ਨਵੇਂ ਸਾਲ ਤੇ ਸੋਨਾ ਮਹਿੰਗਾ ਜਾਂ ਸਸਤਾ? ਜਾਣੋ ਅੱਜ ਦੇ ਰੇਟ

ਸੋਨੇ ਦੀ ਖਰੀਦ ਵਿੱਚ ਹਰ ਕੋਈ ਦਿਲਚਸਪੀ ਰੱਖਦਾ ਹੈ। ਮਲਟੀ ਕਮੋਡਿਟੀ ਐਕਸਚੇਂਜ ਤੇ ਸੋਨੇ ਦੀ ਕੀਮਤ ਵਿੱਚ 198 ਰੁਪਏ ਦਾ ਪ੍ਰਤੀ 10 ਗ੍ਰਾਮ ਪਿੱਛੇ ਵਾਧਾ ਹੋਇਆ ਹੈ। ਇਹ ਵਾਧਾ ਪਿਛਲੇ 6 ਸਾਲਾਂ ਵਿੱਚ ਸਭ ਤੋਂ ਉੱਪਰਲੀ ਪੱਧਰ ਤੇ ਮੰਨਿਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ ਤੇ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 48083 ਰੁਪਏ ਦਰਜ ਕੀਤੀ ਗਈ। ਸੋਨੇ ਵਿੱਚ ਨਿਵੇਸ਼ ਕਰਨ ਵਾਲਿਆਂ ਵਾਸਤੇ ਇਹ ਸੁਨਹਿਰੀ ਮੌਕਾ ਕਿਹਾ ਜਾ ਸਕਦਾ ਹੈ।

7 ਅਗਸਤ 2020 ਨੂੰ ਸੋਨੇ ਦੀ ਕੀਮਤਾਂ ਆਪਣੇ ਉਚਤਮ ਪੱਧਰ ਉੱਤੇ ਪਹੁੰਚ ਗਈ ਸੀ। ਉਸ ਸਮੇਂ ਕੋਰੋਨਾ ਦਾ ਪ੍ਰਭਾਵ ਜ਼ੋਰਾਂ ਉਤੇ ਸੀ। ਸਾਰੇ ਕਾਰੋਬਾਰ ਬੰਦ ਹੋ ਚੁੱਕੇ ਸਨ। ਲੋਕ ਧੜਾਧੜ ਸੋਨੇ ਵਿੱਚ ਪੂੰਜੀ ਨਿਵੇਸ਼ ਕਰ ਰਹੇ ਸਨ। ਜਿਸ ਕਰ ਕੇ ਸੋਨੇ ਦੀਆਂ ਕੀਮਤਾਂ ਉੱਚ ਪੱਧਰ ਉੱਤੇ ਪਹੁੰਚ ਗਈਆਂ ਸਨ। ਇਸ ਸਮੇਂ ਸੋਨੇ ਦੀ ਕੀਮਤ ਪ੍ਰਤੀ 10 ਗਰਾਮ 56,200 ਰੁਪਏ ਉੱਤੇ ਪਹੁੰਚ ਗਈ ਸੀ। ਉਸ ਸਮੇਂ ਚਾਂਦੀ ਦੀ ਕੀਮਤ 77,840 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਇਸ ਤੋਂ ਬਾਅਦ ਹੌਲੀ ਹੌਲੀ ਕੋਰੋਨਾ ਦਾ ਪ੍ਰਭਾਵ ਘਟਣਾ ਸ਼ੁਰੂ ਹੋ ਗਿਆ ਅਤੇ ਕਾਰੋਬਾਰ ਖੁੱਲ੍ਹਣੇ ਸ਼ੁਰੂ ਹੋ ਗਏ। ਜਿਸ ਕਰਕੇ ਲੋਕਾਂ ਨੇ ਕਾਰੋਬਾਰ ਵਿਚ ਪੂੰਜੀ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਸੋਨੇ ਦੀ ਕੀਮਤ ਥੱਲੇ ਆਉਣ ਲੱਗੀ। ਇਸ ਸਮੇਂ ਸੋਨੇ ਵਿੱਚ ਪੂੰਜੀ ਨਿਵੇਸ਼ ਕਰਨ ਲਈ ਢੁੱਕਵਾਂ ਸਮਾਂ ਕਿਹਾ ਜਾ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ 3 ਮਹੀਨਿਆਂ ਵਿਚ ਸੋਨੇ ਦੀ ਕੀਮਤ 1880 ਤੋਂ 1900 ਡਾਲਰ ਪ੍ਰਤੀ ਔਂਸ ਤੇ ਪਹੁੰਚ ਸਕਦੀ ਹੈ।

Leave a Reply

Your email address will not be published. Required fields are marked *