ਨਵੀਂ ਵਿਆਹੀ ਦੀ ਸਹੁਰੇ ਘਰ ਮਿਲੀ ਲਾਸ਼, ਲਾਲ ਜੋੜੇ ਚ ਤੋਰੀ ਧੀ ਦੀ ਚਿੱਟੇ ਕਫਨ ਚ ਆਈ ਲਾਸ਼

ਪਤੀ ਪਤਨੀ ਵਿਚਕਾਰ ਚਲਦੇ ਕਲੇਸ਼ ਦੇ ਕਾਰਨ ਕਈ ਵਾਰ ਅਣਸੁਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਇਸ ਤਰ੍ਹਾਂ ਪੈਣ ਵਾਲੇ ਘਾਟੇ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਜ਼ਿਲ੍ਹਾ ਰੋਪੜ ਦੇ ਥਾਣਾ ਮੋਰਿੰਡਾ ਦੀ ਪੁਲਿਸ ਦੇ ਧਿਆਨ ਵਿੱਚ ਮੜੌਲੀ ਕਲਾਂ ਵਿੱਚ ਇਕ ਵਿਆਹੁਤਾ ਦੀ ਜਾਨ ਜਾਣ ਦਾ ਮਾਮਲਾ ਆਇਆ ਹੈ। ਵਿਆਹੁਤਾ ਦਾ ਨਾਮ ਪਾਇਲ ਦੱਸਿਆ ਜਾ ਰਿਹਾ ਹੈ। ਉਸ ਦੀ ਉਮਰ 27 ਸਾਲ ਸੀ ਅਤੇ ਉਹ ਇੱਕ ਬੱਚੇ ਦੀ ਮਾਂ ਸੀ।

ਪਾਇਲ ਦੇ ਪੇਕੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿਚ ਸਨ। ਉਸ ਦਾ ਵਿਆਹ 3 ਸਾਲ ਪਹਿਲਾਂ ਮੜੌਲੀ ਕਲਾਂ ਦੇ ਗੁਰਮੁਖ ਸਿੰਘ ਪੁੱਤਰ ਹਰਵਿੰਦਰ ਸਿੰਘ ਨਾਲ ਹੋਇਆ ਸੀ। ਪਾਇਲ ਨੇ ਸੀ.ਏ ਕੀਤੀ ਹੋਈ ਸੀ ਅਤੇ ਅਜੇ ਉਹ ਹੋਰ ਅੱਗੇ ਪੜ੍ਹਨ ਦੀ ਚਾਹਵਾਨ ਸੀ। ਉਹ ਕੁਝ ਦਿਨ ਪਹਿਲਾਂ ਹੀ ਪੇਕਿਆਂ ਤੋਂ ਆਈ ਸੀ। ਮ੍ਰਿਤਕਾ ਦੇ ਪੇਕਿਆਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਧੀ ਦੀ ਜਾਨ ਲਈ ਗਈ ਹੈ। ਉਨ੍ਹਾਂ ਨੇ ਗੁਰਮੁਖ ਸਿੰਘ ਤੇ ਪਾਇਲ ਨਾਲ ਖਿੱਚ ਧੂਹ ਕਰਨ ਦੇ ਦੋ ਸ਼ ਲਗਾਏ ਹਨ।

ਮ੍ਰਿਤਕਾ ਦੇ ਸਹੁਰੇ ਪਰਿਵਾਰ ਨੇ ਉਸ ਦੇ ਪੇਕਿਆਂ ਨੂੰ ਸੁਨੇਹਾ ਦਿੱਤਾ ਕਿ ਪਾਇਲ ਹਸਪਤਾਲ ਵਿਚ ਭਰਤੀ ਹੈ। ਉਸ ਨੂੰ ਦਿਲ ਦਾ ਦੌਰਾ ਪਿਆ ਹੈ। ਜਦੋਂ ਪੇਕੇ ਪਰਿਵਾਰ ਵਾਲੇ ਸਹਾਰਨਪੁਰ ਤੋਂ ਮੋਰਿੰਡਾ ਪਹੁੰਚੇ ਤਾਂ ਪਤਾ ਲੱਗਾ ਕਿ ਪਾਇਲ ਇਸ ਦੁਨੀਆ ਵਿਚ ਨਹੀਂ ਰਹੀ। ਮਾਮਲੇ ਦੀ ਜਾਣਕਾਰੀ ਮਿਲਣ ਤੇ ਮੋਰਿੰਡਾ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਭਾਵੇਂ ਮ੍ਰਿਤਕਾ ਦੇ ਪੇਕੇ ਅਤੇ ਸਹੁਰੇ ਦੋਵੇਂ ਪਰਿਵਾਰ ਮੌਕੇ ਤੇ ਹਾਜ਼ਰ ਸਨ ਪਰ ਮ੍ਰਿਤਕਾ ਦਾ ਪਤੀ ਉੱਥੇ ਨਹੀਂ ਸੀ। ਪੁਲਿਸ ਨੇ ਮੋਬਾਈਲ ਆਪਣੇ ਕਬਜ਼ੇ ਵਿੱਚ ਲੈ ਲਏ ਹਨ।

ਇਸ ਤੋਂ ਬਿਨਾਂ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚ ਕੇ ਸਬੂਤ ਇਕੱਠੇ ਕਰ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਤਾਂ ਕਿ ਸੱਚਾਈ ਦਾ ਪਤਾ ਲਗਾਇਆ ਜਾ ਸਕੇ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਪੁਲਿਸ ਦੁਆਰਾ ਮ੍ਰਿਤਕਾ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਸਾਰੀ ਸਚਾਈ ਤਾ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *