ਗੁਰੂਘਰ ਚ ਔਰਤ ਵੱਲੋ ਵੱਡਾ ਹੰਗਾਮਾ, ਸਿੰਘਾਂ ਨੇ ਰੋਕਿਆ ਤਾਂ ਅੰਗਰੇਜ਼ੀ ਚ ਕੱਢਣ ਲੱਗੀ ਗਾਲਾ

ਬਠਿੰਡਾ ਦੇ ਕਿਲਾ ਮੁਬਾਰਕ ਗੁਰਦੁਆਰਾ ਸਾਹਿਬ ਵਿਖੇ ਇੱਕ ਔਰਤ ਵੱਲੋਂ ਸ਼ਾਂਤੀ ਭੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਗੁਰਦੁਆਰਾ ਸਾਹਿਬ ਅੰਦਰ ਆਪਣੇ ਫੋਨ ਉੱਤੇ ਉੱਚੀ ਅਵਾਜ ਵਿੱਚ ਸ਼ਬਦ ਕੀਰਤਨ ਲਗਾਇਆ ਹੋਇਆ ਸੀ। ਜਿਸ ਕਾਰਨ ਗੁਰਦੁਆਰਾ ਸਾਹਿਬ ਅੰਦਰ ਵਿਘਨ ਪੈ ਰਿਹਾ ਸੀ। ਔਰਤ ਨੂੰ ਇਹ ਸਭ ਕਰਨ ਤੋਂ ਰੋਕਿਆ ਗਿਆ ਤਾਂ ਉਸ ਵੱਲੋਂ ਹੰਗਾਮਾ ਕਰ ਦਿੱਤਾ ਗਿਆ। ਊਧਮਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ

ਗੁਰੂਦੁਆਰਾ ਸਾਹਿਬ ਅੰਦਰ ਇਕ ਔਰਤ ਆਪਣੇ ਫੋਨ ਉੱਤੇ ਉੱਚੀ ਸ਼ਬਦ ਕੀਰਤਨ ਲਗਾ ਕੇ ਗੋਲਕ ਕੋਲ ਬੈਠੀ ਸੀ। ਜਿਸ ਕਾਰਨ ਦਰਬਾਰ ਸਾਹਿਬ ਅੰਦਰ ਸ਼ਾਂਤੀ ਭੰਗ ਹੋ ਰਹੀ ਸੀ। ਜਦੋ ਸਿੱਖ ਸੰਗਤ ਨੇ ਔਰਤ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਔਰਤ ਸੰਗਤ ਨੂੰ ਵੀ ਰੁੱਖਾ ਬੋਲਣ ਲੱਗੀ। ਉਹ ਕੇਵਲ ਅੰਗਰੇਜ਼ੀ ਅਤੇ ਹਿੰਦੀ ਬੋਲ ਰਹੀ ਸੀ। ਜਿਸ ਤੋਂ ਬਾਅਦ ਪਹਿਰੇਦਾਰ ਉਸ ਨੂੰ ਦਰਬਾਰ ਸਾਹਿਬ ਤੋਂ ਬਾਹਰ ਲੈ ਆਏ। ਇਸ ਦੌਰਾਨ ਔਰਤ ਗੁਰਦੁਆਰਾ ਸਾਹਿਬ ਬੰਦ ਕਰਾਉਣ ਦੀਆਂ ਧ ਮ ਕੀ ਆਂ ਦੇਣ ਲੱਗੀ।

ਉੱਧਮਪ੍ਰੀਤ ਅਨੁਸਾਰ ਜਦੋਂ ਔਰਤ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਮੂਰਤੀਆਂ, ਮਾਚਿਸ ਦੀ ਡੱਬੀ ਅਤੇ ਚਾਰਜ ਬਰਾਮਦ ਕੀਤਾ ਗਿਆ। ਜਗਦੀਸ਼ ਰਾਏ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਗੁਰਦੁਆਰਾ ਕਿਲਾ ਮੁਬਾਰਕ ਵਿਖੇ ਸੇਵਾ ਕਰਦਾ ਸੀ। ਇਸ ਦੌਰਾਨ ਇੱਕ ਔਰਤ ਰੋਟੀ ਖਾਣ ਉਪਰੰਤ ਜੂਠੇ ਭਾਂਡੇ ਛੱਡ ਕੇ ਜੂਠੇ ਹੱਥ ਲੈ ਕੇ ਅੰਦਰ ਚਲੀ ਗਈ। ਉਹਨਾਂ ਨੇ ਔਰਤ ਦਾ ਪਿੱਛਾ ਕੀਤਾ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਔਰਤ ਨੇ ਉਹਨਾਂ ਦੀ ਇੱਕ ਨਾ ਮੰਨੀ।

ਉਨ੍ਹਾਂ ਦਾ ਕਹਿਣਾ ਹੈ ਕਿ ਔਰਤ ਪੜ੍ਹੀ-ਲਿਖੀ ਲੱਗ ਰਹੀ ਸੀ ਪਰ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮਹਿਲਾ ਪੁਲਿਸ ਮੁਲਾਜ਼ਮਾਂ ਦੁਆਰਾ ਔਰਤ ਨੂੰ ਕਾਬੂ ਕੀਤਾ ਅਤੇ ਥਾਣੇ ਲਿਆਂਦਾ ਗਿਆ। ਜਿਸ ਤੋਂ ਬਾਅਦ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਕਿ ਔਰਤ ਦਾ ਨਾਮ ਭਗਤੀ ਅਹੂਜਾ ਉਮਰ 40 ਸਾਲ ਜੋ ਕਿ ਕਰਨਾਲ ਦੀ ਰਹਿਣ ਵਾਲੀ ਅਤੇ ਫ਼ਰੀਦਾਬਾਦ ਵਿਆਹੀ ਹੋਈ ਹੈ।

ਪੁਲਿਸ ਅਧਿਕਾਰੀ ਅਨੁਸਾਰ ਜਦੋਂ ਭਗਤੀ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਸਦੀ ਦਿਮਾਗ਼ੀ ਹਾਲਤ ਠੀਕ ਨਹੀਂ ਹੈ। ਜਿਸ ਕਾਰਨ ਉਸ ਦੀ ਦਵਾਈ ਵੀ ਚੱਲਦੀ ਹੈ। ਪਰਿਵਾਰ ਵੱਲੋਂ ਭਗਤੀ ਆਹੂਜਾ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਹੋਇਆ ਸੀ, ਜਿੱਥੋਂ ਉਹ ਭੱਜ ਗਈ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਸਾਰੇ ਸੀ ਸੀ ਟੀ ਵੀ ਦੀ ਜਾਂਚ ਕੀਤੀ ਜਾਵੇਗੀ ਅਤੇ ਸਾਰੇ ਪਹਿਲੂ ਦੇਖੇ ਜਾਣਗੇ।

ਉਨ੍ਹਾਂ ਵੱਲੋਂ ਭਗਤੀ ਅਹੁਜਾ ਦੇ ਬੈਗ ਦੀ ਵੀ ਤਲਾਸ਼ੀ ਲਈ ਗਈ, ਜਿਸ ਵਿੱਚ ਕੁੱਝ ਫੋਨ ਨੰਬਰ, ਹਨੂੰਮਾਨ ਚਾਲੀਸਾ, ਮਾਚਿਸ ਦੀ ਡੱਬੀ, ਧੂਫ਼ ਬੱਤੀ ਆਦਿ ਸਮਾਨ ਮਿਲਿਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਭਗਤੀ ਅਹੂਜਾ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਪੂਰੀ ਪੁੱਛ ਗਿੱਛ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *