ਬੱਚਿਆਂ ਨਾਲ ਭਰੀ ਸਕੂਲ ਬੱਸ ਦੀ ਟਰੈਕਟਰ ਨਾਲ ਟੱਕਰ ,ਦੇਖਦੇ ਹੀ ਦੇਖਦੇ ਹੋ ਗਿਆ ਵੱਡਾ ਕਾਂਡ

ਸੜਕਾਂ ਤੇ ਵਧਦੀ ਜਾ ਰਹੀ ਆਵਾਜਾਈ ਅਤੇ ਡਰਾਈਵਿੰਗ ਦੌਰਾਨ ਕੀਤੀ ਜਾਣ ਵਾਲੀ ਲਾਪ੍ਰਵਾਹੀ ਹਾ ਦ ਸਿ ਆਂ ਨੂੰ ਜਨਮ ਦਿੰਦੀ ਹੈ। ਕਈ ਹਾਦਸੇ ਤਾਂ ਅਜਿਹੀਆਂ ਯਾਦਾਂ ਛੱਡ ਜਾਂਦੇ ਹਨ। ਜਿਨ੍ਹਾਂ ਨੂੰ ਚਾਹੁੰਦੇ ਹੋਏ ਵੀ ਭੁਲਾਇਆ ਨਹੀਂ ਜਾ ਸਕਦਾ। ਬਠਿੰਡਾ ਦੇ ਮੌੜ ਮੰਡੀ ਥਾਣੇ ਅਧੀਨ ਵਾਪਰੇ ਇੱਕ ਹਾਦਸੇ ਵਿੱਚ ਗਿਆਰ੍ਹਵੀਂ ਜਮਾਤ ਦੀ ਇਕ ਵਿਦਿਆਰਥਣ ਦੀ ਜਾਨ ਚਲੀ ਗਈ ਹੈ ਅਤੇ ਕੁਝ ਵਿਦਿਆਰਥੀਆਂ ਦੇ ਸੱਟਾਂ ਲੱਗੀਆਂ ਹਨ। ਜਾਨ ਗਵਾਉਣ ਵਾਲੀ ਲੜਕੀ ਦਾ ਨਾਮ ਮਨਜੋਤ ਕੌਰ ਸੀ।

ਇਹ ਹਾ ਦ ਸਾ ਸਕੂਲ ਵੈਨ ਅਤੇ ਟਰੈਕਟਰ ਵਿਚਕਾਰ ਹੋਇਆ ਹੈ। ਵੈਨ ਚਾਲਕ ਦੀ ਹਾਲਤ ਵੀ ਖ਼ਰਾਬ ਦੱਸੀ ਜਾਂਦੀ ਹੈ ਜਿਸ ਨੂੰ ਆਦੇਸ਼ ਹਸਪਤਾਲ ਭੇਜ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਬੱਚੇ ਆਦਰਸ਼ ਸਕੂਲ ਜਾ ਰਹੇ ਸਨ। ਜਦੋਂ ਵੈਨ ਚਾਲਕ ਰਾਜਗੜ੍ਹ ਤੋਂ ਬੱਚਿਆਂ ਨੂੰ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਟਰੱਕ ਗਲਤ ਸਾਈਡ ਆ ਰਿਹਾ ਸੀ। ਇਸ ਨੂੰ ਦੇਖਦੇ ਹੋਏ ਵੈਨ ਚਾਲਕ ਨੇ ਆਪਣੀ ਵੈਨ ਕੱਚੇ ਵਿੱਚ ਉਤਾਰ ਲਈ। ਇਸ ਦੌਰਾਨ ਹੀ ਵੈਨ ਅਤੇ ਟਰੈਕਟਰ ਦੀ ਟੱਕਰ ਹੋ ਗਈ।

ਇਸ ਹਾਦਸੇ ਵਿੱਚ ਕਈ ਬੱਚਿਆਂ ਦੇ ਸੱਟਾਂ ਲੱਗੀਆਂ। ਮਨਜੋਤ ਕੌਰ ਦੇ ਜ਼ਿਆਦਾ ਸੱਟ ਲੱਗ ਜਾਣ ਕਾਰਨ ਉਸ ਦੀ ਜਾਨ ਚਲੀ ਗਈ। ਵੈਨ ਚਾਲਕ ਦੇ ਵੀ ਜ਼ਿਆਦਾ ਸੱਟ ਲੱਗੀ ਹੈ। ਉਹ ਆਦੇਸ਼ ਹਸਪਤਾਲ ਵਿਚ ਭਰਤੀ ਹੈ। ਪਿੰਡ ਰਾਜਗਡ਼੍ਹ ਦੇ ਸਰਪੰਚ ਨੂੰ ਜਿਉਂ ਹੀ ਹਾ ਦ ਸੇ ਦਾ ਪਤਾ ਲੱਗਾ ਤਾਂ ਉਹ ਤੁਰੰਤ ਹਸਪਤਾਲ ਪਹੁੰਚੇ। ਹੋਰ ਵੀ ਵਿਅਕਤੀ ਪਤਾ ਲੱਗਣ ਤੇ ਬੱਚਿਆਂ ਦੀ ਖਬਰ ਲੈਣ ਲਈ ਪਹੁੰਚ ਰਹੇ ਹਨ। ਹਰ ਕੋਈ ਇਸ ਘਟਨਾ ਤੇ ਅਫ਼ਸੋਸ ਜਤਾ ਰਿਹਾ ਹੈ।

ਹਾ ਦ ਸੇ ਸਮੇਂ ਵੈਨ ਵਿੱਚ 15-16 ਬੱਚੇ ਸਵਾਰ ਸਨ। ਘਟਨਾ ਸਵੇਰੇ 8 ਵਜੇ ਦੀ ਦੱਸੀ ਜਾਂਦੀ ਹੈ। ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਟ੍ਰੈਫਿਕ ਪੁਲਿਸ ਦੁਆਰਾ ਵਾਰ ਵਾਰ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਜਿਹੜੇ ਚਾਲਕ ਨਿਯਮਾਂ ਨੂੰ ਅਣਗੌਲਿਆ ਕਰਦੇ ਹਨ। ਉਨ੍ਹਾਂ ਦੇ ਚਲਾਨ ਕੀਤੇ ਜਾਂਦੇ ਹਨ। ਫਿਰ ਵੀ ਕਈ ਵਿਅਕਤੀ ਕੁਤਾਹੀ ਕਰ ਹੀ ਬੈਠਦੇ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.