ਟਿੱਪਰ ਨੇ ਮਾਰੀ ਘੋੜੀ ਨੂੰ ਟੱਕਰ, ਬੇਜੁਬਾਨ ਘੋੜੀ ਦਾ ਪੈਰ ਹੋਇਆ ਅਲੱਗ

ਕਈ ਵਾਹਨ ਚਾਲਕ ਤਾਂ ਇਹ ਬਿਲਕੁਲ ਹੀ ਭੁੱਲ ਜਾਂਦੇ ਹਨ ਕਿ ਸੜਕ ਉੱਤੇ ਚੱਲਣ ਦਾ ਕਿਸੇ ਹੋਰ ਨੂੰ ਵੀ ਅਧਿਕਾਰ ਹੈ। ਉਹ ਅਜਿਹੀ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹਨ ਕਿ ਦੂਸਰਿਆਂ ਦਾ ਨੁਕਸਾਨ ਕਰ ਦਿੰਦੇ ਹਨ। ਗੁਰਦਾਸਪੁਰ ਤੋਂ ਕਿਸੇ ਲਾੜੇ ਨੂੰ ਘੋੜੀ ਚੜ੍ਹਾਉਣ ਤੋਂ ਬਾਅਦ ਸੁਖਵਿੰਦਰ ਸਿੰਘ ਨਾਮ ਦਾ ਵਿਅਕਤੀ ਆਪਣੀ ਘੋੜੀ ਸਮੇਤ ਆਪਣੇ ਪਿੰਡ ਪੰਧੇਰ ਨੂੰ ਆ ਰਿਹਾ ਸੀ। ਮਿੱਟੀ ਦੇ ਭਰੇ ਹੋਏ ਕਿਸੇ ਟਿੱਪਰ ਨੇ ਘੋੜੀ ਅਤੇ ਘੋੜੀ ਦੇ ਮਾਲਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।

ਚਰਨਜੀਤ ਸਿੰਘ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ ਇੱਥੇ ਉਨ੍ਹਾਂ ਦੀ ਦੁਕਾਨ ਹੈ। ਉਹ ਲੋਹੇ ਅਤੇ ਲੱਕੜ ਦਾ ਕੰਮ ਕਰਦੇ ਹਨ। ਪੰਧੇਰ ਦੇ ਇਕ ਵਿਅਕਤੀ ਨੂੰ ਉਸ ਦੀ ਘੋੜੀ ਸਮੇਤ ਮਿੱਟੀ ਦੇ ਭਰੇ ਹੋਏ ਕਿਸੇ ਟਿੱਪਰ ਨੇ ਟੱਕਰ ਮਾਰ ਦਿੱਤੀ ਹੈ। ਜਿਸ ਕਰ ਕੇ ਘੋੜੀ ਅਤੇ ਘੋੜੀ ਦੇ ਮਾਲਕ ਦੇ ਸੱਟਾਂ ਲੱਗੀਆਂ ਹਨ। ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਕੁਝ ਵਿਅਕਤੀਆਂ ਨੇ ਟਿੱਪਰ ਦੇ ਪਿੱਛੇ ਜਾ ਕੇ ਨੰਬਰ ਨੋਟ ਕੀਤਾ ਹੈ। ਐਂਬੂਲੈਂਸ ਰਾਹੀਂ ਘੋੜੀ ਦੇ ਮਾਲਕ ਨੂੰ ਹਸਪਤਾਲ ਲੈ ਗਏ ਹਨ।

ਕੁਝ ਵਿਅਕਤੀ ਹਸਪਤਾਲ ਪਹੁੰਚੇ ਹਨ ਅਤੇ ਕੁਝ ਇਥੇ ਰੁਕੇ ਹੋਏ ਹਨ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਪੰਧੇਰ ਤੋਂ ਸੁਖਵਿੰਦਰ ਸਿੰਘ ਗੁਰਦਾਸਪੁਰ ਵਿਖੇ ਬਰਾਤ ਚੜ੍ਹਾਉਣ ਲਈ ਗਿਆ ਸੀ ਜਦੋਂ ਉਹ ਆਪਣੀ ਘੋੜੀ ਸਮੇਤ ਆਪਣੇ ਪਿੰਡ ਨੂੰ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਟਿੱਪਰ ਦੀ ਟੱਕਰ ਵੱਜ ਗਈ। ਜਿਸ ਕਰ ਕੇ ਸੁਖਵਿੰਦਰ ਸਿੰਘ ਅਤੇ ਉਸ ਦੀ ਘੋੜੀ ਦੇ ਸੱਟਾਂ ਲੱਗੀਆਂ ਹਨ। ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਹਸਪਤਾਲ ਤੋਂ ਜਾਣਕਾਰੀ ਮਿਲੀ ਹੈ

ਕਿ ਸੁਖਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਤੋਂ ਰੈਫਰ ਕੀਤਾ ਗਿਆ ਹੈ। ਸੁਖਵਿੰਦਰ ਸਿੰਘ ਪੰਧੇਰ ਦਾ ਰਹਿਣ ਵਾਲਾ ਹੈ। ਜਿਸ ਨੂੰ ਉਨ੍ਹਾਂ ਕੋਲ ਲਿਆਂਦਾ ਗਿਆ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਸੁਖਵਿੰਦਰ ਸਿੰਘ ਦੇ ਟਿੱਪਰ ਨਾਲ ਵੱਜਣ ਕਾਰਨ ਸੱਟ ਲੱਗੀ ਹੈ। ਉਸ ਨੂੰ ਭਰਤੀ ਕਰ ਲਿਆ ਗਿਆ ਹੈ ਅਤੇ ਅਪਰੇਸ਼ਨ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਸੁਖਵਿੰਦਰ ਸਿੰਘ ਨੂੰ ਫਰੈਕਚਰ ਹੋਇਆ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *