ਗਲਤ ਪਾਸੇ ਤੋਂ ਆ ਰਹੇ ਟਰੈਕਟਰ ਨੇ ਕੁਚਲਿਆ ਗਰੀਬ ਜਮੈਟੋ ਡਿਲੀਵਰੀ ਬੁਆਏ

ਇੱਥੇ ਕਿੰਨੇ ਹੀ ਅਜਿਹੇ ਲੋਕ ਹਨ, ਜੋ ਆਵਾਜਾਈ ਦੇ ਨਿਯਮਾਂ ਦੀ ਪ੍ਰਵਾਹ ਹੀ ਨਹੀਂ ਕਰਦੇ। ਇਨ੍ਹਾਂ ਦੀਆਂ ਲਾਪ੍ਰਵਾਹੀਆਂ ਹਾਦਸਿਆਂ ਨੂੰ ਸੱਦਾ ਦਿੰਦੀਆਂ ਹਨ। ਜੇਕਰ ਇਹ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਤਾਂ ਕਿਸੇ ਹੱਦ ਤਕ ਹਾਦਸਿਆਂ ਤੇ ਕਾਬੂ ਪਾਇਆ ਜਾ ਸਕਦਾ ਹੈ। ਅੰਮ੍ਰਿਤਸਰ ਦੇ ਏਅਰਪੋਰਟ ਰੋਡ ਤੇ ਰੇਤੇ ਦੀ ਭਰੀ ਹੋਈ ਟਰਾਲੀ ਵਾਲੇ ਟਰੈਕਟਰ ਨੇ ਇਕ ਨੌਜਵਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਕਰਕੇ ਨੌਜਵਾਨ ਦੀ ਮੌਕੇ ਤੇ ਹੀ ਜਾਨ ਚਲੀ ਗਈ। ਘਟਨਾ ਰਾਤ ਦੇ 12:15 ਵਜੇ ਦੀ ਹੈ।

ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਪੁਲਿਸ ਨੇ ਟਰੈਕਟਰ ਚਾਲਕ ਤੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਵੱਡੇ ਭਰਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਭਰਾ ਪਡ਼੍ਹਾਈ ਦੇ ਨਾਲ ਨਾਲ ਪਾਰਟ ਟਾਈਮ ਕੰਮ ਵੀ ਕਰਦਾ ਸੀ। ਉਹ ਇਕ ਆਰਡਰ ਦਾ ਭੁਗਤਾਨ ਕਰਨ ਲਈ ਮੋਟਰਸਾਈਕਲ ਤੇ ਜਾ ਰਿਹਾ ਸੀ। ਇਸ ਨੌਜਵਾਨ ਦੇ ਦੱਸਣ ਮੁਤਾਬਕ ਗਲਤ ਸਾਈਡ ਆ ਰਹੇ ਇਕ ਟਰੈਕਟਰ ਟਰਾਲੀ ਨੇ ਉਨ੍ਹਾਂ ਦੇ ਭਰਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਕਰਕੇ ਉਨ੍ਹਾਂ ਦਾ ਭਰਾ ਮੌਕੇ ਤੇ ਹੀ ਅੱਖਾਂ ਮੀਟ ਗਿਆ।

ਮ੍ਰਿਤਕ ਦੇ ਭਰਾ ਨੇ ਦੱਸਿਆ ਹੈ ਕਿ ਟਰੈਕਟਰ ਦੀ ਲਾਈਟ ਵੀ ਨਹੀਂ ਸੀ। ਇਹ ਹਾਦਸਾ ਟਰੈਕਟਰ ਚਾਲਕ ਦੀ ਲਾਪ੍ਰਵਾਹੀ ਕਾਰਨ ਵਾਪਰਿਆ ਹੈ। ਨੌਜਵਾਨ ਦਾ ਕਹਿਣਾ ਹੈ ਕਿ ਜੇਕਰ ਟਰੈਕਟਰ ਚਾਲਕ ਗਲਤ ਸੀ ਤਾਂ ਹੀ ਉਹ ਗਲਤ ਸਾਈਡ ਆ ਰਿਹਾ ਸੀ। ਮ੍ਰਿਤਕ ਦੇ ਭਰਾ ਨੇ ਟਰੈਕਟਰ ਚਾਲਕ ਤੇ ਕਾਰਵਾਈ ਦੀ ਮੰਗ ਕਰਦਿਆਂ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਨੌਜਵਾਨ ਆਪਣੇ ਦੋਸਤ ਨਾਲ ਜਮੈਟੋ ਦਾ ਆਰਡਰ ਭੁਗਤਾਨ ਕਰਨ ਲਈ ਗਿਆ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਰਾਤ ਦੇ 12:15 ਵਜੇ ਦਾ ਸਮਾਂ ਸੀ।

ਇੱਕ ਟਰੈਕਟਰ ਟਰਾਲੀ ਗਲਤ ਸਾਈਡ ਆ ਰਹੀ ਸੀ। ਟਰਾਲੀ ਵਿੱਚ ਰੇਤਾ ਭਰਿਆ ਹੋਇਆ ਸੀ। ਜਦੋਂ ਮੋਟਰਸਾਈਕਲ ਸਵਾਰ ਇਕ ਇਨੋਵਾ ਗੱਡੀ ਨੂੰ ਪਾਸ ਕਰਨ ਲੱਗਾ ਤਾਂ ਟਰੈਕਟਰ ਨੌਜਵਾਨ ਦੇ ਮੋਟਰਸਾਈਕਲ ਤੇ ਚੜ੍ਹ ਗਿਆ। ਜਿਸ ਕਰਕੇ ਨੌਜਵਾਨ ਮੌਕੇ ਤੇ ਹੀ ਅੱਖਾਂ ਮੀਟ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਟਰੈਕਟਰ ਚਾਲਕ ਨੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕੀਤੀ ਹੁੰਦੀ ਤਾਂ ਮੋਟਰਸਾਈਕਲ ਚਾਲਕ ਨੌਜਵਾਨ ਦੀ ਜਾਨ ਨਹੀਂ ਸੀ ਜਾਣੀ। ਪੁਲਿਸ ਨੇ ਟਰੈਕਟਰ ਚਾਲਕ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *