਠਿੰਡਾ ਸ਼ਹਿਰੀ ਤੋਂ ਜਗਰੂਪ ਸਿੰਘ ਗਿੱਲ ਨੂੰ ਪਾਰਟੀ ਹਾਈਕਮਾਨ ਨੇ ਹਰੀ ਝੰਡੀ ਦੇ ਦਿੱਤੀ ਹੈ। ਜਸਵੰਤ ਸਿੰਘ ਗੱਜਣਮਾਜਰਾ ਨੂੰ ਵਿਧਾਨ ਸਭਾ ਹਲਕਾ ਨੰਬਰ 106, ਅਮਰਗੜ੍ਹ ਤੋਂ ਉਮੀਦਵਾਰ ਬਣਾਇਆ ਗਿਆ ਹੈ। ਵਿਧਾਨ ਸਭਾ ਹਲਕਾ ਨੰਬਰ 109, ਨਾਭਾ ਤੋਂ ਗੁਰਦੇਵ ਸਿੰਘ ‘ਦੇਵ’ ਮਾਨ ਚੋਣ ਮੈਦਾਨ ਵਿਚ ਹੋਣਗੇ।

Leave a Reply

Your email address will not be published.