ਫੌਜੀ ਪੁੱਤ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਪਿਓ ਨੇ ਕਿਹਾ, ਮੈਨੂੰ ਮੇਰੇ ਪੁੱਤ ਤੇ ਮਾਣ

ਤੇਲੰਗਾਨਾ ਵਿਖੇ ਮਾਓਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਣ ਵਾਲੇ ਸੀ.ਆਰ.ਪੀ.ਐੱਫ ਕੋਬਰਾ ਕਮਾਂਡੋ ਤੇ ਜਵਾਨ ਵਰਿੰਦਰ ਸਿੰਘ ਦਾ ਲਹਿਰਾ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਅੰਤਿਮ ਸਸਕਾਰ ਸਮੇਂ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਪ੍ਰਸ਼ਾਸਨਿਕ ਸ਼ਖਸੀਅਤਾਂ ਹਾਜ਼ਰ ਹੋਈਆਂ। ਜਿਨ੍ਹਾਂ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਸੀ.ਆਰ.ਪੀ.ਐੱਫ ਦੇ ਡੀ.ਆਈ.ਜੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦਾ ਨਾਮ ਲਿਆ ਜਾ ਸਕਦਾ ਹੈ।

ਸ਼ਹੀਦ ਦੇ ਅੰਤਮ ਦਰਸ਼ਨ ਕਰਨ ਅਤੇ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਮਾਹੌਲ ਬੜਾ ਭਾਵੁਕ ਸੀ। ਸ਼ਹੀਦ ਵਰਿੰਦਰ ਸਿੰਘ ਅਮਰ ਰਹੇ ਅਤੇ ਜਦ ਤੱਕ ਸੂਰਜ ਚਾਂਦ ਰਹੇਗਾ, ਵਰਿੰਦਰ ਸਿੰਘ ਤੇਰਾ ਨਾਮ ਰਹੇਗਾ, ਦੇ ਨਾਅਰੇ ਅਸਮਾਨ ਵਿਚ ਗੂੰਜ ਰਹੇ ਸਨ। ਹਰ ਕੋਈ ਸ਼ਹੀਦ ਦੀ ਬਹਾਦਰੀ ਦੀ ਗੱਲ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਵਰਿੰਦਰ ਸਿੰਘ 2017 ਵਿੱਚ ਸੀ.ਆਰ.ਪੀ.ਐੱਫ ਵਿਚ ਭਰਤੀ ਹੋਇਆ ਸੀ। ਕੁਝ ਸਮਾਂ ਪਹਿਲਾਂ ਉਸ ਦੀ ਚੋਣ ਕੋਬਰਾ ਕਮਾਂਡੋ ਲਈ ਹੋ ਗਈ ਸੀ।

ਅਜੇ ਡੇਢ ਮਹੀਨਾ ਪਹਿਲਾਂ ਹੀ ਉਹ ਛੁੱਟੀ ਕੱਟ ਕੇ ਗਿਆ ਸੀ। ਇਸ ਸਮੇਂ ਸ਼ਹੀਦ ਦੀ ਉਮਰ ਸਿਰਫ਼ 25-26 ਸਾਲ ਸੀ। ਤੇਲੰਗਾਨਾ ਦੇ ਮੁਕਮਾ ਵਿਖੇ ਚੱਲ ਰਹੇ ਆਪ੍ਰੇਸ਼ਨ ਦੌਰਾਨ ਵਰਿੰਦਰ ਸਿੰਘ ਮਾਓਵਾਦੀਆਂ ਨਾਲ ਟੱਕਰ ਲੈਂਦਾ ਹੋਇਆ ਸ਼ਹੀਦ ਹੋ ਗਿਆ। ਸ਼ਹੀਦ ਵਰਿੰਦਰ ਸਿੰਘ ਦੇ ਪਿਤਾ ਨੇ ਆਪਣੇ ਪੁੱਤਰ ਤੇ ਮਾਣ ਜਤਾਇਆ ਹੈ। ਰਾਜਿੰਦਰ ਕੌਰ ਭੱਠਲ ਨੇ ਦੱਸਿਆ ਹੈ ਕਿ ਸਰਕਾਰ ਵੱਲੋਂ ਸ਼ਹੀਦ ਦੇ ਨਾਮ ਤੇ ਚੌਕ ਵਿਚ ਬੁੱਤ ਲਗਾਇਆ ਜਾਵੇਗਾ। ਲਹਿਰੇ ਤੋਂ ਨਦਾਮਪੁਰ ਨੂੰ ਜਾਣ ਵਾਲੀ

ਸੜਕ ਦਾ ਨਾਮ ਸ਼ਹੀਦ ਵਰਿੰਦਰ ਸਿੰਘ ਦੇ ਨਾਮ ਤੇ ਰੱਖਿਆ ਜਾਵੇਗਾ। ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਸਹਾਇਤਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਦੇ ਦੱਸਣ ਮੁਤਾਬਕ ਵਰਿੰਦਰ ਸਿੰਘ ਨੇ ਸ਼ਹੀਦ ਹੋ ਕੇ ਲਹਿਰੇ ਦਾ ਨਾਮ ਰੋਸ਼ਨ ਕੀਤਾ ਹੈ। ਉਸ ਦੀ ਸ਼ਹਾਦਤ ਨੇ ਨੌਜਵਾਨਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਪ੍ਰਬਲ ਕੀਤਾ ਹੈ। ਲਹਿਰਾ ਵਾਸੀਆਂ ਨੂੰ ਸ਼ਹੀਦ ਵਰਿੰਦਰ ਸਿੰਘ ਉੱਤੇ ਮਾਣ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.