ਟਰੱਕ ਚ ਬਣਾਇਆ ਹੋਇਆ ਸੀ ਗੁਪਤ ਤਹਿਖਾਨਾ, ਪੁਲਿਸ ਨੇ ਕੀਤੀ ਚੈਕਿੰਗ ਤਾਂ ਅੱਖਾਂ ਰਹਿ ਗਈਆਂ ਅੱਡੀਆਂ

ਕਪੂਰਥਲਾ ਪੁਲਿਸ ਨੇ ਮੀਡੀਆ ਨਾਲ 2 ਮਾਮਲਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ 2 ਜਗ੍ਹਾ ਤੋਂ ਪਾਬੰਦੀਸ਼ੁਦਾ ਪਦਾਰਥ ਅਤੇ ਸਮੱਗਲਰਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਉੱਚ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਲਵੰਡੀ ਚੋਧਰੀਆਂ ਪੁਲਿਸ ਨੇ ਪੌਣੇ 4 ਕੁਇੰਟਲ ਪਾਬੰਦੀਸ਼ੁਦਾ ਅਮਲ ਪਦਾਰਥ ਦੀ ਰਿਕਵਰੀ ਕੀਤੀ ਹੈ। ਇਸ ਸੰਬੰਧ ਵਿੱਚ ਸੁਲਤਾਨਪੁਰ ਕਪੂਰਥਲਾ ਰੋਡ ਉੱਤੇ ਮਿਲੀ ਸੂਚਨਾ ਦੇ ਅਧਾਰ ਤੇ ਡੀ ਐਸ ਪੀ ਸੁਲਤਾਨਪੁਰ ਰਾਜੇਸ਼ ਕੱਕੜ ਅਤੇ ਐੱਸ ਪੀ ਡੀ ਜਗਜੀਤ ਸਰੋਆ ਨੇ ਇਕ ਟਰੱਕ ਨੂੰ ਕਾਬੂ ਕੀਤਾ।

ਜਿਸ ਵਿੱਚ ਸਾਢੇ 300 ਬੈਗ ਚਾਵਲ ਦੇ ਸਨ ਅਤੇ ਟਰੱਕ ਦੀ ਬਣਤਰ ਇਸ ਤਰੀਕੇ ਦੀ ਬਣਾਈ ਗਈ ਸੀ। ਜਿਸ ਦੇ ਵਿਚਕਾਰ ਇਕ ਤਹਿਖਾਨਾ ਬਣਾਇਆ ਹੋਇਆ ਸੀ, ਉਸ ਵਿੱਚ ਪੌਣੇ 4 ਕੁਇੰਟਲ ਅਮਲ ਲੁਕਾਇਆ ਹੋਇਆ ਸੀ। ਉਨ੍ਹਾਂ ਵੱਲੋਂ ਪਾਬੰਦੀਸ਼ੁਦਾ ਪਦਾਰਥ ਦੇ ਨਾਲ-ਨਾਲ 4 ਸਮੱਗਲਰ ਵੀ ਕਾਬੂ ਕੀਤੇ ਗਏ, ਜਿਨ੍ਹਾਂ ਵਿੱਚੋਂ 2 ਲੋਹੀਆਂ ਸ਼ਾਹਕੋਟ ਜਲੰਧਰ ਦੇ ਰਹਿਣ ਵਾਲੇ ਅਤੇ 2 ਵਾਸੀ ਸੁਲਤਾਨਪੁਰ ਅਤੇ ਇੱਕ ਟਰੱਕ ਵੀ ਕਾਬੂ ਕੀਤਾ ਗਿਆ। ਪੁਲਿਸ ਅਧਿਕਾਰੀ ਮੁਤਾਬਿਕ ਉਨ੍ਹਾਂ ਵੱਲੋਂ ਇਸ ਮਹੀਨੇ ਵਿੱਚ ਇਹ ਤੀਜਾ ਮਾਮਲਾ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਨੇ 2 ਹੋਰ ਟਰੱਕ ਫੜੇ ਸਨ। ਜਿੰਨਾ ਵਿੱਚੋਂ ਇੱਕ ਵਿੱਚ 2.50 ਕੁਇੰਟਲ ਅਤੇ ਇੱਕ ਵਿੱਚ 1.70 ਕੁਇੰਟਲ ਪਬੰਦੀਸ਼ੁਦਾ ਅਮਲ ਪਦਾਰਥ ਬਰਾਮਦ ਕੀਤਾ ਗਿਆ ਸੀ। ਚੋਣਾਂ ਨਜ਼ਦੀਕ ਹੋਣ ਕਾਰਨ ਉਨ੍ਹਾਂ ਵੱਲੋਂ ਗੱਡੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਸ ਕਾਰਨ ਗੱਡੀਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਪੂਰਥਲਾ ਸੁਭਾਨਪੁਰ ਪੁਲੀਸ ਨੇ ਨਾਕੇ ਦੌਰਾਨ 100 ਗ੍ਰਾਮ ਅਮਲ ਪਦਾਰਥ ਦੇ ਨਾਲ ਇਕ ਵਿਅਕਤੀ ਨੂੰ ਕਾਬੂ ਕੀਤਾ। ਇਸ ਵਿੱਚ ਜ਼ਿਕਰਯੋਗ ਗੱਲ ਇਹ ਹੈ ਕਿ ਇਹ ਵਿਅਕਤੀ ਜਿਸਦਾ ਨਾਮ ਹੈਪੀ ਏਲੀਅਸ ਗੱਬਰ

ਜੋ ਕਿ ਮਹਿਤਾਬਗੜ੍ਹ ਕਪੂਰਥਲਾ ਇਲਾਕੇ ਦਾ ਰਹਿਣ ਵਾਲਾ ਹੈ। ਇਸ ਨੂੰ ਕਾਬੂ ਕਰਨ ਤੋਂ ਬਾਅਦ ਜਦੋਂ ਪੁਲਿਸ ਵੱਲੋਂ ਇਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਇਸਨੂੰ ਪਹਿਲਾਂ ਵੀ 25 ਨਵੰਬਰ ਦੇ ਆਸਪਾਸ ਜੰਮੂ ਪੁਲਿਸ ਨੇ 52 ਕਿੱਲੋ ਅਮਲ ਪਦਾਰਥ ਸਮੇਤ ਫੜਿਆ ਸੀ, ਜੋ ਕਿ ਮੌਕੇ ਤੋਂ ਫਰਾਰ ਹੋ ਗਿਆ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਵੱਡੇ ਮਾਮਲੇ ਦਾ ਮੁ-ਜ-ਰ-ਮ ਸੀ, ਜੋ ਕਿ ਹੁਣ ਕਪੂਰਥਲਾ ਸੁਭਾਨਪੁਰ ਪੁਲਿਸ ਦੇ ਐਸ ਐਚ ਓ ਨੇ ਕਾਬੂ ਕੀਤਾ ਹੈ। ਜਿਸ ਕੋਲੋਂ ਰਿਮਾਂਡ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.