ਸਰਪੰਚੀ ਦੇ ਚੱਕਰ ਚ ਭੁੰਨਿਆ ਪੰਜਾਬੀ ਮੁੰਡਾ, ਪਿੰਡ ਚ ਮਚੀ ਹਾਹਾਕਾਰ, ਸ਼ਰੇਆਮ ਕੀਤਾ ਵੱਡਾ ਕਾਂਡ

ਨੇਤਾ ਲੋਕ ਕਹਿੰਦੇ ਹਨ ਕਿ ਉਹ ਜਨਤਾ ਦੀ ਸੇਵਾ ਕਰਨ ਲਈ ਰਾਜਨੀਤੀ ਵਿੱਚ ਆਉਂਦੇ ਹਨ ਪਰ ਇਹ ਲੋਕ ਸੇਵਾ ਕਰਨ ਪਿੱਛੇ ਇਕ ਦੂਜੇ ਦੀ ਜਾਨ ਲੈਣ ਤੇ ਕਿਉਂ ਉਤਾਰੂ ਹੋ ਜਾਂਦੇ ਹਨ? ਭਾਵੇਂ ਸਾਡੇ ਮੁਲਕ ਵਿੱਚ ਲੋਕਤੰਤਰ ਹੈ ਪਰ ਇੱਥੇ ਧੱਕਾ ਵੀ ਹੁੰਦਾ ਹੈ। ਤਰਨਤਾਰਨ ਦੇ ਪਿੰਡ ਮੀਆਂਪੁਰ ਵਿੱਚ 35 ਸਾਲਾ ਵਿਅਕਤੀ ਸ਼ਮਸ਼ੇਰ ਸਿੰਘ ਸ਼ੇਰਾ ਦੀ ਪਿੰਡ ਵਿੱਚ ਹੀ ਜਾਨ ਲੈ ਲਈ ਗਈ ਹੈ। ਇਸ ਮਾਮਲੇ ਨੂੰ ਆਉਣ ਵਾਲੀਆਂ ਪੰਚਾਇਤੀ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਪੁਲਿਸ ਨੇ ਮਾਮਲਾ ਦਰਜ ਕਰਕੇ ਲੋੜੀਂਦੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਸ਼ਮਸ਼ੇਰ ਸਿੰਘ ਸ਼ੇਰਾ ਉਨ੍ਹਾਂ ਦਾ ਰਿਸ਼ਤੇਦਾਰੀ ਵਿੱਚੋਂ ਭਰਾ ਲੱਗਦਾ ਸੀ। ਉਹ ਚੱਕ ਪਿੰਡ ਤੋਂ ਆ ਕੇ ਮੀਆਂਪੁਰ ਵਿਚ ਰਹਿ ਰਹੇ ਹਨ। ਸ਼ਮਸ਼ੇਰ ਸਿੰਘ ਸ਼ੇਰਾ ਨੇ ਐਲਾਨ ਕੀਤਾ ਹੋਇਆ ਸੀ ਕਿ ਉਹ ਇਸ ਵਾਰ ਪਿੰਡ ਦੀ ਸਰਪੰਚੀ ਲਈ ਚੋਣਾਂ ਵਿੱਚ ਹਿੱਸਾ ਲਵੇਗਾ। ਪਿੰਡ ਦੇ ਹੀ ਅੰਮ੍ਰਿਤ ਸਿੰਘ ਬਾਠ ਨੂੰ ਇਹ ਗੱਲ ਪਸੰਦ ਨਹੀਂ ਸੀ।

ਇਸ ਵਿਅਕਤੀ ਨੇ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਹਲਕਾ ਵਿਧਾਇਕ ਪਿੰਡ ਵਿਚ ਸੜਕ ਦਾ ਉਦਘਾਟਨ ਕਰਨ ਲਈ ਆਏ ਸਨ। ਉਨ੍ਹਾਂ ਨੇ ਇਸ ਸਮਾਰੋਹ ਵਿਚ ਦੋਵੇਂ ਧਿਰਾਂ ਨੂੰ ਬੁਲਾ ਲਿਆ। ਇਸ ਵਿਅਕਤੀ ਨੇ ਦੱਸਿਆ ਹੈ ਕਿ ਅੰਮ੍ਰਿਤ ਸਿੰਘ ਬਾਠ ਨੇ ਉੱਥੇ ਕਿਸੇ ਯੁਵੀ ਨਾਮ ਦੇ ਲੜਕੇ ਤੋਂ ਵੀਡੀਓ ਕਾਲ ਕਰਵਾਕੇ ਉਸ ਨੂੰ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਧਮਕੀਆਂ ਦਿਵਾਈਆਂ। ਇਸ ਵਿਅਕਤੀ ਨੇ ਦੱਸਿਆ ਹੈ ਕਿ ਦੋਵੇਂ ਧਿਰਾਂ ਵੱਖ ਵੱਖ ਰਾਜਨੀਤਕ ਪਾਰਟੀਆਂ ਨਾਲ ਸਬੰਧ ਰੱਖਦੀਆਂ ਹਨ।

ਸ਼ਮਸ਼ੇਰ ਸਿੰਘ ਦੀ ਰਿਹਾਇਸ਼ ਡੇਰੇ ਵਿੱਚ ਸੀ। ਉਹ ਡੇਰੇ ਤੋਂ ਪਿੰਡ ਨੂੰ ਆ ਰਿਹਾ ਸੀ । ਸ਼ਮਸ਼ੇਰ ਸਿੰਘ ਦੇ ਇਸ ਰਿਸ਼ਤੇਦਾਰ ਦੇ ਦੱਸਣ ਮੁਤਾਬਕ ਜਦੋਂ ਸ਼ਮਸ਼ੇਰ ਸਿੰਘ ਪਿੰਡ ਵਿੱਚ ਅੰਮ੍ਰਿਤ ਸਿੰਘ ਬਾਠ ਦੇ ਘਰ ਦੇ ਅੱਗੇ ਪਹੁੰਚਿਆ ਤਾਂ ਘਰ ਦੇ ਅੰਦਰੋਂ ਕੁਝ ਨਾਮਾਲੂਮ ਵਿਅਕਤੀਆਂ ਨੇ ਨਿਕਲ ਕੇ ਉਸ ਤੇ 2 ਗੋਲੀਆਂ ਚਲਾ ਦਿੱਤੀਆਂ। ਜਿਨ੍ਹਾਂ ਵਿੱਚੋਂ ਇਕ ਪੱਟ ਉੱਤੇ ਅਤੇ ਇਕ ਦਿਲ ਨੇੜੇ ਲੱਗੀ। ਜਿਸ ਕਰਕੇ ਸ਼ਮਸ਼ੇਰ ਸਿੰਘ ਅੱਖਾਂ ਮੀਟ ਗਿਆ। ਇਸ ਵਿਅਕਤੀ ਦੀ ਮੰਗ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਤੇ ਕਾਰਵਾਈ ਕੀਤੀ ਜਾਵੇ

ਅਤੇ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ਼ ਮਿਲੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਆਪਸੀ ਪਾਰਟੀਬਾਜ਼ੀ ਦੇ ਚੱਕਰ ਵਿੱਚ ਗੋਲੀ ਲੱਗਣ ਕਾਰਨ ਸ਼ਮਸ਼ੇਰ ਸਿੰਘ ਸ਼ੇਰਾ ਦੀ ਜਾਨ ਚਲੀ ਗਈ ਹੈ। ਉਸ ਦੀ ਉਮਰ 35 ਸਾਲ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਅੰਮ੍ਰਿਤ ਬਾਠ ਅਤੇ ਨਾਮਲੂਮ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਇਹ ਘਰੋਂ ਭੱਜ ਗਏ ਹਨ। ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *