ਨਹਿਰ ਚ ਡਿੱਗੀ ਬੇਕਾਬੂ ਸਵਿਫਟ ਕਾਰ, 2 ਔਰਤਾਂ ਦੀ ਹੋਈ ਮੋਤ, ਜੇ.ਸੀ.ਬੀ ਨਾਲ ਕਾਰ ਕੱਢੀ ਬਾਹਰ

ਪਟਿਆਲਾ ਦੇ ਪਸਿਆਣਾ ਥਾਣੇ ਅਧੀਨ ਵਾਪਰੀ ਘਟਨਾ ਨੇ ਰਾਤ ਸਮੇਂ ਪੁਲਸ ਅਤੇ ਗੋਤਾਖੋਰਾਂ ਨੂੰ ਭਾਜੜਾਂ ਪਾ ਦਿੱਤੀਆਂ। ਪੁਲਿਸ ਨੂੰ ਕਿਸੇ ਨੇ ਇਤਲਾਹ ਦਿੱਤੀ ਕਿ ਨਹਿਰ ਵਿਚ ਕੋਈ ਵਾਹਨ ਡਿੱਗ ਪਿਆ ਹੈ ਅਤੇ ਲਾਈਟ ਜਗ ਰਹੀ ਹੈ। ਇਸ ਤੋਂ ਬਾਅਦ ਪੁਲਿਸ ਨੇ ਫੋਨ ਕਰਕੇ ਗੋਤਾਖੋਰਾਂ ਦੀਆਂ ਟੀਮਾਂ ਬੁਲਾਈਆਂ ਅਤੇ ਰਾਤ ਸਮੇਂ ਨਹਿਰ ਵਿਚ ਭਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਹਨੇਰਾ ਹੋਣ ਕਾਰਨ ਅਤੇ ਠੰਢ ਜ਼ਿਆਦਾ ਹੋਣ ਕਾਰਨ ਗੋਤਾਖੋਰਾਂ ਦੀਆਂ ਟੀਮਾਂ ਨੂੰ ਕੋਈ ਸਫ਼ਲਤਾ ਹਾਸਲ ਨਹੀਂ ਹੋਈ।

ਸਵੇਰੇ ਜਦੋਂ ਗੋਤਾਖੋਰਾਂ ਦੀਆਂ ਟੀਮਾਂ ਨੇ ਦੁਬਾਰਾ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਨਹਿਰ ਵਿਚ ਇਕ ਸਵਿਫਟ ਗੱਡੀ ਮਿਲੀ। ਜਦੋਂ ਇਸ ਕਾਰ ਨੂੰ ਮਸ਼ੀਨਾਂ ਰਾਹੀਂ ਬਾਹਰ ਕੱਢਿਆ ਗਿਆ ਤਾਂ ਕਾਰ ਵਿੱਚੋਂ 2 ਔਰਤਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ। ਇਹ ਦੋਵੇਂ ਹੀ ਮ੍ਰਿਤਕ ਦੇਹਾਂ ਗੱਡੀ ਦੀ ਪਿਛਲੀ ਸੀਟ ਉੱਤੇ ਸਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਗਲੀ ਸੀਟ ਤੋਂ ਔਰਤਾਂ ਨੇ ਪਿਛਲੀ ਸੀਟ ਤੇ ਆ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਹੋਵੇਗੀ। ਇਸ ਗੱਡੀ ਦਾ ਨੰਬਰ ਪਠਾਨਕੋਟ ਦਾ ਦੱਸਿਆ ਜਾ ਰਿਹਾ ਹੈ।

ਔਰਤਾਂ ਦੀ ਪਛਾਣ ਨਹੀਂ ਹੋ ਸਕੀ। ਗੱਡੀ ਵਿੱਚੋਂ ਆਰਸੀ ਮਿਲੀ ਹੈ। ਜਿਸ ਦੇ ਆਧਾਰ ਤੇ ਗੱਡੀ ਦੇ ਮਾਲਕ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮ੍ਰਿਤਕ ਦੇਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕ ਔਰਤਾਂ ਦੇ ਜੋ ਗਹਿਣੇ ਅਤੇ ਸਾਮਾਨ ਸੀ ਉਹ ਵੀਡੀਓ ਬਣਾ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੱਡੀ ਦੇ ਬੇ ਕਾ ਬੂ ਹੋਣ ਪਿੱਛੇ ਕੀ ਕਾਰਨ ਹਨ? ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.