ਟਰੈਕਟਰ ਤੇ ਉੱਚੀ ਉੱਚੀ ਗੰਦੇ ਗੀਤ ਚਲਾਉਣ ਤੋਂ ਰੋਕਿਆ ਤਾਂ ਸਰਪੰਚਣੀ ਤੇ ਚੜਾ ਦਿੱਤਾ ਟਰੈਕਟਰ, ਤੋੜੀ ਲੱਤ

ਅੱਜਕਲ੍ਹ ਨੌਜਵਾਨਾਂ ਨੂੰ ਚੰਗੀ ਮਾੜੀ ਗੱਲ ਕਹਿਣ ਦਾ ਕੋਈ ਜਮਾਨਾ ਹੀ ਨਹੀਂ ਰਿਹਾ। ਜੇਕਰ ਨੌਜਵਾਨਾਂ ਨੂੰ ਕੋਈ ਚੰਗੀ ਮੱਤ ਦਿੱਤੀ ਜਾਵੇ ਤਾਂ ਉਹ ਬਹਸ ਕਰਨ ਉਤੇ ਉੱਤਰ ਆਉਂਦੇ ਹਨ। ਅਜਿਹਾ ਇੱਕ ਮਾਮਲਾ ਸੁਲਤਾਨਪੁਰ ਲੋਧੀ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ, ਜਿੱਥੇ ਹੁੱ ਲ ੜ ਬਾ ਜ਼ੀ ਕਰਦੇ ਨੌਜਵਾਨਾਂ ਨੂੰ ਜਦੋਂ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਵੱਲੋਂ ਪਿੰਡ ਦੀ ਸਰਪੰਚ ਅਤੇ ਪਰਿਵਾਰਿਕ ਮੈਂਬਰਾਂ ਨਾਲ ਖਿੱਚ ਧੂਹ ਕੀਤੀ ਗਈ।

ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਨੌਜਵਾਨ ਟਰੈਕਟਰ ਉੱਤੇ ਉੱਚੀ ਅਵਾਜ਼ ਵਿੱਚ ਗੰਦੇ ਗਾਣੇ ਲਗਾ ਕੇ ਪਿੰਡ ਦੇ ਕਈ ਗੇੜੇ ਲਗਾ ਚੁੱਕੇ ਸਨ। ਜਿਸ ਕਰਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਇਸ ਦੌਰਾਨ ਨੌਜਵਾਨ ਘਰ ਜਾਣ ਦੀ ਬਜਾਏ, ਉਨ੍ਹਾਂ ਨਾਲ ਬਹਸ ਕਰਨ ਲੱਗ ਪਏ। ਇਸ ਤੋਂ ਬਾਅਦ ਇਹ ਨੌਜਵਾਨ ਆਪਣੇ ਨਾਲ 40 ਦੇ ਕਰੀਬ ਹੋਰ ਬੰਦੇ ਲੈ ਆਏ ਅਤੇ ਦਾਤਰਾ, ਕਿਰਪਾਨਾਂ ਨਾਲ ਸਾਰੇ ਪਰਿਵਾਰ ਦੀ ਖਿੱਚ ਧੂਹ ਕੀਤੀ।

ਇਸ ਵਿਅਕਤੀ ਨੇ ਇਨਸਾਫ ਦੀ ਮੰਗ ਕੀਤੀ ਹੈ। ਹਸਪਤਾਲ ਚ ਦਾਖਲ ਇੱਕ ਹੋਰ ਪਰਿਵਾਰਕ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ ਦੇ 8-9 ਵਜੇ ਦੇ ਕਰੀਬ ਕਿਸੇ ਨੌਜਵਾਨ ਨੇ ਉਨ੍ਹਾਂ ਦੇ ਗੇਟ ਉੱਤੇ ਕੋਈ ਪੱਥਰ ਜਾਂ ਮੋਟਰਸਾਈਕਲ ਮਾਰਿਆ। ਉਨ੍ਹਾਂ ਦੇ ਦੱਸਣ ਅਨੁਸਾਰ ਜਦੋਂ ਕੁਝ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਸੀ ਤਾਂ ਉਨ੍ਹਾਂ ਨੇ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ। ਜਿਸ ਤੋਂ ਬਾਅਦ ਨੌਜਵਾਨ ਉਥੋਂ ਚਲੇ ਗਏ ਅਤੇ ਆਪਣੇ ਨਾਲ 40-50 ਦੇ ਕਰੀਬ ਹੋਰ ਵਿਅਕਤੀ ਨਾਲ ਲੈ ਆਏ।

ਜਿਨ੍ਹਾਂ ਵੱਲੋਂ ਲਾਈਟਾਂ ਬੰਦ ਕਰਵਾ ਕੇ ਹਨੇਰੇ ਵਿਚ ਉਨ੍ਹਾਂ ਨਾਲ ਖਿੱਚ ਧੂਹ ਕੀਤੀ ਗਈ। ਖਿੱਚ-ਧੂਹ ਦੌਰਾਨ ਨੌਜਵਾਨਾਂ ਨੇ ਉਨ੍ਹਾਂ ਦੀ ਭਰਜਾਈ ਜੋ ਪਿੰਡ ਦੀ ਸਰਪੰਚ ਹੈ, ਦੀ ਲੱਤ ਉੱਤੇ ਟਰੈਕਟਰ ਚੜ੍ਹਾ ਦਿੱਤਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਿੰਡ ਦੀ ਮਹਿਲਾ ਸਰਪੰਚ ਨੇ ਨੌਜਵਾਨਾਂ ਨੂੰ ਟ੍ਰੈਕਟਰ ਉੱਤੇ ਉੱਚੀ ਅਵਾਜ ਵਿੱਚ ਲੱਗੇ ਗਾਣੇ ਬੰਦ ਕਰਨ ਲਈ ਕਿਹਾ ਤਾਂ ਨੌਜਵਾਨਾਂ ਨੇ ਉਨ੍ਹਾਂ ਨਾਲ ਬਹਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਮਹਿਲਾ ਸਰਪੰਚ ਉੱਤੇ ਟਰੈਕਟਰ ਚੜ੍ਹਾ ਦਿੱਤਾ।

ਜਿਸ ਕਾਰਨ ਉਨ੍ਹਾਂ ਦੀ ਲੱਤ ਟੁੱਟ ਗਈ। ਇਸ ਖਿੱਚ ਧੂਹ ਦੌਰਾਨ 3-4 ਹੋਰ ਵਿਅਕਤੀਆਂ ਨੂੰ ਵੀ ਸੱ-ਟਾਂ ਲੱਗੀਆਂ। ਪੁਲਿਸ ਵੱਲੋਂ ਬਿਆਨ ਲਏ ਜਾਣਗੇ, ਜਿਸ ਦੇ ਅਧਾਰ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *