ਪੜ੍ਹੀ ਲਿਖੀ ਕੁੜੀ ਜਾਣਾ ਚਾਹੁੰਦੀ ਸੀ ਵਿਦੇਸ਼, ਬਾਥਰੂਮ ਤੋਂ ਵਾਪਿਸ ਆਏ ਮੁੰਡੇ ਨੇ ਜੋ ਦੇਖਿਆ ਉੱਡ ਗਏ ਹੋਸ਼

ਬਲਾਚੌਰ ਦੇ ਪਿੰਡ ਵਿਛੌੜੀ ਵਿੱਚ ਇਕ ਵਿਆਹੁਤਾ ਸਤਵਿੰਦਰ ਕੌਰ ਦੁਆਰਾ ਛੱਤ ਨਾਲ ਲਟਕ ਕੇ ਜਾਨ ਦੇਣ ਦਾ ਮਾਮਲੇ ਪੁਲਿਸ ਦੇ ਧਿਆਨ ਵਿੱਚ ਆਇਆ ਹੈ। ਮ੍ਰਿਤਕਾ ਦੇ ਪੇਕੇ ਪਿੰਡ ਰੱਖੜਾ ਢਾਹਾਂ ਵਿੱਚ ਸਨ। ਉਸ ਦੇ ਵਿਆਹ ਨੂੰ 7 ਸਾਲ ਹੋ ਗਏ ਸਨ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਸਹੁਰੇ ਪਰਿਵਾਰ ਦੇ 4 ਜੀਆਂ ਤੇ ਮਾਮਲਾ ਦਰਜ ਕੀਤਾ ਹੈ। ਮ੍ਰਿਤਕਾ ਦੇ ਪਤੀ ਬਖਸ਼ੀਸ਼ ਸਿੰਘ ਨੇ ਦੱਸਿਆ ਹੈ ਕਿ ਉਹ ਸਵੇਰੇ ਉੱਠ ਕੇ ਬਾਥਰੂਮ ਚਲਾ ਗਿਆ।

ਉਸ ਦੀ ਮਾਂ ਪਹਿਲਾਂ ਹੀ ਗੁਰਦੁਆਰੇ ਮੱਥਾ ਟੇਕਣ ਜਾ ਚੁੱਕੀ ਸੀ। ਜਦੋਂ ਉਹ ਬਾਥਰੂਮ ਤੋਂ ਵਾਪਸ ਆਇਆ ਤਾਂ ਉਸ ਨੇ ਦੇਖਿਆ ਉਸ ਦੀ ਪਤਨੀ ਸਤਵਿੰਦਰ ਕੌਰ ਨਹੀਂ ਸੀ। ਉਸ ਨੇ ਦੇਖਿਆ ਉਸ ਦੀ ਪਤਨੀ ਲਟਕ ਰਹੀ ਸੀ। ਬਖਸ਼ੀਸ਼ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਉਸ ਨੇ ਗਲ਼ ਵਾਲੀ ਚੁੰਨੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਨਾ ਖੁੱਲ੍ਹੀ ਤਾਂ ਉਸ ਨੇ ਚਾਕੂ ਨਾਲ ਚੁੰਨੀ ਨੂੰ ਕੱਟ ਦਿੱਤਾ। ਸਤਵਿੰਦਰ ਦੀ ਬਾਂਹ ਤੇ ਲਿਖਿਆ ਹੋਇਆ ਸੀ ਕਿ ਇਸ ਘਟਨਾ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ।

ਮ੍ਰਿਤਕਾ ਦੀਆਂ ਭੈਣਾਂ ਨੇ ਦੋਸ਼ ਲਗਾਏ ਹਨ ਕਿ ਮ੍ਰਿਤਕਾ ਦੇ ਪਤੀ, ਸੱਸ ਅਤੇ ਨਣਦ ਦਾ ਵਤੀਰਾ ਸਤਵਿੰਦਰ ਨਾਲ ਠੀਕ ਨਹੀਂ ਸੀ। ਉਹ ਉਸ ਨੂੰ ਤਾਅਨੇ ਦਿੰਦੇ ਰਹਿੰਦੇ ਸਨ। ਕਦੀ ਉਸ ਨੂੰ ਪੁੱਛਦੇ ਸਨ ਕਿ ਜੇਕਰ ਉਸ ਨੂੰ ਉਸ ਦੇ ਪੇਕੇ ਇਕ ਸਾਲ ਲਈ ਛੱਡ ਦਿੱਤਾ ਜਾਵੇ ਤਾਂ ਕੀ ਉਸ ਦੇ ਪੇਕੇ ਉਸ ਨੂੰ ਰੋਟੀ ਦੇ ਦੇਣਗੇ? ਸਤਵਿੰਦਰ ਦੀਆਂ ਭੈਣਾਂ ਦੇ ਦੱਸਣ ਮੁਤਾਬਕ ਉਸ ਦੇ ਸਹੁਰੇ ਕਹਿੰਦੇ ਸਨ ਕਿ ਜਦੋਂ ਸਤਵਿੰਦਰ ਦੀ ਜਾਨ ਜਾਵੇਗੀ ਤਾਂ ਉਨ੍ਹਾਂ ਦਾ ਸਾਹ ਸੌਖਾ ਹੋਵੇਗਾ।

ਜੇਕਰ ਉਹ ਸਹੁਰੇ ਪਰਿਵਾਰ ਦੀ ਕਿਸੇ ਚੀਜ਼ ਨੂੰ ਹੱਥ ਲਾਉਂਦੀ ਸੀ ਤਾਂ ਉਸ ਨੂੰ ਕੁਮੈਂਟ ਕੀਤਾ ਜਾਂਦਾ ਸੀ ਕਿ ਇਹ ਸਾਮਾਨ ਤੇਰੇ ਪੇਕਿਆਂ ਨੇ ਨਹੀਂ ਦਿੱਤਾ ਹੋਇਆ। ਵਿਆਹ ਤੋਂ ਪਹਿਲਾਂ ਤਾਂ ਉਸ ਦੇ ਸਹੁਰੇ ਕਹਿੰਦੇ ਸਨ ਕਿ ਦਾਜ ਨਹੀਂ ਲੈਣਾ ਪਰ ਵਿਆਹ ਤੋਂ ਬਾਅਦ ਦਾਜ ਦੇ ਤਾਅਨੇ ਦੇਣ ਲੱਗੇ। ਸਤਵਿੰਦਰ ਆਪਣੀਆਂ ਭੈਣਾਂ ਨੂੰ ਇਹ ਗੱਲਾਂ ਫੋਨ ਤੇ ਦੱਸਦੀ ਸੀ। ਸਤਵਿੰਦਰ ਦੀ ਭੈਣ ਦਾ ਇਹ ਵੀ ਕਹਿਣਾ ਹੈ ਕਿ ਉਸ ਦੀ ਬਾਂਹ ਉੱਤੇ ਜੋ ਕੁਝ ਲਿਖਿਆ ਹੋਇਆ ਹੈ, ਇਹ ਸਤਵਿੰਦਰ ਦੀ ਲਿਖਾਈ ਨਹੀਂ ਹੈ।

ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਬਖਸ਼ੀਸ਼ ਸਿੰਘ ਸਰਕਾਰੀ ਨੌਕਰੀ ਕਰਦਾ ਹੈ ਅਤੇ ਸਤਵਿੰਦਰ ਕੌਰ ਪੜ੍ਹੀ ਲਿਖੀ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਦੁਪਹਿਰ ਦੇ ਡੇਢ ਵਜੇ ਇਤਲਾਹ ਮਿਲੀ ਕਿ ਪਿੰਡ ਵਿਛੌੜੀ ਵਿਚ ਇਕ ਲੜਕੀ ਦੀ ਜਾਨ ਚਲੀ ਗਈ ਹੈ। ਉਨ੍ਹਾਂ ਨੂੰ ਹਸਪਤਾਲ ਵਿੱਚ ਮ੍ਰਿਤਕਾ ਦਾ ਪਿਤਾ ਕੇਵਲ ਸਿੰਘ ਪੁੱਤਰ ਪਿਆਰਾ ਸਿੰਘ ਮਿਲਿਆ। ਜਿਸ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਸਤਵਿੰਦਰ ਕੌਰ ਨਾਲ ਉਸ ਦਾ ਪਤੀ ਬਖਸ਼ੀਸ਼ ਸਿੰਘ, ਸੱਸ ਭਾਗਵੰਤੀ ਅਤੇ 2 ਨਣਦਾਂ ਰਾਣੋ ਅਤੇ ਜਸਵੀਰ ਕੌਰ ਸ਼ੁਰੂ ਤੋਂ ਹੀ ਇੱਟ ਖੜੱਕਾ ਰੱਖਦੇ ਸਨ।

ਇਨ੍ਹਾਂ ਦਾ ਵਤੀਰਾ ਸਤਵਿੰਦਰ ਕੌਰ ਨਾਲ ਠੀਕ ਨਹੀਂ ਸੀ, ਜਿਸ ਕਰਕੇ ਸਤਵਿੰਦਰ ਕੌਰ ਨੇ ਗ਼ਲਤ ਕਦਮ ਚੁੱਕ ਲਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕਾ ਦੇ ਪਤੀ, ਸੱਸ ਅਤੇ ਦੋਵੇਂ ਨਣਦਾਂ ਤੇ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੇਹ ਦਾ ਪੋਸ ਟਮਾ ਰਟ ਮ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਉਪਰੋਕਤ ਵਿਅਕਤੀਆਂ ਨੂੰ ਕਾਬੂ ਕੀਤਾ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *