ਪੰਜਾਬ ਚ ਇਸ ਜਗ੍ਹਾ ਬੰਦ ਹੋਏ ਸਾਰੇ ਸਕੂਲ, 15 ਜਨਵਰੀ ਤੱਕ ਸਕੂਲ ਬੰਦ ਰੱਖਣ ਦੇ ਦਿੱਤੇ ਹੁਕਮ

ਰੋਜ਼ਾਨਾ ਮਿਲ ਰਹੀਆਂ ਖਬਰਾਂ ਮੁਤਾਬਕ ਮੁਲਕ ਵਿੱਚ ਓਮੀ ਕ ਰੋ ਨ ਦੇ ਮਾਮਲੇ ਵਧਣ ਲੱਗੇ ਹਨ। ਜਿਸ ਨੂੰ ਦੇਖਦੇ ਹੋਏ ਜ਼ਿਲ੍ਹਾ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਨੇ ਅਹਿਮ ਫੈਸਲਾ ਲਿਆ ਹੈ। ਉਨ੍ਹਾਂ ਨੇ ਜ਼ਿਲ੍ਹੇ ਵਿੱਚ ਚੌਥੀ ਜਮਾਤ ਤਕ ਦੇ ਵਿਦਿਆਰਥੀਆਂ ਨੂੰ 15 ਜਨਵਰੀ ਤੱਕ ਸਕੂਲਾਂ ਵਿਚ ਨਾ ਬੁਲਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਹ ਆਦੇਸ਼ ਸਰਕਾਰੀ ਅਤੇ ਪ੍ਰਾਈਵੇਟ ਭਾਵ ਸਾਰੇ ਹੀ ਸਕੂਲਾਂ ਤੇ ਲਾਗੂ ਹੋਣਗੇ। ਡਿਪਟੀ ਕਮਿਸ਼ਨਰ ਨੇ ਇਸ ਸੰਬੰਧ ਵਿਚ ਇਕ ਪੱਤਰ ਵੀ ਜਾਰੀ ਕੀਤਾ ਹੈ।

ਮੁਲਕ ਵਿੱਚ ਜਿੱਥੇ ਕੋ ਰੋ ਨਾ ਦੇ ਮਾਮਲੇ ਫੇਰ ਤੋਂ ਵਧਣ ਲੱਗੇ ਹਨ। ਉੱਥੇ ਹੀ ਓਮੀ ਕ ਰੋ ਨ ਦੇ ਮਾਮਲੇ ਵੀ ਨਜ਼ਰ ਆਉਣ ਲੱਗੇ ਹਨ। ਇਸ ਨੂੰ ਦੇਖਦੇ ਹੋਏ ਕੁਝ ਸੂਬਿਆਂ ਦੀਆਂ ਸਰਕਾਰਾਂ ਨੇ ਤਾਂ ਰਾਤ ਦਾ ਕਰਫਿਊ ਲਗਾ ਦਿੱਤਾ ਹੈ। ਜਿਸ ਦਾ ਉਦੇਸ਼ ਕੋ ਰੋ ਨਾ ਦੇ ਮਾਮਲਿਆਂ ਨੂੰ ਵਧਣ ਤੋਂ ਰੋਕਣਾ ਹੈ। ਪੰਜਾਬ ਸਰਕਾਰ ਵੱਲੋਂ ਵੀ 15 ਜਨਵਰੀ ਤੋਂ ਸੂਬੇ ਵਿੱਚ ਕੁਝ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਸਰਕਾਰ ਚਾਹੁੰਦੀ ਹੈ ਕਿ ਅਜਿਹੀਆਂ ਥਾਵਾਂ ਜਿੱਥੇ ਲੋਕਾਂ ਦਾ ਜ਼ਿਆਦਾ ਇਕੱਠ ਹੁੰਦਾ ਹੈ।

ਉੱਥੇ ਇਕੱਠ ਕਰਨ ਤੋਂ ਪ੍ਰਹੇਜ਼ ਕੀਤਾ ਜਾਵੇ। ਇਨ੍ਹਾਂ ਥਾਵਾਂ ਵਿੱਚ ਸਥਾਨਕ ਬਾਜ਼ਾਰ, ਸਬਜ਼ੀ ਮੰਡੀ, ਅਨਾਜ ਮੰਡੀ, ਸ਼ਾਪਿੰਗ ਮਾਲ, ਬੱਸਾਂ ਜਾਂ ਹੋਰ ਆਵਾਜਾਈ ਦੇ ਸਾਧਨ, ਧਾਰਮਿਕ ਸਥਾਨ ਅਤੇ ਪਾਰਕ ਆਦਿ ਆਉਂਦੇ ਹਨ। ਇਨ੍ਹਾਂ ਥਾਵਾਂ ਤੇ ਉਹ ਵਿਅਕਤੀ ਹੀ ਜਾ ਸਕਣਗੇ। ਜਿਨ੍ਹਾਂ ਨੇ ਕ ਰੋ ਨਾ ਵੈਕਸੀਨ ਦੀ ਡਬਲਡੋਜ਼ ਲਗਵਾਈ ਹੋਵੇ।

ਸੂਬਾ ਸਰਕਾਰ ਚਾਹੁੰਦੀ ਹੈ ਕਿ ਹਰ ਨਾਗਰਿਕ ਕੋ ਰੋ ਨਾ ਵੈਕਸੀਨ ਦੀਆਂ ਦੋਵੇਂ ਹੀ ਖੁਰਾਕਾਂ ਲਵੇ ਤਾਂ ਕਿ ਕ ਰੋ ਨਾ ਤੋਂ ਬਚਿਆ ਜਾ ਸਕੇ। ਪਿਛਲੇ ਸਾਲ ਕੋ ਰੋ ਨਾ ਕਾਰਨ ਬਹੁਤ ਜ਼ਿਆਦਾ ਨੁਕਸਾਨ ਉਠਾਉਣਾ ਪਿਆ ਹੈ। ਸਰਕਾਰ ਨਹੀਂ ਚਾਹੁੰਦੀ ਕਿ ਮੁੜ ਤੋਂ ਅਜਿਹੇ ਹਾਲਾਤ ਪੈਦਾ ਹੋਣ। ਜੇਕਰ ਪਹਿਲਾਂ ਹੀ ਕੋ ਰੋ ਨਾ ਵੈਕਸੀਨ ਲਗਵਾਈ ਹੋਵੇ ਤਾਂ ਕ ਰੋ ਨਾ ਤੋਂ ਬਚਿਆ ਜਾ ਸਕਦਾ ਹੈ।

Leave a Reply

Your email address will not be published. Required fields are marked *