ਜੁੱਤੀਆਂ ਦੇ ਹਾਰ ਨਾਲ ਹੀ ਫੋਟੋ ਖਿਚਵਾਉਂਦਾ ਰਿਹਾ ਵੱਡਾ ਅਫਸਰ, ਜਦ ਹਾਰ ਉਤਾਰਿਆ ਤਾਂ ਉੱਡ ਗਏ ਹੋਸ਼

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਕੁਝ ਲੋਕ ਇਕ ਵਿਅਕਤੀ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾ ਰਹੇ ਹਨ। ਇਸ ਤਰ੍ਹਾਂ ਹੀ ਇਕ ਵਿਅਕਤੀ ਦੁਆਰਾ ਚੱਪਲਾਂ ਦਾ ਹਾਰ ਗਲ ਵਿੱਚ ਪਾ ਦਿੱਤਾ ਜਾਂਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਵੀਡੀਓ ਲੁਧਿਆਣਾ ਦੀ ਹੈ। ਜਿਸ ਵਿਅਕਤੀ ਦੇ ਗਲ ਵਿੱਚ ਹਾਰ ਪਾਏ ਜਾ ਰਹੇ ਹਨ, ਉਹ ਜ਼ਿਲ੍ਹਾ ਸਿੱਖਿਆ ਅਫ਼ਸਰ ਹਨ। ਹਾਰ ਪਾਉਣ ਵਾਲੇ ਪੇਰੈਂਟਸ ਐਸੋਸੀਏਸ਼ਨ ਦੇ ਮੈਂਬਰ ਹਨ।

ਵੀਡੀਓ ਵਿਚ ਪਹਿਲਾਂ ਇੱਕ ਵਿਅਕਤੀ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਸ਼ਿ ਕ ਵਾ ਜਤਾਉੰਦਾ ਨਜ਼ਰ ਆ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਫਸਰ ਕੁਰਸੀ ਉੱਤੇ ਬੈਠੇ ਹਨ। ਇੰਨੇ ਵਿੱਚ ਇੱਕ ਵਿਅਕਤੀ ਫੁੱਲਾਂ ਦਾ ਹਾਰ ਲੈ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਗਲ ਵਿੱਚ ਪਾਉਣ ਲਈ ਅੱਗੇ ਵਧਦਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਆਪਣੀ ਕੁਰਸੀ ਤੋਂ ਉੱਠ ਜਾਂਦੇ ਹਨ ਅਤੇ ਕਈ ਵਿਅਕਤੀ ਉਨ੍ਹਾਂ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾਉਂਦੇ ਹਨ। ਇਸ ਦੌਰਾਨ ਹੀ ਇੱਕ ਵਿਅਕਤੀ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਗਲ ਵਿਚ ਅਜਿਹਾ ਹਾਰ ਪਾ ਦਿੰਦਾ ਹੈ, ਇਸ ਵਿੱਚ ਚੱਪਲਾਂ ਹੁੰਦੀਆਂ ਹਨ।

ਇਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਨਾਲ ਖੜ੍ਹ ਕੇ ਇਹ ਵਿਅਕਤੀ ਫੋਟੋ ਖਿਚਵਾਉਂਦੇ ਹਨ। ਇਸ ਦੌਰਾਨ ਜਿਲ੍ਹਾ ਸਿੱਖਿਆ ਅਫਸਰ ਨੂੰ ਪਤਾ ਨਹੀਂ ਲੱਗਦਾ ਪਰ ਜਦੋਂ ਉਹ ਹਾਰ ਉਤਾਰਦੇ ਹਨ ਤਾਂ ਦੇਖ ਕੇ ਹੱਕੇ ਬੱਕੇ ਰਹਿ ਜਾਂਦੇ ਹਨ ਕਿ ਉਨ੍ਹਾਂ ਦੇ ਗਲ ਵਿਚ ਕਿਸੇ ਨੇ ਚੱਪਲਾਂ ਦਾ ਹਾਰ ਪਾ ਦਿੱਤਾ ਹੈ। ਜ਼ਿਲ੍ਹਾ ਸਿੱਖਿਆ ਅਫਸਰ ਇਨ੍ਹਾਂ ਵਿਅਕਤੀਆਂ ਨਾਲ ਸ਼ਿ ਕ ਵਾ ਜਤਾਉਂਦੇ ਹਨ। ਜਾਣਕਾਰੀ ਮਿਲੀ ਹੈ ਕਿ ਇੱਥੋਂ ਦੇ ਇੱਕ ਨਿੱਜੀ ਸਕੂਲ ਵਿੱਚ ਕੁਝ ਲੜਕੀਆਂ ਨਾਲ ਗਲਤ ਵਰਤਾਅ ਕੀਤਾ ਗਿਆ।

ਬੱਚਿਆਂ ਦੇ ਮਾਪਿਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਤਕ ਮਾਮਲਾ ਪਹੁੰਚਾਇਆ ਪਰ ਡੀ ਈ ਓ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਆਪਣੀ ਸੁਣਵਾਈ ਨਾ ਹੋਣ ਕਾਰਨ ਪੇਰੈਂਟਸ ਐਸੋਸੀਏਸ਼ਨ ਦੇ ਮੈਂਬਰਾਂ ਨੇ ਇਹ ਕਦਮ ਚੁੱਕਿਆ ਅਤੇ ਡੀ ਈ ਓ ਦੇ ਗਲ਼ ਵਿੱਚ ਚੱਪਲਾਂ ਦਾ ਹਾਰ ਪਾ ਦਿੱਤਾ। ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤੇ ਲੋਕਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *