ਮੌਸਮ ਨੂੰ ਲੈ ਕੇ ਆ ਗਈ ਵੱਡੀ ਅਪਡੇਟ, ਜਬਰਦਸਤ ਠੰਡ ਦੀ ਹੋਈ ਭਵਿੱਖਬਾਣੀ

ਸੈਲਾਨੀ ਮੁਲਕ ਦੇ ਵੱਖ ਵੱਖ ਹਿੱਸਿਆਂ ਤੋਂ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਦਾ ਆਨੰਦ ਲੈਣ ਲਈ ਪਹੁੰਚ ਰਹੇ ਹਨ। ਸ਼ਿਮਲਾ, ਕੁਫਰੀ, ਨਾਰਕੰਡਾ, ਚੈਲ, ਕੁੱਲੂ, ਮਨਾਲੀ ਅਤੇ ਚੰਬਾ ਆਦਿ ਵੱਲ ਜਾ ਰਹੇ ਸੈਲਾਨੀ ਦੇਖੇ ਜਾ ਸਕਦੇ ਹਨ। ਭਾਵੇਂ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿਚ ਮੰਗਲਵਾਰ ਦੀ ਰਾਤ ਬਰਫਬਾਰੀ ਹੋਈ ਹੈ ਪਰ ਅੱਜ ਬੁੱਧਵਾਰ ਨੂੰ ਇੱਥੇ ਧੁੱਪ ਦੇਖੀ ਜਾ ਸਕਦੀ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਨਵਾਂ ਸਾਲ ਚੜ੍ਹਨ ਤਕ ਭਾਵ 1 ਜਨਵਰੀ 2022 ਤੱਕ ਮੌਸਮ ਲਗਪਗ ਸਾਫ਼ ਹੀ ਰਹੇਗਾ।

ਬਰਫ਼ਬਾਰੀ ਹੋਣ ਜਾਂ ਮੀਂਹ ਪੈਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਮੌਸਮ ਵਿਭਾਗ ਨੇ ਇਹ ਵੀ ਉਮੀਦ ਜਤਾਈ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੌਰਾਨ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚੋਂ ਪੰਜਾਬ ਵਿੱਚ ਠੰਢ ਜ਼ਿਆਦਾ ਮਹਿਸੂਸ ਕੀਤੀ ਜਾਵੇਗੀ। ਭਾਵੇਂ ਇਸ ਠੰਡ ਦਾ ਅਸਰ ਹਰਿਆਣਾ ਵਿੱਚ ਵੀ ਦੇਖਿਆ ਜਾਵੇਗਾ ਪਰ ਪੰਜਾਬ ਵਿੱਚ ਠੰਢ ਜ਼ਿਆਦਾ ਹੋਵੇਗੀ। ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਜੇਕਰ ਮੀਂਹ ਪੈਂਦਾ ਹੈ ਜਾਂ ਬਰਫ਼ ਡਿੱਗਦੀ ਹੈ ਤਾਂ ਇਸ ਦਾ ਅਸਰ ਪੰਜਾਬ ਵਿਚ ਵੀ ਪੈਂਦਾ ਹੈ। ਭਾਵੇਂ ਮੌਸਮ ਵਿਭਾਗ ਨੇ ਮੌਸਮ ਸਾਫ ਰਹਿਣ ਦੀ ਉਮੀਦ ਜਿਤਾਈ ਹੈ ਪਰ ਪੰਜਾਬ ਵਿੱਚ ਠੰਢ ਦਾ ਅਸਰ ਵਧੇਗਾ।

ਬੁੱਧਵਾਰ ਨੂੰ ਪੰਜਾਬ ਵਿਚ ਘੱਟ ਤੋਂ ਘੱਟ ਤਾਪਮਾਨ 0.8 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 22.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗਡ਼੍ਹ ਵਿੱਚ ਇਸ ਸਮੇਂ ਤਾਪਮਾਨ ਵੱਧ ਤੋਂ ਵੱਧ 16 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਪੰਜਾਬ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਆਉਣ ਵਾਲੇ ਕੁਝ ਦਿਨਾਂ ਤਕ ਸਰਦੀ ਜ਼ਿਆਦਾ ਪੈਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *