ਹਰਿਮੰਦਰ ਸਾਹਿਬ ਵਾਲੀ ਘਟਨਾ ਤੋਂ ਬਾਅਦ ਅੰਮ੍ਰਿਤਸਰ ਚ ਹੋਇਆ ਇਕ ਹੋਰ ਵੱਡਾ ਕਾਂਡ

ਇਕ ਪਾਸੇ ਤਾਂ ਚੋਣਾਂ ਨੇੜੇ ਆ ਰਹੀਆਂ ਹਨ, ਦੂਜੇ ਪਾਸੇ ਸੂਬੇ ਵਿਚ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹਨ, ਉਹ ਹਰ ਕਿਸੇ ਨੂੰ ਸੋਚੀਂ ਪਾਉਂਦੀਆਂ ਹਨ। ਪਹਿਲਾਂ ਇਕ ਵਿਅਕਤੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਫੇਰ ਲੁਧਿਆਣਾ ਕੋਰਟ ਕੰਪਲੈਕਸ ਵਾਲੀ ਘਟਨਾ ਵਾਪਰ ਗਈ ਅਤੇ ਹੁਣ ਗੁਰੂ ਕੀ ਨਗਰੀ ਵਿਖੇ ਹੀ ਸੁਲਤਾਨਵਿੰਡ ਰੋਡ ਤੇ ਕੋਟ ਆਤਮ ਰਾਮ ਵਿਖੇ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਦੇ ਘਰ ਵਿੱਚ ਕਿਸੇ ਨਾ ਮਲੂਮ ਵਿਅਕਤੀਆਂ ਵੱਲੋਂ ਫਾ-ਇ-ਰਿੰ-ਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗਿਆਨੀ ਪ੍ਰਤਾਪ ਸਿੰਘ ਇਸ ਸਮੇਂ ਦੁਨੀਆਂ ਵਿੱਚ ਨਹੀਂ ਹਨ ਅਤੇ ਉਨ੍ਹਾਂ ਦਾ ਪਰਿਵਾਰ ਇੱਥੇ ਰਹਿ ਰਿਹਾ ਹੈ। ਜਿਨ੍ਹਾਂ ਵਿਚ ਗੁਰਪ੍ਰੀਤ ਸਿੰਘ, ਉਨ੍ਹਾਂ ਦੇ ਮਾਤਾ-ਪਿਤਾ, ਪਤਨੀ ਅਤੇ ਬੇਟਾ-ਬੇਟੀ ਸ਼ਾਮਲ ਹਨ। ਘਟਨਾ ਰਾਤ ਦੇ 11:10 ਵਜੇ ਵਾਪਰੀ ਦੱਸੀ ਜਾਂਦੀ ਹੈ। ਪਰਿਵਾਰ ਉਸ ਸਮੇਂ ਸੌਂ ਰਿਹਾ ਸੀ। ਲਗਭਗ ਇਕ ਦਰਜ਼ਨ ਫਾ -ਇ-ਰ ਕੀਤੇ ਗਏ।

ਜਿਨ੍ਹਾਂ ਵਿਚੋਂ 2 ਘਰ ਦੇ ਦਰਵਾਜ਼ੇ ਉੱਤੇ, 2 ਸ਼ੀਸ਼ੇ ਉੱਤੇ ਅਤੇ 2 ਕੰਧ ਉੱਤੇ ਲੱਗੇ ਹਨ। ਇਸ ਪਰਿਵਾਰ ਦੇ ਗੁਆਂਢੀਆਂ ਦੇ ਘਰ ਲੱਗੇ ਸੀ ਸੀ ਟੀ ਵੀ ਵਿਚ ਸਾਰੀ ਘਟਨਾ ਕੈਦ ਹੋ ਗਈ ਹੈ। 2 ਵਿਅਕਤੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਦੀ ਪਛਾਣ ਨਹੀਂ ਹੋ ਸਕੀ, ਕਿਉਂਕਿ ਇਨ੍ਹਾਂ ਨੇ ਮੂੰਹ ਢਕੇ ਹੋਏ ਹਨ। ਘਟਨਾ ਸਥਾਨ ਤੋਂ ਪਿੱਛੇ ਇਹ 3 ਵਿਅਕਤੀ ਨਜ਼ਰ ਆਉਂਦੇ ਹਨ। ਜੋ ਪਲਸਰ ਮੋਟਰਸਾਈਕਲ ਉੱਤੇ ਹਨ। ਪਰਿਵਾਰ ਦੁਆਰਾ 112 ਨੰਬਰ ਤੇ ਫੋਨ ਕੀਤੇ ਜਾਣ ਤੇ ਪੁਲਿਸ ਘਟਨਾ ਸਥਾਨ ਤੇ ਪਹੁੰਚੀ।

ਭਾਵੇਂ ਪਰਿਵਾਰ ਦੀ ਕਿਸੇ ਨਾਲ ਰੰ-ਜਿ-ਸ਼ ਨਹੀਂ ਹੈ ਪਰ ਪਰਿਵਾਰ ਨੂੰ ਇੱਕ ਕਿਸੇ ਨਾਮਲੂਮ ਨੰਬਰ ਤੋਂ ਫੋਨ ਆਇਆ, ਜੋ ਪਰਿਵਾਰ ਨੇ ਨਹੀਂ ਸੁਣਿਆ। ਇਸ ਤੋਂ ਬਿਨਾਂ ਲਗਪਗ ਇਕ ਦਰਜਨ ਵ੍ਹੱਟਸਐਪ ਕਾਲਾਂ ਆਈਆਂ। ਉਹ ਵੀ ਪਰਿਵਾਰ ਨੇ ਰਸੀਵ ਨਹੀਂ ਕੀਤੀਆਂ। ਪਰਿਵਾਰ ਨੇ ਇਹ ਨੰਬਰ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਪਰਿਵਾਰ ਨੂੰ 1-2 ਵਿਅਕਤੀਆਂ ਤੇ ਸ਼ੱ-ਕ ਵੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.