ਦੁਮਾਲੇ ਵਾਲੀ ਬੀਬੀ ਨੂੰ ਪੁਲਿਸ ਨੇ ਕੀਤਾ ਕਾਬੂ, ਜਦ ਲਈ ਤਲਾਸ਼ੀ ਤਾਂ ਪੁਲਿਸ ਵਾਲਿਆਂ ਦੇ ਉੱਡ ਗਏ ਹੋਸ਼

ਬਨੂੜ ਪੁਲਿਸ ਦੁਆਰਾ 2 ਲੜਕਿਆਂ ਅਤੇ ਇਕ ਔਰਤ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਤੇ ਦੋਸ਼ ਹੈ ਕਿ ਇਹ ਖ਼ਾਲਸਾ ਰਾਜ ਦੀ ਸਥਾਪਨਾ ਲਈ ਪ੍ਰਚਾਰ ਕਰਦੇ ਸਨ। ਪੁਲਿਸ ਨੇ ਇਨ੍ਹਾਂ ਦਾ 6 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਥਾਣਾ ਬਨੂੜ ਦੇ ਐੱਸ ਐੱਚ ਓ ਨੂੰ ਮਿਲੀ ਸੂਹ ਦੇ ਆਧਾਰ ਤੇ ਡੀ ਐੱਸ ਪੀ ਰਾਜਪੁਰਾ ਅਤੇ ਐੱਸ ਐੱਚ ਓ ਬਨੂੜ ਦੀ ਅਗਵਾਈ ਵਿਚ ਇਕ ਔਰਤ ਜਸਵੀਰ ਕੌਰ ਅਤੇ 2 ਨੌਜਵਾਨਾਂ ਨੂੰ ਫੜਿਆ ਗਿਆ ਹੈ।

ਇਨ੍ਹਾਂ ਦੇ ਨਾਮ ਜਗਮੀਤ ਸਿੰਘ ਅਤੇ ਰਵਿੰਦਰ ਸਿੰਘ ਹਨ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਜਸਵੀਰ ਕੌਰ ਅਤੇ ਜਗਮੀਤ ਸਿੰਘ ਆਪਸ ਵਿਚ ਮਾਂ ਪੁੱਤਰ ਹਨ। ਰਵਿੰਦਰ ਸਿੰਘ ਅਤੇ ਜਗਮੀਤ ਸਿੰਘ ਦੀ ਆਪਸ ਵਿੱਚ ਦੋਸਤੀ ਹੈ। ਰਵਿੰਦਰ ਸਿੰਘ ਥਾਣਾ ਮੰਡੀ ਗੋਬਿੰਦਗਡ਼੍ਹ ਦਾ ਰਹਿਣ ਵਾਲਾ ਹੈ। ਸੀਨੀਅਰ ਪੁਲਿਸ ਅਫ਼ਸਰ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਨੇ ਸ਼ਹੀਦੀ ਸਭਾ ਫਤਹਿਗੜ੍ਹ ਸਾਹਿਬ ਵਿਖੇ ਪ੍ਰਚਾਰ ਕਰਨ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ 26 ਦਸੰਬਰ ਨੂੰ ਤਿੰਨੇ ਫੜੇ ਗਏ।

ਇਹ ਪ੍ਰਚਾਰ ਕਰ ਰਹੇ ਸਨ ਕਿ ਖ਼ਾਲਸਾ ਰਾਜ ਦੀ ਸਥਾਪਤੀ ਲਈ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਦੇ ਨਾਲ ਹੀ ਵੋਟਾਂ ਪਾਈਆਂ ਜਾਣ। ਇਨ੍ਹਾਂ ਕੋਲੋਂ 6 ਕਿਸਮ ਦੇ ਫਾਰਮ, ਕੰਧਾਂ ਤੇ ਚਿਪਕਾਉਣ ਵਾਲੀਆਂ ਪਲਾਸਿਟਕ ਪਲੇਟਾਂ, ਸਪਰੇਅ ਦੀਆਂ ਬੋਤਲਾਂ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ ਹੈ। ਇਸ ਤੋਂ ਬਿਨਾਂ ਇਨ੍ਹਾਂ ਕੋਲੋਂ ਇਸ਼ਤਿਹਾਰ ਮਿਲੇ ਹਨ, ਜਿਨ੍ਹਾਂ ਵਿੱਚ ਖਾਲਸਾ ਰਾਜ ਦਾ ਪ੍ਰਚਾਰ ਕੀਤਾ ਗਿਆ ਹੈ। ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ ਹੈ ਕਿ ਜਸਵੀਰ ਕੌਰ ਦਾ ਪਤੀ ਪੰਜਾਬ ਰੋਡਵੇਜ਼ ਵਿਚ ਸੁਪਰਡੈਂਟ ਵਜੋਂ ਨੌਕਰੀ ਕਰਦਾ ਹੈ।

ਜਸਵੀਰ ਕੌਰ ਦਾ ਜੇਠ ਗ਼ਲਤ ਕਾਰਵਾਈਆਂ ਵਿਚ ਸ਼ਾਮਲ ਰਹਿ ਚੁੱਕਾ ਹੈ। ਉਹ ਪੰਜਾਬ ਵਿਚ ਬੁ ਰੇ ਹਾਲਾਤਾਂ ਦੌਰਾਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਸੁਖਦੇਵ ਸਿੰਘ ਬੱਬਰ ਗਰੁੱਪ ਦਾ ਏਰੀਆ ਕਮਾਂਡਰ ਰਿਹਾ ਹੈ। ਸੀਨੀਅਰ ਪੁਲਿਸ ਅਫ਼ਸਰ ਦੇ ਦੱਸਣ ਮੁਤਾਬਕ ਫੜੇ ਗਏ ਤਿੰਨਾਂ ਵਿੱਚੋਂ ਜਸਵੀਰ ਕੌਰ ਸਰਗਨਾ ਹੈ। ਅਦਾਲਤ ਨੇ ਇਨ੍ਹਾਂ ਦਾ 6 ਦਿਨ ਦਾ ਰਿ ਮਾਂ ਡ ਦਿੱਤਾ ਹੈ। ਪੁਲਿਸ ਇਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁੱਛਗਿੱਛ ਦੌਰਾਨ ਪਤਾ ਲੱਗੇਗਾ ਕਿ ਇਨ੍ਹਾਂ ਦੇ ਹੋਰ ਕਿਸ ਕਿਸ ਨਾਲ ਸ ਬੰ ਧ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.