ਮੁੱਖਮੰਤਰੀ ਚੰਨੀ ਤੇ ਰਾਜਾ ਵੜਿੰਗ ਨੇ ਸਾਰਾ ਪੰਜਾਬ ਕਰਤਾ ਖੁਸ਼, ਦੇਖੋ ਤਸਵੀਰਾਂ ਕਿਵੇਂ ਕਰਵਾਈ ਅੱਜ ਬੱਲੇ ਬੱਲੇ

ਪੰਜਾਬ ਰੋਡਵੇਜ਼ ਦੇ ਬੇੜੇ ਵਿੱਚ ਕੁਝ ਨਵੀਆਂ ਬੱਸਾਂ ਸ਼ਾਮਲ ਹੋਈਆਂ ਹਨ। ਇਨ੍ਹਾਂ ਨਵੀਂਆਂ ਬੱਸਾਂ ਨੂੰ ਪੰਜਾਬ ਰੋਡਵੇਜ਼ ਦੇ ਬੇੜੇ ਵਿੱਚ ਸ਼ਾਮਲ ਕਰਨ ਵੇਲੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ੁਦ ਮੌਜੂਦ ਸਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਟਰਾਂਸਪੋਰਟ ਮੰਤਰੀ ਨੇ ਖ਼ੁਦ ਬੱਸ ਚਲਾਈ। ਉਨ੍ਹਾਂ ਨੇ ਇੱਕ ਦੂਜੇ ਨੂੰ ਲੱਡੂ ਵੀ ਖੁਆਏ। ਮੁੱਖ ਮੰਤਰੀ ਨੇ ਤੁਕਬੰਦੀ ਕੀਤੀ, ਆ ਗਈ ਰੋਡਵੇਜ਼ ਦੀ ਲਾਰੀ, ਸੋਹਣਾ ਬੂਹਾ ਸੋਹਣੀ ਬਾਰੀ।

ਇਹਦੀ ਲੰਬੇ ਰੂਟ ਦੀ ਤਿਆਰੀ, ਸੋਹਣੀ ਸੜਕ ਤੇ ਪੈਣੀ ਆ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਅਹੁਦਾ ਸੰਭਾਲੇ ਸਿਰਫ ਢਾਈ ਮਹੀਨੇ ਹੋਏ ਹਨ। ਇਨ੍ਹਾਂ ਢਾਈ ਮਹੀਨਿਆਂ ਵਿਚ ਉਨ੍ਹਾਂ ਨੇ 842 ਨਵੀਆਂ ਬੱਸਾਂ ਖਰੀਦੀਆਂ ਹਨ। ਟਰਾਂਸਪੋਰਟ ਮਾਫੀਆ ਨੂੰ ਨੱਥ ਪਾਈ ਹੈ। 400 ਕਰੋੜ ਰੁਪਏ ਨਵੇਂ ਬੱਸ ਸਟੈਂਡਾਂ ਦਾ ਨਿਰਮਾਣ ਕਰਨ ਲਈ ਖਰਚ ਕੀਤੇ ਹਨ। ਦੂਸਰੀਆਂ ਪਾਰਟੀਆਂ ਕਹਿ ਰਹੀਆਂ ਸਨ ਕਿ ਨਵੀਂਆਂ ਬੱਸਾਂ ਨਹੀਂ ਆ ਸਕਣਗੀਆਂ ਪਰ ਉਨ੍ਹਾਂ ਨੇ ਕੰਮ ਕਰਕੇ ਦਿਖਾਇਆ ਹੈ।

ਰਾਜਾ ਵੜਿੰਗ ਦੇ ਦੱਸਣ ਮੁਤਾਬਕ ਅਜੇ ਕਾਫੀ ਕੰਮ ਕਰਨਾ ਬਾਕੀ ਹੈ। ਉਹ ਸਰਕਾਰੀ ਬੱਸ ਨੂੰ ਦਿੱਲੀ ਏਅਰਪੋਰਟ ਤੱਕ ਚਲਾਉਣਾ ਚਾਹੁੰਦੇ ਹਨ ਤਾਂ ਕਿ ਪੰਜਾਬ ਤੋਂ ਏਅਰਪੋਰਟ ਤੱਕ ਆਉਣਾ ਜਾਣਾ ਸੌਖਾ ਹੋ ਜਾਵੇ। ਟਰਾਂਸਪੋਰਟ ਮੰਤਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਫ਼ੈਸਲਾ ਲਿਆ ਹੈ ਕਿ ਹੁਣ ਸਰਕਾਰੀ ਸਕੂਲਾਂ ਕਾਲਜਾਂ ਦੇ ਨਾਲ ਨਾਲ ਪ੍ਰਾਈਵੇਟ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਬੱਸ ਪਾਸ ਦੀ ਸਹੂਲਤ ਦਿੱਤੀ ਜਾਵੇਗੀ। ਪਹਿਲਾਂ ਸਿਰਫ਼ ਸਰਕਾਰੀ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੇ ਹੀ ਬੱਸ ਪਾਸ ਬਣਦੇ ਸਨ।

ਟਰਾਂਸਪੋਰਟ ਮੰਤਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਭਰੋਸਾ ਦਿੱਤਾ ਸੀ ਕਿ ਦਿੱਲੀ ਏਅਰ ਪੋਰਟ ਤੱਕ ਸਰਕਾਰੀ ਬੱਸ ਚਲਾਏ ਜਾਣ ਦੇ ਮਾਮਲੇ ਵਿਚ ਉਨ੍ਹਾਂ ਨੂੰ ਦਿੱਲੀ ਬੁਲਾਇਆ ਜਾਵੇਗਾ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖੀ ਹੈ। ਜੇਕਰ ਕੇਜਰੀਵਾਲ ਨੇ ਉਨ੍ਹਾਂ ਦੀ ਚਿੱਠੀ ਦਾ ਜੁਆਬ ਨਾ ਦਿੱਤਾ ਤਾਂ ਉਹ ਖੁਦ ਦਿੱਲੀ ਜਾਣਗੇ।

Leave a Reply

Your email address will not be published.