ਪੰਜਾਬੀ ਨੌਜਵਾਨ ਨਾਲ ਕਨੇਡਾ ਚ ਵੱਡੀ ਜੱਗੋ ਤੇਰਵੀ, ਪੱਕਾ ਹੋਣ ਤੋਂ ਕੁਝ ਦਿਨ ਪਹਿਲਾਂ ਹੋਈ ਮੋਤ

ਇਨਸਾਨੀ ਸੁਭਾਅ ਹੈ, ਹਰ ਸਮੇਂ ਅੱਗੇ ਵਧਦੇ ਰਹਿਣਾ ਅਤੇ ਤਰੱਕੀ ਕਰਨਾ। ਇਸ ਤਰੱਕੀ ਦੀ ਲਾਲਸਾ ਹੀ ਇਨਸਾਨ ਨੂੰ 7 ਸਮੁੰਦਰਾਂ ਤੋਂ ਪਾਰ ਤੱਕ ਲੈ ਜਾਂਦੀ ਹੈ। ਭਾਰਤ ਤੋਂ ਨੌਜਵਾਨ ਪਡ਼੍ਹਾਈ ਕਰਨ ਲਈ ਵਿਦੇਸ਼ਾਂ ਵਿੱਚ ਜਾਂਦੇ ਹਨ ਅਤੇ ਫੇਰ ਪੀ ਆਰ ਲੈ ਕੇ ਉੱਥੇ ਹੀ ਵਸ ਜਾਂਦੇ ਹਨ। ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਵਿਚ ਵੱਡੀ ਗਿਣਤੀ ਵਿੱਚ ਪੰਜਾਬੀ ਹਨ। ਇਨ੍ਹਾਂ ਨੌਜਵਾਨਾਂ ਦੇ ਮਨ ਵਿੱਚ ਅਨੇਕਾਂ ਹੀ ਸੁਪਨੇ ਹੁੰਦੇ ਹਨ ਪਰ ਹਰ ਕਿਸੇ ਦੇ ਸੁਪਨੇ ਸਾਕਾਰ ਨਹੀਂ ਹੁੰਦੇ।

ਕੁਝ ਇਸ ਤਰ੍ਹਾਂ ਦੇ ਹੀ ਸੁਪਨੇ ਲੈ ਕੇ ਫ਼ਰੀਦਕੋਟ ਦੇ ਪਿੰਡ ਸੂਰਘੁਰੀ ਤੋਂ ਇਕ ਨੌਜਵਾਨ ਅਮਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਿਆ ਸੀ। ਉੱਥੇ ਉਹ ਸਰੀ ਵਿਖੇ ਰਹਿ ਰਿਹਾ ਸੀ। ਉਸ ਨੂੰ ਪੰਜਾਬ ਤੋਂ ਗਏ ਲਗਪਗ 4 ਸਾਲ ਹੋ ਚੁੱਕੇ ਹਨ। ਅਗਲੇ ਮਹੀਨੇ ਭਾਵ ਜਨਵਰੀ 2022 ਵਿੱਚ ਉਸ ਨੂੰ ਕੈਨੇਡਾ ਦੀ ਪੀ.ਆਰ ਮਿਲ ਜਾਣੀ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪੀ.ਆਰ ਤੋਂ ਪਹਿਲਾਂ ਹੀ ਇਕ ਮੰਦਭਾਗੀ ਘਟਨਾ ਵਾਪਰ ਗਈ।

ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਅਮਰਜੀਤ ਸਿੰਘ ਸਦਾ ਦੀ ਨੀਂਦ ਸੌਂ ਗਿਆ। ਜਦੋਂ ਇਹ ਖ਼ਬਰ ਉਸ ਦੇ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਨੂੰ ਵੱਡਾ ਝਟਕਾ ਲੱਗਾ। ਉਸ ਦੀ ਉਮਰ ਇਸ ਸਮੇਂ ਸਿਰਫ਼ 26 ਸਾਲ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਇੱਕ ਭੈਣ ਦਾ ਭਰਾ ਸੀ। ਪਰਿਵਾਰ ਲਈ ਹਨੇਰ ਪੈ ਗਿਆ ਹੈ। ਪਰਿਵਾਰ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਮਰਜੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਮੰਗਵਾਉਣ ਵਿਚ ਪਰਿਵਾਰ ਦੀ ਮਦਦ ਕੀਤੀ ਜਾਵੇ।

Leave a Reply

Your email address will not be published. Required fields are marked *