ਪਤੰਗ ਉਡਾਉਂਦਾ ਹੇਠਾਂ ਡਿੱਗਿਆ 15 ਸਾਲਾ ਬੱਚਾ, ਮਾਂ ਦੀ ਮੋਤ ਤੋਂ ਬਾਅਦ ਪਾਲਿਆ ਸੀ ਦਾਦੀ ਨੇ

ਪਤੰਗ ਉਡਾਉਣ ਦਾ ਮੌਸਮ ਹੈ। ਬੱਚੇ ਅਕਸਰ ਹੀ ਘਰਾਂ ਦੀਆਂ ਛੱਤਾਂ ਤੇ ਚੜ੍ਹ ਕੇ ਪਤੰਗ ਉਡਾਉਂਦੇ ਹਨ। ਪਤੰਗ ਉਡਾਉਂਦੇ ਸਮੇਂ ਅਕਸਰ ਹੀ ਹਾਦਸੇ ਵਾਪਰਦੇ ਹਨ। ਜਿਨ੍ਹਾਂ ਵਿੱਚ ਕਈ ਬੱਚੇ ਜਾਨ ਗੁਆ ਬੈਠਦੇ ਹਨ। ਕਪੂਰਥਲਾ ਦੇ ਪਿੰਡ ਉੱਚਾ ਬੇਟ ਵਿੱਚ ਵਾਪਰੀ ਘਟਨਾ ਨੇ ਇਕ ਪਰਿਵਾਰ ਦਾ ਚਿਰਾਗ ਬੁਝਾ ਦਿੱਤਾ ਹੈ। ਜਸ਼ਨਦੀਪ ਸਿੰਘ ਦੀ ਮਕਾਨ ਦੀ ਛੱਤ ਤੋਂ ਡਿੱ ਗ ਣ ਕਾਰਨ ਜਾਨ ਚਲੀ ਗਈ ਹੈ। ਉਹ ਨੌਵੀਂ ਜਮਾਤ ਦਾ ਵਿਦਿਆਰਥੀ ਸੀ। ਉਸ ਦੀ ਉਮਰ 14-15 ਸਾਲ ਦੇ ਲਗਭਗ ਸੀ।

ਉਹ ਇੱਕ ਭੈਣ ਦਾ ਇਕਲੌਤਾ ਭਰਾ ਸੀ। ਜਸ਼ਨਦੀਪ ਸਿੰਘ ਦੀ ਉਮਰ ਉਸ ਸਮੇਂ 6 ਸਾਲ ਅਤੇ ਉਸ ਦੀ ਭੈਣ ਦੀ ਉਮਰ 4 ਸਾਲ ਸੀ। ਜਦੋਂ ਇਨ੍ਹਾਂ ਦੀ ਮਾਂ ਇਨ੍ਹਾਂ ਨੂੰ ਸਦਾ ਲਈ ਛੱਡ ਗਈ। ਇਨ੍ਹਾਂ ਦੀ ਦਾਦੀ ਨੇ ਇਨ੍ਹਾਂ ਨੂੰ ਪਾਲਿਆ ਸੀ। ਮਿਲੀ ਜਾਣਕਾਰੀ ਮੁਤਾਬਕ ਜਸ਼ਨਦੀਪ ਦੀ ਦਾਦੀ ਖਾਣਾ ਬਣਾਉਣ ਲੱਗੀ ਸੀ ਅਤੇ ਉਸ ਨੇ ਛੱਤ ਤੇ ਚੜ੍ਹੇ ਜਸ਼ਨਦੀਪ ਨੂੰ ਖਾਣਾ ਖਾਣ ਲਈ ਥੱਲੇ ਆਉਣ ਨੂੰ ਕਿਹਾ। ਬੱਚਾ ਕਹਿਣ ਲੱਗਾ ਕਿ ਉਹ ਕਿਸੇ ਦਾ ਪਤੰਗ ਫੜਾ ਕੇ ਆ ਰਿਹਾ ਹੈ।

ਜਦੋਂ ਉਹ ਕਿਸੇ ਦਾ ਪਤੰਗ ਫੜਾ ਕੇ ਵਾਪਸ ਮੁੜ ਰਿਹਾ ਸੀ ਤਾਂ ਕਿਸੇ ਕਾਰਨ ਛੱਤ ਤੋਂ ਥੱਲੇ ਡਿੱਗ ਪਿਆ। ਕਿਸੇ ਔਰਤ ਨੇ ਦੇਖ ਕੇ ਰੌਲਾ ਪਾਇਆ ਅਤੇ ਜਸ਼ਨਦੀਪ ਨੂੰ ਚੁੱਕਿਆ ਗਿਆ। ਉਸ ਨੂੰ ਚੁੱਕ ਕੇ ਸਿਵਲ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਸਿਰ ਤੇ ਸੱਟ ਲੱਗੀ ਅਤੇ ਗਰਦਨ ਟੁੱਟ ਗਈ। ਬੱਚੇ ਦੀ ਦਾਦੀ, ਭੂਆ ਅਤੇ ਪਿਤਾ ਦੀ ਹਾਲਤ ਬਹੁਤ ਖ਼ਰਾਬ ਹੈ। ਉਨ੍ਹਾਂ ਦਾ ਰੋਣਾ ਨਹੀਂ ਰੁਕ ਰਿਹਾ।

ਪਰਿਵਾਰ ਚਾਹੁੰਦਾ ਹੈ ਕਿ ਪਤੰਗ ਉਡਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਜਾਵੇ। ਅਸੀਂ ਦੇਖਦੇ ਹਾਂ ਕਿ ਚਾ ਈ ਨਾ ਡੋਰ ਵੀ ਹਾਦਸਿਆਂ ਦਾ ਕਾਰਨ ਬਣਦੀ ਹੈ। ਭਾਵੇਂ ਸਰਕਾਰ ਨੇ ਇਸ ਡੋਰ ਤੇ ਪਾ ਬੰ ਦੀ ਲਗਾਈ ਹੋਈ ਹੈ ਪਰ ਫੇਰ ਵੀ ਚੋਰੀ ਛੁਪੇ ਇਸ ਦੀ ਵਿਕਰੀ ਹੋ ਰਹੀ ਹੈ। ਦਾਦੀ ਆਪਣੇ ਪੋਤੇ ਦੀਆਂ ਗੱਲਾਂ ਕਰਕੇ ਰੋਂਦੀ ਹੈ। ਜਸ਼ਨਦੀਪ ਉਸ ਨੂੰ ਕਹਿੰਦਾ ਸੀ ਕਿ ਉਹ ਵਿਦੇਸ਼ ਜਾਵੇਗਾ ਪਰ ਉਹ ਤਾਂ ਕਿਸੇ ਹੋਰ ਹੀ ਦੁਨੀਆਂ ਵਿਚ ਚਲਾ ਗਿਆ, ਜਿੱਥੋਂ ਕੋਈ ਕਦੇ ਵਾਪਸ ਨਹੀਂ ਆਉੰਦਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *