ਮਾਸੂਮ ਬੱਚੇ ਦੇ ਪਿਓ ਨਾਲ ਵੱਡੀ ਜੱਗੋ ਤੇਰਵੀ, ਮਾਂ ਤੇ ਪਤਨੀ ਦਾ ਰੋ ਰੋ ਹੋਇਆ ਬੁਰਾ ਹਾਲ

ਅਮਲ ਨੇ ਹੁਣ ਤੱਕ ਕਿੰਨੇ ਹੀ ਘਰ ਉਜਾੜ ਦਿੱਤੇ ਹਨ ਅਤੇ ਪਤਾ ਨਹੀਂ ਕਿੰਨੇ ਹੀ ਹੋਰ ਘਰ ਇਸ ਦੀ ਵਜ੍ਹਾ ਕਾਰਨ ਖਰਾਬ ਹੋਣਗੇ। ਜਦਕਿ ਸਰਕਾਰਾਂ ਅਮਲ ਨੂੰ ਠੱਲ੍ਹ ਪਾਉਣ ਦੇ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਪਰ ਅਮਲ ਦੀ ਵਿਕਰੀ ਰੁਕ ਨਹੀਂ ਰਹੀ। ਤਾਜ਼ਾ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿੱਥੇ ਅਮਲ ਦਾ ਟੀਕਾ ਲਗਾਉਣ ਕਾਰਨ ਘਰ ਦੇ ਇਕਲੌਤੇ ਪੁੱਤਰ ਦੀ ਜਾਨ ਚਲੀ ਗਈ। ਨੌਜਵਾਨ ਦੀ ਮੋਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਹਾਲ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।

ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹਰਪ੍ਰੀਤ ਸਿੰਘ ਨਾਮਕ ਨੌਜਵਾਨ ਦੀ ਅਮਲ ਦੀ ਓ ਵ ਰ ਡੋ ਜ਼ ਕਾਰਨ ਜਾਨ ਚਲੀ ਗਈ। ਉਹ 10-15 ਦਿਨ ਪਹਿਲਾਂ ਹੀ ਅਮਲ ਛੁਡਾਊ ਕੇਂਦਰ ਤੋਂ ਆਇਆ ਸੀ। ਉੱਥੋਂ ਆਉਣ ਤੋਂ ਬਾਅਦ ਹੀ ਹਰਪ੍ਰੀਤ ਦੁਬਾਰਾ ਤੋਂ ਅਮਲ ਦੀ ਵਰਤੋਂ ਕਰਨ ਲੱਗ ਗਿਆ ਸੀ। ਵਿਅਕਤੀ ਦੇ ਕਹਿਣ ਅਨੁਸਾਰ ਅਮਲ ਦੀ ਵਿਕਰੀ ਆਮ ਹੀ ਹੋ ਗਈ ਹੈ, ਕਿਉਂਕਿ ਹੁਣ ਇਹ ਹਰ ਗਲੀ ਵਿਚ ਵਿਕਦਾ ਹੈ। ਮ੍ਰਿਤਕ ਹਰਪ੍ਰੀਤ ਕੋਲ ਇਕ ਸਾਲ ਦੀ ਬੱਚੀ ਹੈ ਅਤੇ ਉਹ ਘਰ ਦਾ ਇੱਕਲੋਤਾ ਪੁੱਤਰ ਸੀ।

ਉਸ ਦੇ ਪਿਤਾ ਵੀ ਇਸ ਦੁਨੀਆਂ ਵਿੱਚ ਨਹੀਂ ਹਨ। ਇੱਕ ਹੋਰ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਭਾਣਜਾ ਹਰਪ੍ਰੀਤ ਸਿੰਘ ਘਰ ਤੋਂ ਗਿਆ ਸੀ। ਜਿਸ ਨੇ ਹੋਰ ਮੁੰਡਿਆਂ ਨਾਲ ਮਿਲਕੇ ਅਮਲ ਦੀ ਵਰਤੋਂ ਕੀਤੀ ਅਤੇ ਉਸ ਦੀ ਜਾਨ ਚਲੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਵੋਟਾਂ ਸਮੇਂ ਤਾਂ ਲੀਡਰ ਵੋਟਾਂ ਲੈਣ ਲਈ ਪਹੁੰਚ ਜਾਂਦੇ ਹਨ ਪਰ ਸਰਕਾਰ ਇਸ ਦਾ ਕੋਈ ਵੀ ਹੱਲ ਨਹੀਂ ਕਰ ਰਹੀ। ਮੌਜੂਦਾ ਸਰਕਾਰ ਵੱਲੋਂ ਵੀ ਅਮਲ ਨੂੰ ਖ਼ ਤ ਮ ਕਰਨ ਲਈ ਕਿਹਾ ਗਿਆ ਸੀ ਪਰ ਖਤਮ ਨਾ ਕਰ ਸਕੀ।

ਇਕ ਹੋਰ ਪਰਿਵਾਰਿਕ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਅਮਲ ਛੁਡਾਊ ਸੈਂਟਰ ਵਿੱਚ ਵੀ ਰਿਹਾ। ਸਵੇਰ ਦੇ 6 ਵਜੇ ਉਸ ਨੇ ਅਮਲ ਦਾ ਟੀ-ਕਾ ਲਗਾ ਲਿਆ। ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਉਨ੍ਹਾਂ ਨੇ ਦੱਸਿਆ ਕਿ ਕਿਸੇ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਹ ਘਟਨਾ ਸਥਾਨ ਉਤੇ ਪਹੁੰਚੇ ਅਤੇ ਹਰਪ੍ਰੀਤ ਨੂੰ ਹਸਪਾਲ ਲੈ ਕੇ ਗਏ, ਜਿੱਥੇ ਉਸ ਦੀ ਜਾਨ ਚਲੀ ਗਈ।

ਜਾਣਕਾਰੀ ਮੁਤਾਬਿਕ ਹਰਪ੍ਰੀਤ ਘਰ ਦਾ ਇਕਲੌਤਾ ਕਮਾਉਣ ਵਾਲਾ ਸੀ। ਜਿਸ ਦੇ ਪਿੱਛੋਂ ਘਰ ਵਿਚ ਉਸਦੀ ਮਾਂ, ਪਤਨੀ ਅਤੇ 6 ਮਹੀਨੇ ਦੀ ਬੱਚੀ ਹੀ ਰਹਿ ਗਈ। ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਮਲ ਉੱਤੇ ਠੱਲ੍ਹ ਪਾਈ ਜਾਵੇ, ਕਿਉਂਕਿ ਨੌਜਵਾਨ ਇਸ ਦੀ ਵਰਤੋਂ ਕਰਕੇ ਆਪਣੀ ਜਾਨ ਗਵਾ ਰਹੇ ਹਨ।

Leave a Reply

Your email address will not be published.