ਗ੍ਰਾਹਕ ਬਣਕੇ ਬੈਂਕ ਲੁੱਟਣ ਆਏ ਲੁਟੇਰੇ, ਸਕਿਉਰਿਟੀ ਗਾਰਡ ਨਾਲ ਪੈ ਗਿਆ ਪੇਚ

ਸੂਬੇ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਹਨ। ਕਦੇ ਬੇਅਦਬੀ ਦੀ ਘਟਨਾ ਵਾਪਰਦੀ ਹੈ। ਕਦੇ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਵੱਡਾ ਕਾਂਡ ਹੋ ਜਾਂਦਾ ਹੈ। ਕਦੇ ਕਪੂਰਥਲਾ ਪੁਲਿਸ ਨੂੰ ਟਰੱਕ ਵਿਚ ਰੱਖਿਆ ਹੋਇਆ ਵੱਡੀ ਮਾਤਰਾ ਵਿੱਚ ਅਮਲ ਪਦਾਰਥ ਮਿਲਦਾ ਹੈ। ਹੁਣ ਤਾਜ਼ੀ ਘਟਨਾ ਗੁਰਦਾਸਪੁਰ ਵਿੱਚ ਵਾਪਰੀ ਹੈ। ਜਿੱਥੇ ਦਿਨ ਦਿਹਾੜੇ 4 ਨੌਜਵਾਨ ਬੈਂਕ ਵਿੱਚੋਂ ਸਾਢੇ 3 ਲੱਖ ਰੁਪਏ ਨਕਦ ਅਤੇ ਗਾਰਡ ਦੀ ਗ ਨ ਝਪਟ ਕੇ ਲੈ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਬੈਂਕ ਦੇ ਸੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ ਦੁਪਹਿਰ ਪੌਣੇ 2 ਤੋਂ 2 ਵਜੇ ਦੇ ਦਰਮਿਆਨ ਪਹਿਲਾਂ 2 ਵਿਅਕਤੀ ਬੈਂਕ ਅੰਦਰ ਆਏ ਅਤੇ ਫਾਰਮ ਭਰਨ ਲੱਗ ਗਏ। ਸੰਤਰੀ ਦੇ ਦੱਸਣ ਮੁਤਾਬਕ ਇੰਨੇ ਵਿੱਚ 2 ਹੋਰ ਆਏ ਅਤੇ ਉਨ੍ਹਾਂ ਨੂੰ ਜੱਫਾ ਪਾ ਲਿਆ ਅਤੇ ਉਨ੍ਹਾਂ ਦੀ ਗ ਨ ਝਪਟ ਲਈ। ਸੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਿਰ ਵਿਚ ਸੱਟ ਵੀ ਲਗਾਈ ਗਈ। ਇਨ੍ਹਾਂ ਚਾਰਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਚਾਰਾਂ ਕੋਲ ਪ ਸ ਤੋ ਲ ਸਨ। ਫਿਰ ਇਹ ਬੈਂਕ ਦੇ ਮੁਲਾਜ਼ਮਾਂ ਤੋਂ ਨਕਦੀ ਲੈ ਗਏ।

ਇਕ ਬੈਂਕ ਅਧਿਕਾਰੀ ਨੇ ਦੱਸਿਆ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੇ ਆਉਣ ਸਮੇਂ ਇਸ ਤਰ੍ਹਾਂ ਦਾ ਪ੍ਰਭਾਵ ਦਿੱਤਾ ਕਿ ਜਿਵੇਂ ਉਹ ਬੈਂਕ ਵਿੱਚ ਗਾਹਕ ਦੇ ਤੌਰ ਤੇ ਆਏ ਹੋਣ। ਇਨ੍ਹਾਂ ਨੇ ਰਕਮ ਜਮ੍ਹਾ ਕਰਵਾਉਣ ਵਾਲੇ ਫਾਰਮ ਬਾਰੇ ਪੁੱਛਿਆ ਅਤੇ ਇਹ ਵੀ ਪੁੱਛਿਆ ਕਿ ਕਿਸ ਤਰ੍ਹਾਂ ਭਰਿਆ ਜਾਣਾ ਹੈ? ਬੈਂਕ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਵਿਅਕਤੀ ਗ ਨ ਦੀ ਨੋਕ ਤੇ ਕਹਿਣ ਲੱਗੇ ਕਿ ਜੋ ਕੁਝ ਵੀ ਉਨ੍ਹਾਂ ਦੇ ਕੋਲ ਹੈ, ਦੇ ਦਿਓ। ਉਹ ਲਗਭਗ ਸਾਢੇ 3 ਲੱਖ ਰੁਪਏ ਝਪਟ ਕੇ ਲੈ ਗਏ ਹਨ।

ਇਸ ਤੋਂ ਬਿਨਾਂ ਸੰਤਰੀ ਦੀ ਗ ਨ ਵੀ ਲੈ ਗਏ। ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਬੈਂਕ ਵਿਚ ਘਟਨਾ ਵਾਪਰਨ ਬਾਰੇ ਇਤਲਾਹ ਮਿਲੀ ਹੈ। ਪਤਾ ਲੱਗਣ ਤੇ ਉਹ ਘਟਨਾ ਸਥਾਨ ਤੇ ਪਹੁੰਚੇ ਹਨ। ਸੀਨੀਅਰ ਪੁਲਿਸ ਅਫ਼ਸਰ ਦਾ ਕਹਿਣਾ ਹੈ ਕਿ 4 ਵਿਅਕਤੀ ਪ ਸ ਤੋ ਲਾਂ ਦੀ ਨੋਕ ਤੇ ਬੈਂਕ ਵਿਚੋਂ ਸਾਢੇ 3 ਲੱਖ ਰੁਪਏ ਨਕਦ ਅਤੇ ਸੰਤਰੀ ਦੀ ਗ ਨ ਲੈ ਗਏ ਹਨ। ਉਨ੍ਹਾਂ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਕੁਝ ਸੁਰਾਗ ਮਿਲੇ ਹਨ। ਇਨ੍ਹਾਂ ਵਿਅਕਤੀਆਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਨਾਮਲੂਮ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਉਹ ਸੀ.ਸੀ.ਟੀ.ਵੀ ਚੈੱਕ ਕਰ ਰਹੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *