ਨਵਜੋਤ ਸਿੱਧੂ ਤੇ ਭੜਕੇ ਡੀ ਐੱਸ ਪੀ ਸਾਹਿਬ, ਦੇਖੋ ਕਿਵੇਂ ਲਗਾਈ ਕਲਾਸ

ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੁਆਰਾ ਪੰਜਾਬ ਪੁਲਿਸ ਬਾਰੇ ਦਿੱਤੇ ਗਏ ਬਿਆਨ ਵਾਲਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇਸ ਤੇ ਚੰਡੀਗੜ੍ਹ ਪੁਲਿਸ ਦੇ ਇਕ ਡੀ ਐੱਸ ਪੀ ਨੇ ਇਤਰਾਜ਼ ਜਤਾਇਆ ਸੀ। ਡੀ ਐਸ ਪੀ ਨੇ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕੀਤਾ ਸੀ ਕਿ ਤੁਸੀਂ ਵੱਡੀ ਗਿਣਤੀ ਵਿੱਚ ਫੋਰਸ ਦੇ ਜਵਾਨਾਂ ਨੂੰ ਨਾਲ ਰੱਖਦੇ ਹੋ। ਇਹੀ ਪੁਲਿਸ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਰਾਖੀ ਕਰਦੀ ਹੈ। ਇਹ ਪੁਲਿਸ ਤੁਹਾਡੇ ਲਈ ਰਸਤਾ ਖਾਲੀ ਕਰਵਾਉਂਦੀ ਹੈ।

ਤੁਸੀਂ ਪੁਲਿਸ ਤੋਂ ਬਿਨਾਂ ਘੁੰਮੋ। ਡੀ ਐੱਸ ਪੀ ਦਾ ਕਹਿਣਾ ਸੀ ਕਿ ਪੁਲਿਸ ਤੋਂ ਬਿਨਾਂ ਤਾਂ ਕੋਈ ਰਿਕਸ਼ੇ ਵਾਲਾ ਵੀ ਇਨ੍ਹਾਂ ਦੀ ਗੱਲ ਨਹੀਂ ਮੰਨਦਾ। ਹੁਣ ਪੁਲਿਸ ਦੇ ਇਕ ਸਬ ਇੰਸਪੈਕਟਰ ਨੇ ਵੀ ਨਵਜੋਤ ਸਿੱਧੂ ਦੇ ਇਸ ਬਿਆਨ ਤੇ ਸ਼ਿ ਕ ਵਾ ਜਤਾਇਆ ਹੈ। ਇਸ ਸਬ ਇੰਸਪੈਕਟਰ ਦੇ ਕਹਿਣ ਮੁਤਾਬਕ ਇਕ ਵੱਡੇ ਅਹੁਦੇਦਾਰ ਵੱਲੋਂ ਪੁਲਿਸ ਬਾਰੇ ਇਸ ਤਰ੍ਹਾਂ ਦਾ ਬਿਆਨ ਦੇਣਾ ਮਾੜੀ ਗੱਲ ਹੈ। ਉਨ੍ਹਾਂ ਨੂੰ ਇਸ ਤਰ੍ਹਾਂ ਦਾ ਬਿਆਨ ਨਹੀਂ ਸੀ ਦੇਣਾ ਚਾਹੀਦਾ।

ਸਬ ਇੰਸਪੈਕਟਰ ਨੇ ਡੀ ਜੀ ਪੀ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਪੁਲਿਸ ਦੇ ਅਕਸ ਨੂੰ ਖ਼ਰਾਬ ਨਾ ਹੋਣ ਦਿੱਤਾ ਜਾਵੇ। ਸਿੱਧੂ ਦੇ ਇਸ ਬਿਆਨ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਹੀ ਕੁਝ ਨੇਤਾਵਾਂ ਨੇ ਨੁਕਤਾਚੀਨੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਨੇ ਬਿਆਨ ਦਿੱਤਾ ਹੈ ਕਿ ਨਵਜੋਤ ਸਿੱਧੂ ਦੇ ਪੁਲਿਸ ਬਾਰੇ ਬਿਆਨ ਤੇ ਪਹਿਲਾਂ ਚੰਡੀਗੜ੍ਹ ਪੁਲਿਸ ਦੇ ਇੱਕ ਡੀ ਐੱਸ ਪੀ ਨੂੰ ਅਤੇ ਹੁਣ ਪੰਜਾਬ ਪੁਲਿਸ ਦੇ ਇਕ ਸਬ ਇੰਸਪੈਕਟਰ ਨੂੰ ਬੋਲਣਾ ਪਿਆ ਹੈ।

ਚੀਮਾ ਨੇ ਸਵਾਲ ਕੀਤਾ ਹੈ ਕਿ ਇਸ ਮਾਮਲੇ ਤੇ ਸੂਬੇ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਚੁੱਪ ਕਿਉਂ ਵੱਟੀ ਹੋਈ ਹੈ। ਨਵਜੋਤ ਸਿੱਧੂ ਦੀ ਆਪਣੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੀ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਉਹ ਕਹਿੰਦੇ ਹਨ ਕਿ ਰਾਜਨੀਤਿਕ ਲੋਕ ਇਕ ਪਾਸੇ ਤਾਂ ਕਈ ਕਈ ਦਰਜਨ ਪੁਲਿਸ ਮੁਲਾਜ਼ਮਾਂ ਨੂੰ ਨਾਲ ਰੱਖਦੇ ਹਨ। ਜਦੋਂ ਬੁਲੇਟ ਪਰੂਫ ਗੱਡੀਆਂ ਵਿੱਚ ਬੈਠਦੇ ਹਨ ਤਾਂ ਵੀ ਅੱਗੇ ਪਿੱਛੇ ਮੁਲਾਜ਼ਮਾਂ ਨੂੰ ਬਿਠਾਉਂਦੇ ਹਨ। ਫੇਰ ਉਨ੍ਹਾਂ ਨੂੰ ਹੀ ਮਾੜਾ ਬੋਲਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.