ਗੁਆਂਢੀਆਂ ਨੇ ਬਜ਼ੁਰਗ ਔਰਤ ਨਾਲ ਵਰਤਾਇਆ ਭਾਣਾ, ਹਸਪਤਾਲ ਤੱਕ ਪਹੁੰਚਣਾ ਵੀ ਨਾ ਹੋਇਆ ਨਸੀਬ

ਕਈ ਲੋਕ ਤਾਂ ਮਾਮੂਲੀ ਗੱਲ ਪਿੱਛੇ ਆਪੇ ਤੋਂ ਬਾਹਰ ਹੋ ਜਾਂਦੇ ਹਨ। ਫੇਰ ਉਹ ਕਿਸੇ ਦੇ ਸਮਝਾਇਆਂ ਵੀ ਨਹੀਂ ਸਮਝਦੇ, ਸਗੋਂ ਗਲ਼ ਪੈਂਦੇ ਹਨ। ਇਨ੍ਹਾਂ ਲੋਕਾਂ ਦੀ ਅਜਿਹੀ ਕਾਰਵਾਈ ਜਿੱਥੇ ਦੂਸਰੇ ਦਾ ਨੁਕਸਾਨ ਕਰਦੀ ਹੈ। ਉੱਥੇ ਹੀ ਇਨ੍ਹਾਂ ਨੂੰ ਵੀ ਚੱਕਰ ਵਿੱਚ ਪਾ ਦਿੰਦੀ ਹੈ। ਬਠਿੰਡਾ ਦੇ ਫੇਸ 1 ਮਾਡਲ ਟਾਊਨ ਚੌਕੀ ਅਧੀਨ ਪੈਂਦੇ ਇਲਾਕੇ ਗਲੀ ਨੰਬਰ 4 ਕੱਚਾ ਧੋਬੀਆਣਾ ਦੀ ਇਕ ਔਰਤ ਬਲਵੰਤ ਕੌਰ ਨੂੰ ਕਿਸੇ ਨੂੰ ਸਮਝਾਉਣਾ ਮਹਿੰਗਾ ਪੈ ਗਿਆ। ਇਸ ਚੱਕਰ ਵਿੱਚ ਉਸ ਨੂੰ ਆਪਣੀ ਜਾਨ ਗਵਾਉਣੀ ਪੈ ਗਈ।

ਉਸ ਦੀ ਮ੍ਰਿਤਕ ਦੇਹ ਨੂੰ ਪੋ ਸ ਟ ਮਾ ਰ ਟ ਮ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਨੇ ਮ੍ਰਿਤਕਾ ਦੇ ਪਤੀ ਮਹਿੰਦਰ ਸਿੰਘ ਦੇ ਬਿਆਨ ਦਰਜ ਕੀਤੇ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੋ ਸ ਟ ਮਾ ਰ ਟ ਮ ਦੀ ਰਿਪੋਰਟ ਆਉਣ ਤੇ ਹੀ ਮਾਮਲਾ ਸਪਸ਼ਟ ਹੋ ਸਕੇਗਾ। ਚੌਕੀ ਇੰਚਾਰਜ ਸਬ ਇੰਸਪੈਕਟਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਕੋਲ ਮਹਿੰਦਰ ਸਿੰਘ ਨੇ ਆਪਣੇ ਬਿਆਨ ਦਰਜ ਕਰਵਾਏ ਹਨ ਕਿ ਰਾਤ ਸਮੇਂ ਲਗਭਗ 8:30 ਵਜੇ ਉਨ੍ਹਾਂ ਦੇ ਗੁਆਂਢੀ ਕਾਲਾ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਜਤਿੰਦਰ ਸਿੰਘ

ਪੁੱਤਰ ਸ਼ੇਰ ਸਿੰਘ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋ ਗਏ। ਜਦੋਂ ਇਹ ਆਪਸ ਵਿੱਚ ਬਹਿਸ ਰਹੇ ਸਨ ਤਾਂ ਮਹਿੰਦਰ ਸਿੰਘ ਦੀ ਪਤਨੀ ਬਲਵੰਤ ਕੌਰ ਇਨ੍ਹਾਂ ਨੂੰ ਸਮਝਾਉਣ ਲਈ ਆ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਹਿੰਦਰ ਸਿੰਘ ਦੇ ਬਿਆਨਾਂ ਮੁਤਾਬਕ ਕਾਲਾ ਸਿੰਘ ਨੇ ਬਲਵੰਤ ਕੌਰ ਨੂੰ ਧੱਕਾ ਦੇ ਦਿੱਤਾ। ਬਲਵੰਤ ਕੌਰ ਡਿੱਗ ਪਈ ਅਤੇ ਉਸ ਨੂੰ ਉਲਟੀਆਂ ਲੱਗ ਗਈਆਂ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮਹਿੰਦਰ ਸਿੰਘ ਦਾ ਬਿਆਨ ਹੈ ਕਿ ਉਹ ਬਲਵੰਤ ਕੌਰ ਨੂੰ ਹਸਪਤਾਲ ਲੈ ਗਏ ਪਰ ਰਸਤੇ ਵਿਚ ਲੈ ਕੇ ਜਾਂਦੇ

ਸਮੇਂ ਉਹ ਅੱਖਾਂ ਮੀਟ ਗਈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਮਿ੍ਤਕ ਦੇਹ ਹਸਪਤਾਲ ਵਿੱਚ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤੀ ਹੈ। ਮਹਿੰਦਰ ਸਿੰਘ ਦੇ ਪਰਿਵਾਰ ਨੇ ਕਾਲਾ ਸਿੰਘ ਤੇ ਦੋਸ਼ ਲਗਾਏ ਹਨ ਕਿ ਉਸ ਦੇ ਧੱਕਾ ਦੇਣ ਨਾਲ ਹੀ ਬਲਵੰਤ ਕੌਰ ਦੀ ਜਾਨ ਗਈ ਹੈ। ਪੁਲਿਸ ਪੋ ਸ ਟ ਮਾ ਰ ਟ ਮ ਦੀ ਰਿਪੋਰਟ ਦੀ ਉਡੀਕ ਕਰ ਰਹੀ ਹੈ। ਪੋ ਸ ਟ ਮਾ ਰ ਟ ਮ ਦੀ ਰਿਪੋਰਟ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.