ਸਾਬਕਾ ਫੌਜੀ ਤੇ ਪਤਨੀ ਨੂੰ ਸਾੜਿਆ ਜਿਊਂਦਾ, ਪੁੱਤ ਆਇਆ ਘਰ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ

ਟਾਂਡਾ ਉੜਮੁੜ ਦੇ ਪਿੰਡ ਜਾਜਾ ਵਿੱਚ ਵਾਪਰੀ ਘਟਨਾ ਕਾਰਨ ਹਲਚਲ ਮੱਚ ਗਈ ਹੈ। ਪਰਿਵਾਰ ਦੇ ਮੁਖੀ ਸਾਬਕਾ ਫੌਜੀ ਅਤੇ ਉਸ ਦੀ ਪਤਨੀ ਦੀਆਂ ਮ੍ਰਿਤਕ ਦੇਹਾਂ ਸ ੜੀ ਹੋਈ ਹਾਲਤ ਵਿੱਚ ਘਰ ਅੰਦਰੋਂ ਹੀ ਮਿਲੀਆਂ ਹਨ। ਪਤਨੀ ਗੁਰਮੀਤ ਕੌਰ ਦੀ ਮ੍ਰਿਤਕ ਦੇਹ ਬੈੱਡ ਉੱਤੇ ਪਈ ਸੀ, ਜਦ ਕਿ ਸਾਬਕਾ ਫੌਜੀ ਦੀ ਮ੍ਰਿਤਕ ਦੇਹ ਉਸੇ ਕਮਰੇ ਦੇ ਅੰਦਰ ਫਰਸ਼ ਉੱਤੇ ਪਈ ਸੀ। ਪਤੀ ਦੀ ਗਰਦਨ ਉੱਤੇ ਕਿਸੇ ਤਿੱਖੀ ਚੀਜ਼ ਦੇ ਨਿਸ਼ਾਨ ਵੀ ਦੇਖੇ ਗਏ ਹਨ। ਇਸ ਪਰਿਵਾਰ ਦੇ 4 ਮੈਂਬਰ ਸਨ।

ਮ੍ਰਿਤਕ ਜੋੜੇ ਦੀ ਨੂੰਹ ਮਨਦੀਪ ਕੌਰ ਨਾਲ ਵਾਲੇ ਕਮਰੇ ਵਿੱਚ ਕੁਰਸੀ ਉਤੇ ਬੰਨ੍ਹੀ ਹੋਈ ਮਿਲੀ ਹੈ। ਮਨਦੀਪ ਕੌਰ ਦਾ ਪਤੀ ਰਵਿੰਦਰ ਸਿੰਘ ਆਪਣੇ ਕਿਸੇ ਦੋਸਤ ਨੂੰ ਲੈ ਕੇ ਆਪਣੇ ਕਿਸੇ ਹੋਰ ਦੋਸਤ ਨੂੰ ਮਿਲਣ ਲਈ ਗਿਆ ਹੋਇਆ ਸੀ। ਜਦੋਂ ਉਹ ਵਾਪਸ ਹੋਇਆ ਤਾਂ ਰਾਤ ਦੇ 10:15 ਵਜੇ ਦਾ ਸਮਾਂ ਸੀ। ਰਵਿੰਦਰ ਸਿੰਘ ਵਿਦੇਸ਼ ਵਿੱਚ ਪੁਰਤਗਾਲ ਗਿਆ ਹੋਇਆ ਸੀ। ਉਹ 7 ਦਸੰਬਰ 2021 ਨੂੰ ਹੀ ਪੁਰਤਗਾਲ ਤੋਂ ਵਾਪਸ ਭਾਰਤ ਆਇਆ ਹੈ।

ਰਵਿੰਦਰ ਦੀਆਂ ਨਜ਼ਰਾਂ ਵਿੱਚ ਮਨਦੀਪ ਕੌਰ ਨੂੰ ਚੰਗੀ ਤਰ੍ਹਾਂ ਕੁਰਸੀ ਤੇ ਨਹੀਂ ਸੀ ਬੰਨ੍ਹਿਆ ਹੋਇਆ। ਘਟਨਾ ਦੀ ਇਤਲਾਹ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ। ਜਦੋਂ ਪੁਲਿਸ ਪਹੁੰਚੀ ਤਾਂ ਉਸ ਸਮੇਂ ਵੀ ਘਰ ਦੇ ਅੰਦਰ ਧੂੰਆਂ ਹੀ ਧੂੰਆਂ ਸੀ। ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਪੋ ਸ ਟ ਮਾ ਰ ਟ ਮ ਕਰਵਾਇਆ ਜਾਵੇਗਾ ਤਾਂ ਕਿ ਇਨ੍ਹਾਂ ਦੀ ਜਾਨ ਜਾਣ ਦਾ ਕਾਰਨ ਪਤਾ ਲੱਗ ਸਕੇ।

ਮਨਦੀਪ ਕੌਰ ਦਾ ਦੋਸ਼ ਹੈ ਕਿ ਉਸ ਨੂੰ ਨਾ ਮਾਲੂਮ ਵਿਅਕਤੀਆਂ ਦੁਆਰਾ ਕੋਈ ਚੀਜ਼ ਸੁੰਘਾ ਕੇ ਬੇ ਹੋ ਸ਼ ਕਰਨ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲੀਸ ਪੂਰੀ ਸਚਾਈ ਜਾਣਨ ਲਈ ਇਸ ਮਾਮਲੇ ਦੀ ਡੁੰਗਾਈ ਨਾਲ ਜਾਂਚ ਕਰ ਰਹੀ ਹੈ। ਪੁਲਿਸ ਨੂੰ ਘਰ ਵਿੱਚੋਂ ਅਲਰਜੀ ਦੀ ਦਵਾਈ ਵੀ ਮਿਲੀ ਹੈ। ਇਸ ਕਾਰਾ ਕਿਸ ਨੇ ਅਤੇ ਕਿਉਂ ਕੀਤਾ? ਇਸ ਬਾਰੇ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਪੁਲਿਸ ਵੱਖ ਵੱਖ ਪਹਿਲੂਆਂ ਤੋਂ ਮਾਮਲੇ ਦੀ ਪੜਤਾਲ ਕਰ ਰਹੀ ਹੈ।

Leave a Reply

Your email address will not be published. Required fields are marked *