ਘਰਵਾਲੇ ਦੀਆਂ ਮਾੜੀਆਂ ਕਰਤੂਤਾਂ ਤੋਂ ਦੁਖੀ ਹੋ ਪਤਨੀ ਨੇ ਚੁੱਕਿਆ ਗਲਤ ਕਦਮ, ਉਜੜਿਆ ਹੱਸਦਾ ਵੱਸਦਾ ਘਰ

ਪਤੀ ਪਤਨੀ ਦਾ ਰਿਸ਼ਤਾ ਆਪਸੀ ਵਿਸ਼ਵਾਸ ਤੇ ਟਿਕਿਆ ਹੋਇਆ ਹੈ। ਦੋਵਾਂ ਨੂੰ ਹੀ ਇਕ ਦੂਸਰੇ ਪ੍ਰਤੀ ਇਮਾਨਦਾਰ ਹੋਣਾ ਚਾਹੀਦਾ ਹੈ। ਕਈ ਵਾਰ ਕਿਸੇ ਇਕ ਦੇ ਹੀ ਗਲਤ ਸਬੰਧ ਦੂਸਰੇ ਦੀ ਜਾਨ ਲੈਣ ਦਾ ਕਾਰਨ ਬਣ ਜਾਂਦੇ ਹਨ। ਫਰੀਦਕੋਟ ਦੇ ਪਿੰਡ ਭਾਣਾ ਦੀ ਮਨਜੀਤ ਕੌਰ ਪਤਨੀ ਕੁਲਦੀਪ ਸਿੰਘ ਦੀ ਗਲਤ ਦਵਾਈ ਪੀ ਲੈਣ ਕਾਰਨ ਹਸਪਤਾਲ ਵਿਚ ਜਾਨ ਚਲੀ ਗਈ। ਪੁਲੀਸ ਨੇ ਉਸ ਦੇ ਪਤੀ ਕੁਲਦੀਪ ਸਿੰਘ ਨੂੰ ਕਾਬੂ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮਨਜੀਤ ਕੌਰ

ਅਤੇ ਕੁਲਦੀਪ ਸਿੰਘ ਦਾ 16 ਸਾਲ ਪਹਿਲਾਂ ਵਿਆਹ ਹੋਇਆ ਸੀ। ਇਨ੍ਹਾਂ ਦੇ ਘਰ 2 ਬੱਚਿਆਂ ਨੇ ਜਨਮ ਲਿਆ। ਪੁੱਤਰ ਗਗਨਦੀਪ ਸਿੰਘ ਦੀ ਉਮਰ 14 ਸਾਲ ਦੀ ਬੇਟੀ ਨਵਦੀਪ ਕੌਰ ਦੀ ਉਮਰ 6 ਸਾਲ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮਨਜੀਤ ਕੌਰ ਨੇ 28 ਤਾਰੀਖ਼ ਨੂੰ ਰਾਤ ਸਮੇਂ ਗਲਤ ਦਵਾਈ ਪੀ ਲਈ ਸੀ। ਇਸ ਕਰਕੇ ਉਸ ਨੂੰ ਬੋਹੜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉੱਥੇ ਹੀ ਉਹ ਡਾਕਟਰੀ ਸਹਾਇਤਾ ਦੌਰਾਨ ਦਮ ਤੋੜ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ

ਕਿ ਪੁਲਿਸ ਕੋਲ ਲਿਖਵਾਏ ਬਿਆਨਾਂ ਵਿਚ ਕੁਲਦੀਪ ਸਿੰਘ ਤੇ ਉਸ ਦੀ ਆਪਣੀ ਸਾਲੇਹਾਰ ਪਰਮਜੀਤ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਔਲਖ ਨਾਲ ਗ਼ਲਤ ਸਬੰਧਾਂ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਗੁਰਮੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਔਲਖ ਦੇ ਬਿਆਨਾਂ ਦੇ ਆਧਾਰ ਤੇ ਕੁਲਦੀਪ ਸਿੰਘ ਤੇ ਮਾਮਲਾ ਦਰਜ ਕੀਤਾ ਹੈ। ਕੁਲਦੀਪ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ। ਅਦਾਲਤ ਵਿੱਚ ਪੇਸ਼ ਕਰਨ ਤੇ ਅਦਾਲਤ ਨੇ ਉਸ ਨੂੰ ਇੱਕ ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਹੈ।

ਪੁਲਿਸ ਪਰਮਜੀਤ ਕੌਰ ਦੀ ਵੀ ਭਾਲ ਕਰ ਰਹੀ ਹੈ। ਕੁਲਦੀਪ ਸਿੰਘ ਦੀਆਂ ਗਲਤ ਆਦਤਾਂ ਨੇ ਉਸ ਦਾ ਆਪਣਾ ਘਰ ਖ਼ਰਾਬ ਕਰ ਦਿੱਤਾ ਹੈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਮਜੀਤ ਕੌਰ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਇਨ੍ਹਾਂ ਦਾ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.