ਚਿੱਟੇ ਨੇ ਖਾਧਾ ਇਕ ਹੋਰ 21 ਸਾਲਾ ਨੌਜਵਾਨ, ਪਰਿਵਾਰ ਦੀਆਂ ਔਰਤਾਂ ਨੇ ਕੀਤਾ ਵੱਡਾ ਖੁਲਾਸਾ

ਪੰਜਾਬ ਸਰਕਾਰ ਦਾ ਕਾਰਜਕਾਲ ਲਗਭਗ ਪੂਰਾ ਹੋ ਚੁੱਕਾ ਹੈ। ਇਹ ਸਰਕਾਰ ਹੀ ਸੂਬੇ ਵਿਚੋਂ ਅਮਲ ਦੀ ਵਿਕਰੀ ਨੂੰ ਬੰਦ ਕਰਨ ਦਾ ਵਾਅਦਾ ਕਰਨ ਤੇ ਹੋਂਦ ਵਿੱਚ ਆਈ ਸੀ। ਸੂਬੇ ਵਿਚੋਂ ਅਮਲ ਤਾਂ ਬੰਦ ਨਹੀਂ ਹੋਇਆ ਪਰ ਕਿੰਨੇ ਹੀ ਨੌਜਵਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਇਸ ਸਮੇਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਨੇੜੇ ਪੈਂਦੇ ਪਿੰਡ ਭਟੋਆ ਵਿੱਚ 21 ਸਾਲ ਦੇ ਨੌਜਵਾਨ ਦੀ ਅਮਲ ਦੀ ਵਰਤੋਂ ਕਾਰਨ ਜਾਨ ਜਾਣ ਦੀ ਮੰ ਦ ਭਾ ਗੀ ਖ਼ਬਰ ਮੀਡੀਆ ਵਿੱਚ ਛਾਈ ਹੋਈ ਹੈ।

ਔਰਤਾਂ ਦੇ ਦੱਸਣ ਮੁਤਾਬਕ ਨੌਜਵਾਨ ਅਮਲ ਛੱਡਣਾ ਚਾਹੁੰਦਾ ਸੀ ਪਰ ਉਹ ਛੱਡ ਨਹੀਂ ਸਕਿਆ। ਉਸ ਨੂੰ ਹੁਸ਼ਿਆਰਪੁਰ ਦੇ ਅਮਲ ਛੁਡਾਊ ਕੇਂਦਰ ਵਿੱਚ ਵੀ ਭਰਤੀ ਕਰਵਾਇਆ ਗਿਆ ਸੀ। ਔਰਤ ਨੇ ਦੱਸਿਆ ਹੈ ਕਿ ਨੌਜਵਾਨ ਬੜਾ ਬੇਚੈਨ ਸੀ। ਉਸ ਦੇ ਕਹਿਣ ਤੇ ਉਸ ਨੂੰ ਲਿਮਕਾ ਪਿਲਾਇਆ ਗਿਆ। ਫੇਰ ਉਸ ਨੇ ਗੰਨੇ ਦਾ ਜੂਸ ਵੀ ਪੀਤਾ। ਇਸ ਤੋਂ ਬਾਅਦ ਪਰਿਵਾਰ ਨੇ ਡਾਕਟਰ ਨੂੰ ਫੋਨ ਕੀਤਾ ਪਰ ਡਾਕਟਰ ਨੇ ਫੋਨ ਨਹੀਂ ਸੁਣਿਆ। ਇਸ ਦੌਰਾਨ ਹੀ ਨੌਜਵਾਨ ਦਮ ਤੋੜ ਗਿਆ।

ਇੱਕ ਔਰਤ ਨੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਚੁੱਕੇ ਹਨ ਕਿ ਅਮਲ ਦੀ ਵਿਕਰੀ ਕਰਨ ਵਾਲਿਆਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ? ਉਸ ਨੇ ਸਰਕਾਰ ਨਾਲ ਵੀ ਸ਼ਿਕਵਾ ਜਤਾਇਆ ਹੈ ਕਿ ਨੌਜਵਾਨਾਂ ਦੀ ਜਾਨ ਜਾ ਰਹੀ ਹੈ ਪਰ ਸਰਕਾਰ ਅਮਲ ਵੇਚਣ ਵਾਲਿਆਂ ਤੇ ਕੋਈ ਠੋਸ ਕਾਰਵਾਈ ਨਹੀਂ ਕਰਦੀ। ਮ੍ਰਿਤਕ ਨੌਜਵਾਨ ਦੇ 2 ਮਾਮਿਆਂ ਨੇ ਦੱਸਿਆ ਹੈ ਕਿ ਨੌਜਵਾਨ 3 ਸਾਲ ਤੋਂ ਅਮਲ ਦੀ ਵਰਤੋਂ ਕਰ ਰਿਹਾ ਸੀ। ਪਰਿਵਾਰ ਨੇ ਉਸ ਦਾ ਅਮਲ ਛੁਡਾਉਣ ਲਈ ਆਪਣੇ ਵੱਲੋਂ ਪੂਰੀ ਵਾਹ ਲਗਾਈ। ਉਸ ਨੂੰ ਅਮਲ ਛੁਡਾਊ ਕੇਂਦਰ ਵਿਚ ਵੀ ਲਿਜਾਇਆ ਗਿਆ ਪਰ ਉਹ ਅਮਲ ਦਾ ਇਸ ਕਦਰ ਆਦੀ ਹੋ ਗਿਆ ਸੀ

ਕਿ ਉਹ ਛੱਡ ਨਹੀਂ ਸਕਿਆ। ਉਨ੍ਹਾਂ ਨੂੰ ਸ਼ਿਕਵਾ ਹੈ ਕਿ ਸਰਕਾਰਾਂ ਝੂਠੇ ਦਾਅਵੇ ਕਰਦੀਆਂ ਹਨ ਕਿ ਅਮਲ ਬੰਦ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਪਿੰਡ ਵਿੱਚ ਹੀ ਵੱਡੀ ਗਿਣਤੀ ਵਿਚ ਵਿਅਕਤੀ ਅਮਲ ਦੀ ਵਰਤੋਂ ਕਰਦੇ ਹਨ। ਜੇਕਰ ਵੇਚਣ ਵਾਲਿਆਂ ਨੂੰ ਪੁਲਿਸ ਫੜ ਵੀ ਲੈਂਦੀ ਹੈ ਤਾਂ ਕੁਝ ਦੇਰ ਬਾਅਦ ਹੀ ਉਨ੍ਹਾਂ ਨੂੰ ਛੱਡ ਦਿੰਦੀ ਹੈ। ਉਹ ਚਾਹੁੰਦੇ ਹਨ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਠੋਸ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਮ੍ਰਿਤਕ ਨੌਜਵਾਨ ਦਾ ਪਿਤਾ ਸ੍ਰੀ ਨਗਰ ਵਿੱਚ ਕੰਮ ਕਰਦਾ ਹੈ। ਪਰਿਵਾਰ ਦੀ ਆਰਥਿਕ ਹਾਲਤ ਮੰਦੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *